ਜੱਗੂ ਭਗਵਾਨਪੁਰੀਆ ਤੇ ਹੈਪੀ ਜੱਟ ਦੇ ਗਰੁੱਪ ਵਿਚਾਲੇ ਹੋਣੀ ਸੀ ਗੈਂਗਵਾਰ, ਜੱਗੂ ਗਰੁੱਪ 'ਤੇ ਹਮਲੇ ਦੀ ਤਾਕ 'ਚ ਸੀ ਹੈਪੀ ਜੱਟ ਦੇ ਸ਼ੂਟਰ
Punjab News : ਜੱਗੂ ਭਗਵਾਨਪੁਰੀਆ ਤੇ ਹੈਪੀ ਜੱਟ ਦੇ ਗਰੁੱਪਾਂ ਵਿਚਾਲੇ ਗੈਂਗਵਾਰ ਹੋਣ ਦੀ ਪਲਾਨਿੰਗ ਸੀ। ਹੈਪੀ ਜੱਟ ਦੇ ਸ਼ੂਟਰ ਜੱਗੂ ਗਰੁੱਪ 'ਤੇ ਹਮਲੇ ਦੀ ਤਾਕ ਵਿੱਚ ਸੀ। ਇਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ...
ਅੰਮ੍ਰਿਤਸਰ: ਜੱਗੂ ਭਗਵਾਨਪੁਰੀਆ ਤੇ ਹੈਪੀ ਜੱਟ ਦੇ ਗਰੁੱਪਾਂ ਵਿਚਾਲੇ ਗੈਂਗਵਾਰ ਹੋਣ ਦੀ ਪਲਾਨਿੰਗ ਸੀ। ਹੈਪੀ ਜੱਟ ਦੇ ਸ਼ੂਟਰ ਜੱਗੂ ਗਰੁੱਪ 'ਤੇ ਹਮਲੇ ਦੀ ਤਾਕ ਵਿੱਚ ਸੀ। ਇਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਸਮੇਤ ਹੈਪੀ ਜੱਟ ਗੈਂਗ ਦੇ ਚਾਰ ਸ਼ੂਟਰ ਗ੍ਰਿਫਤਾਰ ਕਰ ਲਏ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੰਡਿਆਲਾ ਨਜ਼ਦੀਕ ਕੀਤੇ ਇੱਕ ਆਪ੍ਰੇਸ਼ਨ 'ਚ ਚਾਰਾਂ ਗੈਂਗਸਟਰਾਂ ਨੂੰ ਤਿੰਨ .32 ਬੋਰ ਦੇ ਪਿਸਤੌਲ ਤੇ ਇੱਕ .30 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ।
ਹਾਸਲ ਜਾਣਕਾਰੀ ਮੁਤਾਬਕ ਹੈਪੀ ਜੱਟ ਗੈਂਗ ਦੀ ਲੰਬੇ ਸਮੇਂ ਤੋਂ ਜੱਗੂ ਭਗਵਾਨਪੁਰੀਆ ਗੈਂਗ ਨਾਲ ਦੁਸ਼ਮਣੀ ਚੱਲਦੀ ਆ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਜੱਗੂ ਭਗਵਾਨਪੁਰੀਆ ਦੇ ਦੋ ਗੁਰਗਿਆਂ ਨੂੰ ਮਾਰਨ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਦੀ ਪੈੜ ਨੱਪਦੇ ਹੋਏ ਚਾਰਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਸੂਤਰਾਂ ਮੁਤਾਬਕ ਅਗਲੇ ਦਿਨਾਂ 'ਚ ਦੋਵੇਂ ਗੈਂਗਾਂ 'ਚ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਜਦ ਹੈਪੀ ਜੱਟ ਦੇ ਸ਼ੂਟਰਾਂ ਨੇ ਹਮਲਾ ਕਰਨਾ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਐਪੀ ਸਵਪਨ ਸ਼ਰਮਾ ਨੇ ਚਾਰ ਗੈਂਗਸਟਰਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ।
ਬਿਸ਼ਨੋਈ ਗੈਂਗ ਦੀ ਹਿੱਟ ਲਿਸਟ ’ਤੇ ਸੀ ਨੀਰਜ ਚਸਕਾ, ਗੁਰਲਾਲ ਬਰਾੜ ਤੇ ਸੁਰਜੀਤ ਬਾਊਂਸਰ ਦੇ ਕਤਲ 'ਚ ਸੀ ਸ਼ਾਮਲ
ਪੰਜਾਬ ਐਂਟੀ ਗੈਂਗ ਟਾਸਕ ਫੋਰਸ ਵੱਲੋਂ ਗ੍ਰਿਫਤਾਰ ਦਵਿੰਦਰ ਬੰਬੀਹਾ ਗਰੋਹ ਦਾ ਗੈਂਗਸਟਰ ਪੁਲਿਸ ਕੋਲ ਨੀਰਜ ਚਸਕਾ ਵੱਡੇ ਖੁਲਾਸੇ ਕਰੇਗਾ। ਪੁਲਿਸ ਨੇ ਨੀਰਜ ਚਸਕਾ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਨੀਰਜ ਚਸਕਾ ਤੋਂ ਪੁੱਛ-ਪੜਤਾਲ ਨਾਲ ਬੰਬੀਹਾ ਗਰੋਹ ਦੀਆਂ ਹੋਰ ਗਤੀਵਿਧੀਆਂ ਤੇ ਯੋਜਨਾਵਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।
ਅਹਿਮ ਗੱਲ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਗੈਂਗਸਟਰ ਵੱਲੋਂ ਪੁਲਿਸ ਕੋਲ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ। ਇਸ ਕਰਕੇ ਹੀ ਪੁਲਿਸ ਨੂੰ ਕਈ ਖਤਰਨਾਕ ਗੈਂਗਸਟਰ ਫੜਨ ਵਿੱਚ ਮਦਦ ਮਿਲ ਰਹੀ ਹੈ। ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਬਿਸ਼ਨੋਈ ਤੇ ਉਸ ਦੇ ਕਈ ਸਾਥੀਆਂ ਦੀ ਪੁੱਛ-ਗਿੱਛ ਤੋਂ ਪਤਾ ਲੱਗਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਵਿੱਚ ਸ਼ਾਮਲ ਹੋਣ ਕਰਕੇ ਚਸਕਾ ਬਿਸ਼ਨੋਈ ਗਰੋਹ ਦੀ ਹਿੱਟ ਲਿਸਟ ’ਤੇ ਸੀ।
ਇਹ ਵੀ ਪੜ੍ਹੋ
ਭਗਵੰਤ ਮਾਨ ਸਰਕਾਰ ਵੀ ਲਾਰੇ ਲੱਪੇ ਤੇ ਡੰਗ ਟਪਾਊ ਵਾਲੀ ਨੀਤੀ 'ਤੇ ਕੰਮ ਕਰ ਰਹੇ, ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਵੱਡਾ ਐਲਾਨ