(Source: ECI/ABP News)
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Punjab news: ਪੰਜਾਬੀ ਗਾਇਕ ਦੇ ਸ਼ੋਅ 'ਚ ਹੋਇਆ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਹੋਇਆ ਵੀਡੀਓ
![Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ There was a huge ruckus in Punjabi singer Gulab Sidhu show, heated argument between bouncers and farmers Viral Video Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ](https://feeds.abplive.com/onecms/images/uploaded-images/2024/10/13/83b035dac353bc14389c245baa0cde7f1728800160564700_original.jpg?impolicy=abp_cdn&imwidth=1200&height=675)
Dussehra Mela Khanna 2024: ਪੰਜਾਬ ਦੇ ਖੰਨਾ 'ਚ ਲਲਹੇੜੀ ਰੋਡ 'ਤੇ ਆਯੋਜਿਤ ਦੁਸਹਿਰਾ ਮੇਲੇ 'ਚ ਭਾਰੀ ਹੰਗਾਮਾ ਹੋਇਆ। ਜਿਸ ਕਰਕੇ ਪੰਜਾਬੀ ਗਾਇਕ ਗੁਲਾਬ ਸਿੱਧੂ ਕਾਰਨ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਸਟੇਜ 'ਤੇ ਆਏ ਬਾਊਂਸਰਾਂ ਨੇ ਗੁੰਡਾਗਰਦੀ ਕਰਦੇ ਹੋਏ ਕਿਸਾਨ ਦੀ ਪੱਗ ਲਾਹ ਦਿੱਤੀ। ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।
ਸਟੇਜ ਉੱਤੇ ਜਾਣ ਤੋਂ ਰੋਕ ਨੂੰ ਲੈ ਕੇ ਸ਼ੁਰੂ ਹੋਇਆ ਸਾਰਾ ਝਗੜਾ
ਜਾਣਕਾਰੀ ਅਨੁਸਾਰ ਸਿਰਫ਼ ਕਿਸਾਨ ਤੇ ਉਸ ਦੇ ਪੁੱਤਰ ਨੂੰ ਗਾਇਕਾਂ ਦੀ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ | ਜਦੋਂ ਉਨ੍ਹਾਂ ਕਿਹਾ ਕਿ ਉਹ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਬਜ਼ੁਰਗ ਕਿਸਾਨ ਨੂੰ ਧੱਕਾ ਦਿੱਤਾ। ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਕਿਸਾਨ ਦੀ ਪੱਗ ਲਾਹੁਣ ਤੋਂ ਬਾਅਦ ਉਸ ਦੇ ਪੁੱਤਰ ਸਮੇਤ ਉਸ ਨੂੰ ਜ਼ਮੀਨ 'ਤੇ ਧੱਕਾ ਦੇ ਦਿੱਤਾ ਗਿਆ।
ਕਿਸਾਨ ਟਰੈਕਟਰ ਲੈ ਕੇ ਸਟੇਜ ਦੇ ਨੇੜੇ ਪਹੁੰਚ
ਇਸ ਘਟਨਾ ਤੋਂ ਬਾਅਦ ਕਿਸਾਨ ਦੇ ਦੋਸਤ ਲੋਕਾਂ ਦੀ ਭੀੜ ਵਿਚਕਾਰ ਟਰੈਕਟਰ ਲੈ ਕੇ ਸਟੇਜ ਦੇ ਨੇੜੇ ਪਹੁੰਚ ਗਏ। ਜਿਸ ਤੋਂ ਬਾਅਦ ਗੁਲਾਬ ਸਿੱਧੂ ਨੂੰ ਸ਼ੋਅ ਬੰਦ ਕਰਨਾ ਪਿਆ। ਹਾਲਾਤ ਵਿਗੜਦੇ ਦੇਖ ਗੁਲਾਬ ਸਿੱਧੂ ਸ਼ੋਅ ਛੱਡ ਕੇ ਭੱਜ ਗਏ। ਉਨ੍ਹਾਂ ਦੀਆਂ ਕਈ ਗੱਡੀਆਂ ਵੀ ਉਥੇ ਹੀ ਰੋਕ ਦਿੱਤੀਆਂ ਗਈਆਂ।
ਬਾਊਂਸਰਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ- ਪੀੜਤ ਪਰਿਵਾਰ
ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਅਸ਼ਵਨੀ ਗੋਟਿਆਲ ਸਮੇਤ ਕਈ ਅਧਿਕਾਰੀ ਮੌਕੇ ’ਤੇ ਪੁੱਜੇ। ਕਿਸਾਨ ਅਤੇ ਉਸਦੇ ਪਰਿਵਾਰਕ ਮੈਂਬਰ ਮੰਗ ਕਰ ਰਹੇ ਹਨ ਕਿ ਬਾਊਂਸਰਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਐਸਪੀ ਸੌਰਵ ਜਿੰਦਲ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਜੋ ਵੀ ਜ਼ਰੂਰੀ ਹੋਵੇਗਾ ਕਾਰਵਾਈ ਕੀਤੀ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)