Punjab News: ਪਿਛਲੀਆਂ ਸਰਕਾਰਾਂ ਦੇ ਬੀਜੇ ਕੰਢੇ ਚੁੱਗ ਰਹੇ, ਨੌਜਵਾਨਾਂ ਦੇ ਹੱਥ ਟੀਕਿਆਂ ਦੀ ਥਾਂ ਟਿਫ਼ਨ ਫੜਾਉਣੇ: ਸੀਐਮ ਭਗਵੰਤ ਮਾਨ
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਢੇ ਹੁਣ ਅਸੀਂ ਚੁੱਗ ਰਹੇ ਹਾਂ। ਪਹਿਲਾਂ ਵਾਲੇ ਲੀਡਰ ਸਨਅਤਕਾਰਾਂ ਨੂੰ ਡਰਾ ਕੇ ਰੱਖਦੇ ਸੀ। ਅਸੀਂ ਝੋਨੇ ਦੇ ਸੀਜ਼ਨ ‘ਚ ਵੀ ਤੁਹਾਨੂੰ ਕਦੇ...
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਢੇ ਹੁਣ ਅਸੀਂ ਚੁੱਗ ਰਹੇ ਹਾਂ। ਪਹਿਲਾਂ ਵਾਲੇ ਲੀਡਰ ਸਨਅਤਕਾਰਾਂ ਨੂੰ ਡਰਾ ਕੇ ਰੱਖਦੇ ਸੀ। ਅਸੀਂ ਝੋਨੇ ਦੇ ਸੀਜ਼ਨ ‘ਚ ਵੀ ਤੁਹਾਨੂੰ ਕਦੇ ਬਿਜਲੀ ਕਰਕੇ ਇੰਡਸਟਰੀ ਬੰਦ ਨਹੀਂ ਕਰਨ ਦਿੱਤੀ। ਸੀਐਮ ਮਾਨ ਅੱਜ ਲੁਧਿਆਣਾ ਪਹੁੰਚੇ ਹਨ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਹਨ।
ਸੀਐਮ ਮਾਨ ਨੇ ਕਿਹਾ ਕਿ ਇੰਡਸਟਰੀ ਲਈ ਸਪੈਸ਼ਲ ਸਬ-ਸਟੇਸ਼ਨ ਤੇ ਲਾਈਨਾਂ ਪਾਉਣ ਲਈ ਅਸੀਂ ਤਿਆਰੀ ਕਰ ਲਈ ਹੈ। ਪਿੰਡਾਂ ‘ਚ ਇੰਡਸਟਰੀ ਸਥਾਪਤ ਕਰਨ ਨੂੰ ਲੈ ਕੇ ਕਾਨੂੰਨਾਂ ‘ਚ ਸੋਧ ਕਰਾਂਗੇ। ਮੈਂ ਮੇਰੇ ਪੰਜਾਬ ਦੇ ਨੌਜਵਾਨਾਂ ਦੇ ਹੱਥ ਟੀਕਿਆਂ ਦੀ ਥਾਂ ਟਿਫ਼ਨ ਫੜਾਉਣੇ ਚਾਹੁੰਦਾ ਹਾਂ।
ਉਨ੍ਹਾਂ ਕਿਹਾ ਕਿ ਡੇਢ ਸਾਲ ਹੋ ਗਿਆ। ਇੱਕ ਰੁਪਏ ਦਾ ਵੀ ਦਾਗ ਮੁੱਖ ਮੰਤਰੀ ‘ਤੇ ਨਹੀਂ ਲੱਗਿਆ। ਸਭ ਦੇ ਕੰਮ ਹੋ ਰਹੇ ਹਨ। ਅਸੀਂ ਪਹਿਲਾਂ ਵਾਲਿਆਂ ਵਾਂਗ ਰਿਸ਼ਵਤ ਲੈ ਕੇ ਕੰਮ ਨਹੀਂ ਕਰਦੇ ਸਗੋਂ ਪਿਆਰ ਨਾਲ ਸਭ ਦੇ ਕੰਮ ਕਰਦੇ ਹਾਂ।
ਇਹ ਵੀ ਪੜ੍ਹੋ: WhatsApp: ਵਟਸਐਪ 'ਚ ਆਇਆ ਟੈਲੀਗ੍ਰਾਮ ਵਰਗਾ ਨਵਾਂ ਚੈਨਲ ਫੀਚਰ, ਇਸ ਤਰ੍ਹਾਂ ਕੰਮ ਕਰੇਗਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Education Minister: ਬਿਹਾਰ ਦੇ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਰਾਮਚਰਿਤਮਾਨਸ ਦੀ ਤੁਲਨਾ ਪੋਟਾਸ਼ੀਅਮ ਸਾਈਨਾਈਡ ਨਾਲ ਕੀਤੀ