(Source: Poll of Polls)
Punjab Police: ਲੁਟੇਰਿਆਂ ਤੇ ਗੈਂਗਸਟਰਾਂ ਨੂੰ ਯੂਪੀ ਤੋਂ ਲਿਆ ਕੇ ਅਸਲਾ ਸਪਲਾਈ ਕਰਨ ਵਾਲਾ ਪੁਲਿਸ ਅੜਿੱਕੇ
ਪੁਲਿਸ ਨੂੰ 3 ਪਿਸਤੌਲ 315 ਬੋਰ ਸਮੇਤ 6 ਜਿੰਦਾ ਕਾਰਤੂਸ ਰੌਂਦ, 2 ਪਿਸਟਲ .32 ਬੋਰ ਸਮੇਤ ਮੈਗਜ਼ੀਨ 20 ਜਿੰਦਾ ਰੌਂਦ ਬਰਾਮਦ ਹੋਏ ਹਨ। ਐਸਐਸਪੀ ਨੇ ਦੱਸਿਆ ਕੀ ਕਾਬੂ ਕੀਤਾ ਮੁਲਜ਼ਮ NDPS ਮਾਮਲੇ ਵਿੱਚ ਜੇਲ੍ਹ ਚ ਬੰਦ ਸੀ।
ਖੰਨਾ: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ।
ਉਸ ਤੋਂ ਪੁਲਿਸ ਨੂੰ 3 ਪਿਸਤੌਲ 315 ਬੋਰ ਸਮੇਤ 6 ਜਿੰਦਾ ਕਾਰਤੂਸ ਰੌਂਦ, 2 ਪਿਸਟਲ .32 ਬੋਰ ਸਮੇਤ ਮੈਗਜ਼ੀਨ 20 ਜਿੰਦਾ ਰੌਂਦ ਬਰਾਮਦ ਹੋਏ ਹਨ। ਐਸਐਸਪੀ ਨੇ ਦੱਸਿਆ ਕੀ ਕਾਬੂ ਕੀਤਾ ਮੁਲਜ਼ਮ NDPS ਮਾਮਲੇ ਵਿੱਚ ਜੇਲ੍ਹ ਚ ਬੰਦ ਸੀ।
ਮੁਲਜ਼ਮ ਵੱਖਰੇ ਵੱਖਰੇ ਲੁਟੇਰਿਆਂ ਤੇ ਗੈਂਗਸਟਰਸ ਨੂੰ ਉੱਤਰ ਪ੍ਰਦੇਸ਼ ਤੋਂ ਅਸਲਾ ਲਿਆ ਕੇ ਸਪਲਾਈ ਕਰਦਾ ਸੀ। ਪੁਲਿਸ ਨੂੰ ਇਸ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਕਈਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਲਖਵੀਰ ਲੰਡਾ ਹਰੀਕੇ ਗੈਂਗ ਦੇ ਤਿੰਨ ਮੈਂਬਰ ਅਸਲੇ ਸਮੇਤ ਕਾਬੂ
ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਲਖਵੀਰ ਲੰਡਾ ਹਰੀਕੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7 ਪਿਸਟਲ ਸਮੇਤ ਮੈਗਜ਼ੀਨ, 30 ਜਿੰਦਾ ਰੌਂਦ, ਇੱਕ ਰਿਵਾਲਵਰ 32 ਬੋਰ ਸਮੇਤ 5 ਜਿੰਦਾ ਰੌਂਦ, ਇੱਕ ਪਿਸਟਲ 315 ਬੋਰ ਸਮੇਤ ਦੋ ਜਿੰਦਾ ਰੌਂਦ ਤੇ ਕਾਰ ਆਈ-20 ਬਰਾਮਦ ਕੀਤੀ ਹੈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੰਜ ਦਸੰਬਰ ਨੂੰ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਅਗਵਾਈ ਹੇਠ ਏਐਸਆਈ ਸੁਖਵਿੰਦਪਾਲ ਚੌਂਕੀ ਇੰਚਾਰਜ ਅੱਪਰਾ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਜੱਜਾ ਚੌਂਕ ਅੱਪਰਾ ਨੇ ਪੁਖਤਾ ਜਾਣਕਾਰੀ ਦੇ ਆਧਾਰ ਤੇ ਲਖਵੀਰ ਲੰਡਾ ਗੈਂਗ ਦੇ 3 ਮੈਂਬਰਾਂ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਭੱਜਲਾ ਥਾਣਾ ਗੜ੍ਹਸ਼ੰਕਰ, ਗਗਨਦੀਪ ਸਿੰਘ ਉਰਫ ਗਗਨ ਪੁੱਤਰ ਲੇਬਰ ਸਿੰਘ ਵਾਸੀ ਮੁੱਹਲਾ ਰਣਜੀਤਪੁਰਾ ਪਿੰਡ ਤਲਵਣ ਥਾਣਾ ਬਿਲਗਾ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਜੱਗਾ ਸਿੰਘ ਵਾਸੀ ਢੰਡਵਾੜ ਥਾਣਾ ਗੁਰਾਇਆ ਨੂੰ ਗੱਡੀ ਆਈ-20 ਵਿੱਚੋਂ ਗ੍ਰਿਫਤਾਰ ਕੀਤੀ ਹੈ।
ਉਨ੍ਹਾਂ ਕੋਲੋਂ 7 ਪਿਸਟਲ ਸਮੇਤ ਮੈਗਜ਼ੀਨ ਤੇ 30 ਰੌਂਦ ਜਿੰਦਾ, 1 ਰਿਵਾਲਵਰ 32 ਬੋਰ ਸਮੇਤ 05 ਰੌਂਦ ਜਿੰਦਾ, ਇੱਕ ਪਿਸਤੌਰ 315 ਬੋਰ ਸਮੇਤ 02 ਰੌਂਦ ਜਿੰਦਾ ਬਰਾਮਦ ਕਰਕੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 354 ਮਿਤੀ 04.12.2022 ਜੁਰ 392/395/379ਬੀ/387/506/115/120ਬੀ ਭ:ਦ; 25/27/54/59 ਅਸਲਾ ਐਕਟ ਥਾਣਾ ਫਿਲੌਰ ਦਰਜ ਕੀਤਾ ਗਿਆ ਹੈ।