Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Punjab News: ਪੰਜਾਬ ਵਿੱਚ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਹਰਿਆਣਾ ਵਿੱਚ ਅੱਜ ਲੰਬਾ ਬਿਜਲੀ ਕੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਸਬੰਧ ਵਿੱਚ, ਸਬ ਡਿਵੀਜ਼ਨਲ ਪੀਐਸਪੀਸੀਐਲ ਹਰਿਆਣਾ ਐਸਡੀਓ ਜਸਵੰਤ ਸਿੰਘ...

Punjab News: ਪੰਜਾਬ ਵਿੱਚ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਹਰਿਆਣਾ ਵਿੱਚ ਅੱਜ ਲੰਬਾ ਬਿਜਲੀ ਕੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਸਬੰਧ ਵਿੱਚ, ਸਬ ਡਿਵੀਜ਼ਨਲ ਪੀਐਸਪੀਸੀਐਲ ਹਰਿਆਣਾ ਐਸਡੀਓ ਜਸਵੰਤ ਸਿੰਘ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ 132 ਕੇਵੀ ਚੌਹਾਲ ਸਬ-ਸਟੇਸ਼ਨ ਤੋਂ ਆਉਣ ਵਾਲੀ 66 ਕੇਵੀ ਜਨੌਦੀ ਸਬ-ਸਟੇਸ਼ਨ ਲਾਈਨ ਦੀ ਤੁਰੰਤ ਮੁਰੰਮਤ ਲਈ, ਜਨੌਦੀ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਜਿਵੇਂ ਕਿ ਫੀਡਰ 11 ਕੇਵੀ ਲਾਲਪੁਰ ਯੂਪੀਐਸ, 11 ਕੇਵੀ ਬੱਸੀ ਬਾਜੀਦ ਏਪੀ ਕੰਡੀ, 11 ਕੇਵੀ ਭਟੋਲੀਆਂ ਏਪੀ, 11 ਕੇਵੀ ਢੋਲਵਾਹਾ ਮਿਕਸ ਕੰਡੀ, 11 ਕੇਵੀ ਜਨੌਦੀ-2, 11 ਕੇਵੀ ਅਟਵਾਰਾਪੁਰ ਦੀ ਬਿਜਲੀ ਸਪਲਾਈ ਯਾਨੀ ਅੱਜ 24 ਨਵੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਰੂਰੀ ਮੁਰੰਮਤ ਲਈ ਬੰਦ ਰਹੇਗੀ।
ਇਸ ਕਾਰਨ ਢੋਲਵਾਹਾ, ਰਾਮਤਟਵਾਲੀ, ਜਨੌਦੀ, ਟੱਪਾ, ਬਹੇੜਾ, ਬੜੀ ਖੱਡ, ਕੁਕਾਨੇਟ, ਡੇਹਰੀਆਂ, ਲਾਲਪੁਰ, ਰੋਡਾ, ਕਾਹਲਵਾਂ, ਭਟੋਲੀਆ, ਦਾਦੋਹ, ਅਟਵਾਰਾਪੁਰ ਆਦਿ ਪਿੰਡਾਂ ਦੇ ਘਰਾਂ, ਟਿਊਬਵੈੱਲਾਂ ਅਤੇ ਫੈਕਟਰੀਆਂ ਨੂੰ ਸਪਲਾਈ ਪ੍ਰਭਾਵਿਤ ਹੋਵੇਗੀ।
ਇਸ ਤੋਂ ਇਲਾਵਾ ਬੀਤੇ ਦਿਨੀਂ ਜਲੰਧਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਲੱਗਿਆ। ਉਨ੍ਹਾਂ ਦੱਸਦੇ ਹੋਏ ਕਿਹਾ ਕਿ 66 ਕੇਵੀ ਸਰਜੀਕਲ ਕੰਪਲੈਕਸ ਤੋਂ ਚੱਲਣ ਵਾਲੇ 11 ਕੇਵੀ ਨੀਲਕਮਲ, ਵਾਰਿਆਨਾ-2, ਕਪੂਰਥਲਾ ਰੋਡ ਫੀਡਰਾਂ ਦੀ ਸਪਲਾਈ 23 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੀ। ਇਸ ਕਾਰਨ ਲੈਦਰ ਕੰਪਲੈਕਸ, ਵਾਰਿਆਨਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ ਅਤੇ ਆਸ ਪਾਸ ਦੇ ਇਲਾਕੇ ਪ੍ਰਭਾਵਿਤ ਹੋਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















