ਜੱਗੂ ਭਗਵਾਨਪੁਰੀਆ ਗੈਂਗ ਦੀ ਧਮਕੀ, ਚਾਹੇ ਕੋਈ ਆਪਣਾ ਹੋਏ ਜਾਂ ਪਰਾਇਆ, ਜਿਨ੍ਹਾਂ ਨੇ ਵੀ ਸਾਡੇ ਬੰਦੇ ਮਾਰੇ, ਹੁਣ ਤਿਆਰ ਹੋ ਜਾਣ...
ਜੱਗੂ ਭਗਵਾਨਪੁਰੀਆ ਗੈਂਗ ਨੇ ਧਮਕੀ ਦਿੱਤੀ ਹੈ ਕਿ ਇਸ ਦਾ ਹਰਜਾਨਾ ਜਲਦੀ ਭਰਨਾ ਪਵੇਗਾ। ਗੈਂਗ ਨੇ ਕਿਹਾ ਹੈ ਕਿ ਜਿਸ ਨੇ ਵੀ ਮਨਦੀਪ ਨੂੰ ਮਾਰਿਆ, ਉਹ ਸਾਡਾ ਆਪਣਾ ਹੋਵੇ ਜਾਂ ਬੇਗਾਨਾ। ਉਹ ਕਿਸੇ ਤੋਂ ਨਹੀਂ ਡਰਦੇ, ਕਤਲ ਦਾ ਬਦਲਾ ਕਤਲ ਨਾਲ ਲਿਆ ਜਾਵੇਗਾ।
Gnagster in Punjab: ਪੰਜਾਬ ਵਿੱਚ ਮੁੜ ਗੈਂਗਵਾਰ ਤੇਜ਼ ਹੋ ਗਈ ਹੈ। ਇਸ ਵਾਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਆਹਮੋ-ਸਾਹਮਣੇ ਹੋਏ ਹਨ। ਲਾਰੈਂਸ ਬਿਸ਼ਨੋਈ ਨੇ ਸਾਥੀ ਗੋਲਡੀ ਬਰਾੜ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਜੱਗੂ ਭਗਵਾਨਪੁਰੀਆ ਦੇ ਦੋ ਸਾਥੀ ਮਾਰਨ ਦੀ ਜ਼ਿਮੇਵਾਰੀ ਲਈ ਹੈ।
ਹੁਣ ਇਸ ਮਾਮਲੇ ਵਿੱਚ ਜੱਗੂ ਭਗਵਾਨਪੁਰੀਆ ਦੀ ਇੱਕ ਸੋਸ਼ਲ ਮੀਡੀਆ ਪੋਸਟ ਵੀ ਆਈ ਹੈ। ਜੱਗੂ ਭਗਵਾਨਪੁਰੀਆ ਗੈਂਗ ਨੇ ਧਮਕੀ ਦਿੱਤੀ ਹੈ ਕਿ ਇਸ ਦਾ ਹਰਜਾਨਾ ਜਲਦੀ ਭਰਨਾ ਪਵੇਗਾ। ਗੈਂਗ ਨੇ ਕਿਹਾ ਹੈ ਕਿ ਜਿਸ ਨੇ ਵੀ ਮਨਦੀਪ ਨੂੰ ਮਾਰਿਆ, ਉਹ ਸਾਡਾ ਆਪਣਾ ਹੋਵੇ ਜਾਂ ਬੇਗਾਨਾ। ਉਹ ਕਿਸੇ ਤੋਂ ਨਹੀਂ ਡਰਦੇ, ਕਤਲ ਦਾ ਬਦਲਾ ਕਤਲ ਨਾਲ ਲਿਆ ਜਾਵੇਗਾ। ਸਾਰਿਆਂ ਨੂੰ ਇਸ ਰਸਤੇ 'ਤੇ ਭੇਜੇਗਾ।
ਜੱਗੂ ਭਗਵਾਨਪੁਰੀਆ ਗੈਂਗ ਨੇ ਕਿਹਾ ਹੈ ਕਿ ਅਸੀਂ ਮਨਪ੍ਰੀਤ ਮੰਨੂ ਤੇ ਰੂਪਾ ਨੂੰ ਨਹੀਂ ਮਾਰਿਆ। ਅਸੀਂ ਦੋਸਤਾਂ ਨੂੰ ਨਹੀਂ ਮਾਰਦੇ। ਜਿਨ੍ਹਾਂ ਨੇ ਮਨਦੀਪ ਤੂਫਾਨ ਤੇ ਮੋਹਨਾ ਨੂੰ ਮਾਰਿਆ ਹੈ, ਉਨ੍ਹਾਂ ਤੋਂ ਬਦਲਾ ਲਿਆ ਜਾਵੇਗਾ। ਭਾਵੇਂ ਕੋਈ ਸਾਡਾ ਆਪਣਾ ਹੋਵੇ ਜਾਂ ਪਰਾਇਆ। ਇਸ ਕਤਲ ਕਾਰਨ ਸਾਨੂੰ ਬਹੁਤ ਨੁਕਸਾਨ ਹੋਇਆ ਹੈ। ਜਿਸ ਨੇ ਵੀ ਇਹ ਗਲਤੀ ਕੀਤੀ ਹੈ, ਉਸ ਨੂੰ ਜਲਦੀ ਹੀ ਹਰਜਾਨਾ ਭੁਗਤਣਾ ਪਵੇਗਾ। ਅਸੀਂ ਕਿਸੇ ਤੋਂ ਡਰਦੇ ਨਹੀਂ।
ਜ਼ਿਕਰ ਕਰ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਗੈਂਗਸਟਰਾਂ ਦੀ ਗੋਇੰਦਵਾਲ ਜੇਲ ਅੰਦਰ ਐਤਵਾਰ (26 ਫਰਵਰੀ) ਨੂੰ ਖੂਨੀ ਝੜਪ ਹੋ ਗਈ। ਜਿਸ ਵਿੱਚ ਮਨਦੀਪ ਤੂਫਾਨ, ਮਨਮੋਹਨ ਸਿੰਘ ਦੀ ਮੌਤ ਹੋ ਗਈ। ਜਦਕਿ ਗੈਂਗਸਟਰ ਕੇਸ਼ਵ ਗੰਭੀਰ ਜ਼ਖਮੀ ਹੋ ਗਿਆ। ਇਹ ਤਿੰਨੋਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀ ਹਨ। ਦੱਸ ਦੇਈਏ ਕਿ ਇਸ ਝੜਪ ਵਿੱਚ ਬਟਾਲਾ ਦੇ ਮਨਦੀਪ ਸਿੰਘ ਉਰਫ ਤੂਫਾਨ ਅਤੇ ਬੁਢਲਾਣਾ ਦੇ ਮਨਮੋਹਨ ਸਿੰਘ ਉਰਫ ਮੋਹਣਾ ਦੀ ਮੌਤ ਹੋ ਗਈ
ਪਿਛਲੇ ਸਾਲ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ
ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ 30 ਤੋਂ ਵੱਧ ਰਾਊਂਡ ਫਾਇਰ ਕੀਤੇ। ਜਾਂਚ ਤੋਂ ਪਤਾ ਲੱਗਾ ਹੈ ਕਿ ਲਾਰੈਂਸ ਬਿਸ਼ਨੋਈ ਇਸ ਕਤਲ ਦਾ ਮਾਸਟਰ ਮਾਈਂਡ ਸੀ ਅਤੇ ਉਸ ਦੇ ਕਰੀਬੀ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।