ਪਤਨੀ ਨੂੰ ਤਲਾਕ ਮੰਗਣਾ ਪਿਆ ਮਹਿੰਗਾ, ਪਤੀ ਨੇ ਕਾਰ ਨਾਲ ਕੁਚਲਿਆ
ਪੰਜਾਬ ਦੇ ਹੁਸ਼ਿਆਰਪੁਰ ਤੋਂ ਹੈ ਜਿੱਥੇ ਦੇ ਮੁਹੰਮਦੋਵਾਲ ਵਾਸੀ ਤਰਸੇਮ ਸਿੰਘ ਦੀ ਪਤਨੀ ਉਸ ਨਾਲ ਲੜ ਕੇ ਆਪਣੇ ਪੇਕੇ ਪਿੰਡ ਮੇਹਨਾ ਚਲੇ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਤੋਂ ਘਰੇਲੂ ਖ਼ਰਚ ਤੇ ਤਲਾਕ ਦੀ ਮੰਗ ਕੀਤੀ। ਇਸ ਦਾ ਕੇਸ ਹੁਸ਼ਿਆਰਪੁਰ ਕੋਰਟ ‘ਚ ਚੱਲ ਰਿਹਾ ਹੈ।
ਹੁਸ਼ਿਆਰਪੁਰ: ਵਿਆਹ ਸਮੇਂ ਇੱਕ-ਦੂਜੇ ਨਾਲ ਜਿਉਣ-ਮਰਨ ਦੀਆਂ ਕਸਮਾਂ ਖਾਣ ਵਾਲੇ ਪਤੀ-ਪਤਨੀ ਦਾ ਰਿਸ਼ਤਾ ਇੱਕ ਵਾਰ ਫੇਰ ਸ਼ਰਮਸ਼ਾਰ ਹੋ ਗਿਆ। ਜੀ ਹਾਂ, ਖ਼ਬਰ ਪੰਜਾਬ ਦੇ ਹੁਸ਼ਿਆਰਪੁਰ ਤੋਂ ਹੈ ਜਿੱਥੇ ਦੇ ਮੁਹੰਮਦੋਵਾਲ ਵਾਸੀ ਤਰਸੇਮ ਸਿੰਘ ਦੀ ਪਤਨੀ ਉਸ ਨਾਲ ਲੜ ਕੇ ਆਪਣੇ ਪੇਕੇ ਪਿੰਡ ਮੇਹਨਾ ਚਲੇ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਤੋਂ ਘਰੇਲੂ ਖ਼ਰਚ ਤੇ ਤਲਾਕ ਦੀ ਮੰਗ ਕੀਤੀ। ਇਸ ਦਾ ਕੇਸ ਹੁਸ਼ਿਆਰਪੁਰ ਕੋਰਟ ‘ਚ ਚੱਲ ਰਿਹਾ ਹੈ। ਇਸ ਕੇਸ ਦੀ ਕੋਰਟ ‘ਚ ਤਾਰੀਖ ਸੋਮਵਾਰ ਨੂੰ ਸੀ। ਇਸ ਤੋਂ ਵਾਪਸੀ ਸਮੇਂ ਮ੍ਰਿਤਕ ਕਮਲਜੀਤ ਕੌਰ ਸੰਧੂ ਪੈਲੇਸ ਨੇੜੇ ਆਪਣੇ ਘਰ ਵੱਲ ਜਾ ਰਹੀ ਸੀ ਕਿ ਉਸ ਨੂੰ ਸਵਾ ਤਿੰਨ ਵਜੇ ਕਾਰ ਨੇ ਜ਼ਬਰਦਸਤ ਟੱਕਰ ਮਾਰੀ। ਇਸ ਹਾਦਸੇ ‘ਚ ਉਹ ਗੰਭੀਰ ਜ਼ਖ਼ਮੀ ਹੋ ਗਈ। ਸਥਾਨਕ ਵਾਸੀਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚੱਬੇਵਾਲਾ ਪੁਲਿਸ ਨੇ ਪੈਲੇਸ ਦੇ ਸੀਸੀਟੀਵੀ ਫੁਟੇਜ਼ ਦੇਖੀ ਤਾਂ ਮ੍ਰਿਤਕਾ ਦੀ ਧੀ ਰਾਜਵਿੰਦਰ ਕੌਰ ਨੇ ਕਾਰ ਪਛਾਣ ਲਈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕਾਰ ਉਸ ਦੇ ਪਿਤਾ ਦੀ ਹੈ। ਚੱਬੇਵਾਲ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਤਰਸੇਮ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਵੀ ਭੇਜ ਦਿੱਤਾ ਹੈ।