ਧੀ ਨਾਲ ਛੇੜਛਾੜ ਤੋਂ ਰੋਕਿਆ ਤਾਂ ਮਾਂ 'ਤੇ ਚੜ੍ਹਾਈ ਗੱਡੀ
ਇੱਕ ਬਲੈਰੋ ਪਿਕਅੱਪ ਗੱਡੀ ਆਈ ਤੇ ਉਸ ਵਿੱਚ ਸਵਾਰ ਵਿਅਕਤੀ ਉਸ ਦੀ ਧੀ ਨਾਲ ਛੇੜਛਾੜ ਕਰਨ ਲੱਗੇ।ਬਲੈਰੋ ਪਿਕਅੱਪ ਗੱਡੀ ਦੀ ਫੋਟੋ ਆਂਢ-ਗੁਆਂਢ ਦੇ ਕੈਮਰੇ ਵਿੱਚ ਕੈਦ ਹੋ ਗਈਆਂ ਹਨ।
ਸ੍ਰੀ ਮੁਕਤਸਰ ਸਾਹਿਬ: ਮਹਿੰਦਰਾ ਪਿਕਅਪ ਕਾਰ ਹੇਠਾਂ ਆਉਣ ਨਾਲ 35 ਸਾਲਾ ਔਰਤ ਦੀ ਮੌਤ ਹੋ ਗਈ। ਮਹਿਲਾ ਦੇ ਪਤੀ ਵਰਿੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਬੰਤੀ ਦੇਵੀ ਤੇ ਧੀ ਦਾਣਾ ਮੰਡੀ ਵਿਖੇ ਕੰਮ ਕਰਨ ਲਈ ਜਾਂਦੀਆਂ ਹਨ। ਜਦ ਉਹ ਮੰਡੀ ਦੇ ਨੇੜੇ ਪਹੁੰਚੀਆਂ ਤਾਂ ਇੱਕ ਬਲੈਰੋ ਪਿਕਅੱਪ ਗੱਡੀ ਆਈ ਤੇ ਉਸ ਵਿੱਚ ਸਵਾਰ ਵਿਅਕਤੀ ਉਸ ਦੀ ਧੀ ਨਾਲ ਛੇੜਛਾੜ ਕਰਨ ਲੱਗੇ।
ਜਦ ਉਸ ਦੀ ਪਤਨੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਹੱਥੋਪਾਈ ਹੋਣ ਲੱਗ ਪਏ। ਇਸ ਖਿੱਚਾ-ਧੂਹੀ ਵਿੱਚ ਬਲੈਰੋ ਪਿਕਅੱਪ ਗੱਡੀ ਭਜਾ ਕੇ ਲੈ ਕੇ ਜਾਣ ਲੱਗੇ ਤਾਂ ਬੰਤੀ ਦੇਵੀ ਇਸ ਗੱਡੀ ਹੇਠ ਆ ਗਈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਬਲੈਰੋ ਪਿਕਅੱਪ ਗੱਡੀ ਦੀ ਫੋਟੋ ਆਂਢ-ਗੁਆਂਢ ਦੇ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦਾ ਗਿਆ ਹੈ। ਇਸ ਸਮੇਂ ਚੌਕੀ ਬੱਸ ਅੱਡਾ ਇੰਚਾਰਜ ਤੇ ਇੰਸਪੈਕਟਰ ਥਾਣਾ ਸਿਟੀ ਮੁਕਤਸਰ ਮੋਹਨ ਲਾਲ ਵੀ ਮੌਕੇ 'ਤੇ ਪਹੁੰਚੇ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਜਾਂਚ ਪੜਤਾਲ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।