Free electricity in Punjab: ਮੁਫਤ ਬਿਜਲੀ ਦੀ ਸਹੂਲਤ ਲਈ ਲੋਕਾਂ ਦੇ ਜੁਗਾੜ ਨੇ ਬਿਜਲੀ ਮਹਿਕਮੇ ਨੂੰ ਹਿਲਾਇਆ, ਹੁਣ ਹੋਏਗਾ ਐਕਸ਼ਨ
Free electricity in Punjab: ਮੁਫਤ ਬਿਜਲੀ ਦੀ ਸਹੂਲਤ ਲੈਣ ਲਈ ਲੋਕਾਂ ਦੇ ਜੁਗਾੜ ਨੇ ਬਿਜਲੀ ਮਹਿਕਮੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਨੇ ਯੂਨਿਟਾਂ ਘਟਾਉਣ ਲਈ ਘਰਾਂ ਵਿੱਚ ਦੋ-ਦੋ ਮੀਟਰ ਲਵਾ ਲਏ ਹਨ। ਪਹਿਲਾਂ ਤਾਂ ਬਿਜਲੀ ਮਹਿਕਮਾ...
Free electricity in Punjab: ਮੁਫਤ ਬਿਜਲੀ ਦੀ ਸਹੂਲਤ ਲੈਣ ਲਈ ਲੋਕਾਂ ਦੇ ਜੁਗਾੜ ਨੇ ਬਿਜਲੀ ਮਹਿਕਮੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਨੇ ਯੂਨਿਟਾਂ ਘਟਾਉਣ ਲਈ ਘਰਾਂ ਵਿੱਚ ਦੋ-ਦੋ ਮੀਟਰ ਲਵਾ ਲਏ ਹਨ। ਪਹਿਲਾਂ ਤਾਂ ਬਿਜਲੀ ਮਹਿਕਮਾ ਧੜਾ-ਧੜ ਮੀਟਰ ਲਾਉਂਦਾ ਗਿਆ ਪਰ ਹੁਣ ਸਖਤੀ ਦੇ ਰੌਂਅ ਵਿੱਚ ਹੈ। ਇਸ ਵੇਲੇ ਬਿਜਲੀ ਮਹਿਕਮੇ ਕੋਲ ਵੱਡੀ ਪੱਧਰ 'ਤੇ ਅਰਜ਼ੀਆਂ ਪਈਆਂ ਹਨ।
ਦੱਸ ਦਈਏ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ 600 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦੇ ਫ਼ੈਸਲੇ ਤੋਂ ਬਾਅਦ ਲੋਕ ਨਵੇਂ ਮੀਟਰ ਲਵਾ ਰਹੇ ਹਨ। ਸੂਤਰਾਂ ਮੁਤਾਬਕ ਪਾਵਰਕੌਮ ਨੇ ਹੁਣ ‘ਇੱਕ ਇਮਾਰਤ ਵਿੱਚ ਦੋ ਮੀਟਰ’ ਲਾਉਣ ਦੀ ਪ੍ਰਕਿਰਿਆ ’ਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਇਮਾਰਤ ਵਿੱਚ ਲੱਗੇ ਦੋ ਮੀਟਰਾਂ ਦੀ ਜਾਂਚ ਦਾ ਕੰਮ ਉੱਡਣ ਦਸਤੇ ਨੂੰ ਸੌਂਪ ਦਿੱਤਾ ਹੈ। ਇਸ ਦੀ ਰਿਪੋਰਟ ਆਉਣ ਮਗਰੋਂ ਮੀਟਰ ਲਾਉਣ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਸੂਤਰਾਂ ਮੁਤਾਬਕ ਮਹਿਕਮੇ ਨੂੰ ਖ਼ਦਸ਼ਾ ਹੈ ਕਿ ਲੋਕ ਇੱਕ ਇਮਾਰਤ ਵਿੱਚ ਦੋ ਮੀਟਰ ਲਵਾ ਕੇ ਸਕੀਮ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ। ਉਡਣ ਦਸਤਾ ਇਹ ਜਾਂਚ ਕਰੇਗਾ ਕਿ ਹੁਣ ਤੱਕ ਮੀਟਰ ਨਿਯਮਾਂ ਅਨੁਸਾਰ ਲੱਗੇ ਹਨ ਜਾਂ ਨਹੀਂ। ਮਹਿਕਮੇ ਵੱਲੋਂ ਮੀਟਰ ਲਵਾਉਣ ਦੀਆਂ ਅਰਜ਼ੀ ਲੈ ਕੇ ਆ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਇਕ ਇਮਾਰਤ ਵਿਚ ਦੋ ਮੀਟਰ ਲਾਉਣ ਵਾਲੀ ਸਕੀਮ ’ਤੇ ਰੋਕ ਲਾ ਦਿੱਤੀ ਗਈ ਹੈ।
ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਫ਼ਤ ਬਿਜਲੀ ਦੇ ਐਲਾਨ ਮਗਰੋਂ ਨਵੇਂ ਮੀਟਰ ਲਵਾਉਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਉਨ੍ਹਾਂ ਮੁਤਾਬਕ ਇੱਕ ਘਰ ਵਿੱਚ ਦੂਜਾ ਮੀਟਰ ਲਗਾਉਣ ਲਈ ਆਈਆਂ ਅਰਜ਼ੀਆਂ ਸਬੰਧੀ ਨਿਯਮਾਂ ਤਹਿਤ ਵਿਭਾਗ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਵਿਭਾਗ ਵੱਲੋਂ ‘ਇੱਕ ਘਰ ਵਿੱਚ ਦੋ ਮੀਟਰ ਲਾਉਣ’ ਵਾਲਿਆਂ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ।
ਇਹ ਵੀ ਪੜ੍ਹੋ: Viral Video: ਫਰਾਂਸ ਦੀਆਂ ਸੜਕਾਂ 'ਤੇ ਗੂੰਜਿਆ 'ਮੇਰਾ ਦਿਲ ਇਹ ਪੁਕਾਰੇ' ਗੀਤ, ਬੱਚੀ ਨੇ ਆਇਸ਼ਾ ਦੇ ਡਾਂਸ ਨੂੰ ਕੀਤਾ ਰੀਕ੍ਰਿਏਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।