Hoshiarpur News: ਹੁਸ਼ਿਆਰਪੁਰੀਆਂ ਦਾ ਰੱਬ ਹੀ ਰਾਖਾ! ਟ੍ਰੈਫਿਕ ਕਰਕੇ ਲੋਕਾਂ 'ਚ ਖੜਕਣ ਲੱਗਾ ਡੰਡਾ-ਸੋਟਾ
Traffic Problem: ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਪੁਲਿਸ ਦੀਆਂ ਗੱਡੀਆਂ ਹੀ ਸੜਕਾਂ ਤੇ ਰੌਂਗ ਪਾਰਕ ਖੜ੍ਹੀਆਂ ਦਿਖਾਈ ਦਿੱਤੀਆਂ। ਇਨ੍ਹਾਂ ਹੀ ਨਹੀਂ ਸ਼ਹਿਰ ਵਿੱਚ 50% ਤੋਂ ਵੱਧ ਈ ਰਿਕਸ਼ਾ ਬਿਨਾਂ ਨੰਬਰ ਪਲੇਟ ਚੱਲਦੇ ਦਿਖਾਈ ਦਿੱਤੇ
Hoshiarpur News: ਹੁਸ਼ਿਆਰਪੁਰ 'ਚ ਟ੍ਰੈਫਿਕ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇਸ ਕਾਰਨ ਰੋਜਾਨਾ ਸੜਕਾਂ ਤੇ ਜਾਮ ਕਾਰਨ ਬਹਿਸ ਤੇ ਲੜਾਈਆਂ ਤੱਕ ਦੇਖਣ ਨੂੰ ਮਿਲਦੀਆਂ ਹਨ। ਜਾਮ ਵਿੱਚ ਫਸੇ ਹੋਣ ਕਾਰਨ ਲੋਕ ਸਰਕਾਰ ਤੇ ਪ੍ਰਸ਼ਾਸਨ 'ਤੇ ਭੜਾਸ ਕੱਢਦੇ ਹਨ। ਇਨ੍ਹਾਂ ਹੀ ਨਹੀਂ ਸ਼ਹਿਰ ਅੰਦਰ ਲਗਾਤਾਰ ਆਟੋ ਤੇ ਈ ਰਿਕਸ਼ਾ ਦੀ ਵਧ ਰਹੀ ਗਿਣਤੀ ਤੇ ਆਪ ਮੁਹਾਰੇ ਬਣਾਏ ਸਟਾਪ ਵੀ ਜਾਮ ਦਾ ਕਰਨ ਬਣਦੇ ਹਨ।
ਇਸ ਦੇ ਨਾਲ ਹੀ ਸ਼ਹਿਰ ਅੰਦਰ ਸੜਕਾਂ ਉਪਰ ਦੁਕਾਨਦਾਰਾਂ ਵੱਲੋਂ ਨਾਜ਼ਾਇਜ ਕਬਜ਼ੇ ਕੀਤੇ ਹੋਏ ਹਨ। ਲੋਕ ਵੀ ਸੜਕਾਂ ਦੇ ਵਿਚਕਾਰ ਵਾਹਨ ਖੜ੍ਹੇ ਕਰਕੇ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਚਲੇ ਜਾਂਦੇ ਹਨ ਤੇ ਮਗਰ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ। ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਸਾਰਾ ਦਿਨ ਅਨਾਊਂਸਮੈਂਟ ਕਰਕੇ ਸੜਕਾਂ ਤੇ ਵਾਹਨ ਨਾ ਖੜ੍ਹੇ ਕਰਨ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ। ਲੋੜ ਪੈਣ ਤੇ ਚਲਾਨ ਵੀ ਕੀਤੇ ਜਾਂਦੇ ਹਨ ਪਰ ਟ੍ਰੈਫਿਕ ਪੁਲਿਸ ਦੇ ਜਾਂਦਿਆਂ ਹੀ ਲੋਕ ਮੁੜ ਵਾਹਨ/ਆਟੋ/ਈ ਰਿਕਸ਼ਾ ਮੁੜ ਸੜਕਾਂ ਤੇ ਖੜ੍ਹੇ ਕਰ ਦਿੰਦੇ ਹਨ।
ਇਨ੍ਹਾਂ ਹੀ ਨਹੀਂ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਪੁਲਿਸ ਦੀਆਂ ਗੱਡੀਆਂ ਹੀ ਸੜਕਾਂ ਤੇ ਰੌਂਗ ਪਾਰਕ ਖੜ੍ਹੀਆਂ ਦਿਖਾਈ ਦਿੱਤੀਆਂ। ਇਨ੍ਹਾਂ ਹੀ ਨਹੀਂ ਸ਼ਹਿਰ ਵਿੱਚ 50% ਤੋਂ ਵੱਧ ਈ ਰਿਕਸ਼ਾ ਬਿਨਾਂ ਨੰਬਰ ਪਲੇਟ ਚੱਲਦੇ ਦਿਖਾਈ ਦਿੱਤੇ।
ਟ੍ਰੈਫਿਕ ਇੰਚਾਰਜ ਹੁਸ਼ਿਆਰਪੁਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਾਜਾਇਜ਼ ਕਬਜਿਆਂ ਨੂੰ ਹਟਾਉਣ ਲਈ ਕਾਰਪੋਰੇਸ਼ਨ ਸਹਿਯੋਗ ਕਰੇ। ਜਦੋਂ ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਨਾਲ਼ ਨਾਜ਼ਾਇਜ ਕਬਜਿਆਂ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਹ ਕਹਿ ਕੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਵਿੱਚ ਜੁਆਇੰਨ ਕੀਤਾ ਹੈ ਤੇ ਉਨ੍ਹਾਂ ਨੂੰ ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।