ਪੜਚੋਲ ਕਰੋ

ਪੰਜਾਬ ਦੇ ਇਨ੍ਹਾਂ ਪੰਜ ਲੀਡਰਾਂ ਹੱਥ ਕਿਸਾਨ ਅੰਦੋਲਨ ਦੀ ਅਸਲ ਵਾਗਡੋਰ

ਇਨ੍ਹਾਂ ਸੰਗਠਨਾਂ ਦੇ ਆਗੂਆਂ ਦੀ ਅਗਵਾਈ ਹੇਠ ਹੀ ਪੰਜਾਬ ਦੇ ਲੱਖਾਂ ਕਿਸਾਨ ਇਸ ਵੇਲੇ ਦਿੱਲੀ ਬਾਰਡਰ ਉੱਤੇ ਧਰਨਾ ਦੇ ਰਹੇ ਹਨ। ਆਓ ਥੋੜ੍ਹਾ ਇਨ੍ਹਾਂ ਕੁਝ ਆਗੂਆਂ ਬਾਰੇ ਵੀ ਕੁਝ ਜਾਣ ਲਈਏ:

ਚੰਡੀਗੜ੍ਹ: ਖੇਤੀ ਨਾਲ ਸਬੰਧਤ ਤਿੰਨ ਆਰਡੀਨੈਂਸ ਪਾਸ ਹੁੰਦਿਆਂ ਹੀ ਪੰਜਾਬ ਵਿੱਚ ਉਨ੍ਹਾਂ ਦਾ ਵਿਰੋਧ ਜੂਨ ਮਹੀਨੇ ਤੋਂ ਹੀ ਸ਼ੁਰੂ ਹੋ ਗਿਆ ਸੀ। ਸਤੰਬਰ ’ਚ ਜਦੋਂ ਇਨ੍ਹਾਂ ਆਰਡੀਨੈਂਸਾਂ ਨੂੰ ਬਿੱਲ ਬਣਾ ਕੇ ਸੰਸਦ ਵਿੱਚ ਪਾਸ ਕੀਤਾ ਗਿਆ ਤੇ ਕਾਨੂੰਨ ਦੀ ਸ਼ਕਲ ਦਿੱਤੀ ਗਈ, ਤਦ ਤੱਕ ਪੰਜਾਬ ਵਿੱਚ ਅੰਦੋਲਨ ਸੜਕਾਂ ਤੇ ਰੇਲ ਦੀਆਂ ਪਟੜੀਆਂ ਉੱਤੇ ਗਿਆ ਸੀ। ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਨੇ ਇੱਕ ਬੈਨਰ ਹੇਠ ਇੱਕਜੁਟ ਹੋ ਕੇ ਇਨ੍ਹਾਂ ਕਾਨੂੰਨਾਂ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ। ਇਨ੍ਹਾਂ ਸੰਗਠਨਾਂ ਦੇ ਆਗੂਆਂ ਦੀ ਅਗਵਾਈ ਹੇਠ ਹੀ ਪੰਜਾਬ ਦੇ ਲੱਖਾਂ ਕਿਸਾਨ ਇਸ ਵੇਲੇ ਦਿੱਲੀ ਬਾਰਡਰ ਉੱਤੇ ਧਰਨਾ ਦੇ ਰਹੇ ਹਨ। ਆਓ ਥੋੜ੍ਹਾ ਇਨ੍ਹਾਂ ਕੁਝ ਆਗੂਆਂ ਬਾਰੇ ਵੀ ਕੁਝ ਜਾਣ ਲਈਏ: ਡਾ. ਦਰਸ਼ਨਪਾਲ ਸਿੰਘ, ਪ੍ਰਧਾਨ ‘ਕ੍ਰਾਂਤੀਕਾਰੀ ਕਿਸਾਨ ਯੂਨੀਅਨ’ 68 ਸਾਲਾ ਦਰਸ਼ਨਪਾਲ ਪਟਿਆਲਾ ਦੇ ਪਿੰਡ ਰਣਬੀਰਪੁਰਾ ਦੇ ਜੰਮਪਲ ਹਨ ਤੇ ਸਾਂਝੇ ਕਿਸਾਨ ਮੋਰਚੇ ਦੇ ਕੋਆਰਡੀਨੇਟਰ ਹਨ। ਉਹ ਐਮਬੀਬੀਐਸ ਤੇ ਐਮਡੀ ਹਨ।  20 ਸਾਲ ਪੰਜਾਬ ਦੇ ਸਿਹਤ ਵਿਭਾਗ ’ਚ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ 2003 ’ਚ ਵਲੰਟਰੀ ਰਿਟਾਇਰਮੈਂਟ ਲੈ ਕੇ 15 ਏਕੜ ਜ਼ਮੀਨ ਉੱਤੇ ਖੇਤੀਬਾੜੀ ਸ਼ੁਰੂ ਕਰ ਦਿੱਤੀ ਸੀ। ਉਹ ਤਦ ਤੋਂ ਕਿਸਾਨਾਂ ਨਾਲ ਹੀ ਸਰਗਰਮ ਹਨ। 2016 ’ਚ ਉਨ੍ਹਾਂ ‘ਕ੍ਰਾਂਤੀਕਾਰੀ ਕਿਸਾਨ ਯੂਨੀਅਨ’ ਬਣਾਈ ਸੀ। ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) 75 ਸਾਲਾ ਜੋਗਿੰਦਰ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਗਰਾਹਾਂ ਦੇ ਜੰਮਪਲ ਹਨ। ਉਨ੍ਹਾਂ ਦੀ ਕਿਸਾਨ ਯੂਨੀਅਨ ਸਭ ਤੋਂ ਵੱਡੀ ਜਥੇਬੰਦੀ ਮੰਨੀ ਜਾਂਦੀ ਹੈ। ਉਹ 1982 ਤੋਂ ਕਿਸਾਨ ਜਥੇਬੰਦੀਆਂ ਨਾਲ ਕੰਮ ਕਰ ਰਹੇ ਹਨ ਤੇ ਉਹ ਚਾਰ ਸਾਲ ਫ਼ੌਜ ’ਚ ਵੀ ਰਹੇ ਹਨ। ਪਹਿਲਾਂ ਉਹ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨਾਲ ਜੁੜੇ ਰਹੇ ਸਨ। ਉਹ ਖ਼ੁਦ ਇੱਕ ਛੋਟੇ ਕਿਸਾਨ ਹਨ। ਉਨ੍ਹਾਂ ਦੀ ਜਥੇਬੰਦੀ 30 ਸੰਗਠਨਾਂ ਦੇ ਮੋਰਚੇ ਵਿੱਚ ਸ਼ਾਮਲ ਨਹੀਂ ਪਰ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਇਸ ਮੋਰਚੇ ਨਾਲ ਪੂਰਾ ਤਾਲਮੇਲ ਰੱਖ ਰਹੇ ਹਨ। ਬਲਬੀਰ ਸਿੰਘ ਰਾਜੇਵਾਲ, ਪ੍ਰਧਾਨ- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) 78 ਸਾਲਾ ਬਲਬੀਰ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਜੰਮਪਲ ਹਨ। ਉਹ 1971 ਤੋਂ ਕਿਸਾਨ ਜਥੇਬੰਦੀਆਂ ਨਾਲ ਕੰਮ ਕਰ ਰਹੇ ਹਨ। ਉਹ ਡਾਕ ਤੇ ਤਾਰ ਵਿਭਾਗ ’ਚ ਕੰਮ ਕਰਦੇ ਰਹੇ ਪਰ ਚਾਰ ਸਾਲਾਂ ਬਾਅਦ ਉਨ੍ਹਾਂ ਨੂੰ ਨੌਕਰੀ ਛੱਡਣੀ ਪਈ ਸੀ। ਉਨ੍ਹਾਂ ਆਪਣੀ ਯੂਨੀਅਨ ਦੀ ਸਥਾਪਨਾ 1992 ’ਚ ਕੀਤੀ ਸੀ। ਜਗਜੀਤ ਸਿੰਘ ਡੱਲੇਵਾਲ, ਪ੍ਰਧਾਨ- ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) 62 ਸਾਲਾ ਜਗਜੀਤ ਸਿੰਘ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਤੋਂ ਹਨ। ਉਗਰਾਹਾਂ ਗਰੁੱਪ ਤੋਂ ਬਾਅਦ ਉਨ੍ਹਾਂ ਦਾ ਸੰਗਠਨ ਹੀ ਦੂਜਾ ਸਭ ਤੋਂ ਵੱਡਾ ਕਿਸਾਨ ਸੰਗਠਨ ਮੰਨਿਆ ਜਾਂਦਾ ਹੈ। ਉਹ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦੇ ਪੋਸਟ ਗ੍ਰੈਜੂਏਟ ਹਨ। ਉਹ 1983 ਤੋਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਜਥੇਬੰਦੀ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਸਰਗਰਮ ਹੈ। ਬੂਟਾ ਸਿੰਘ ਬੁਰਜਗਿੱਲ, ਪ੍ਰਧਾਨ- ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਦੇ ਜੰਮਪਲ 62 ਸਾਲਾ ਬੂਟਾ ਸਿੰਘ 1984 ਤੋਂ ਕਿਸਾਨ ਨਾਲ ਜੁੜੇ ਹੋਏ ਹਨ। ਸਿਰਫ਼ ਪੰਜਵੀਂ ਜਮਾਤ ਤੱਕ ਪੜ੍ਹੇ ਬੂਟਾ ਸਿੰਘ ਉੱਤੇ ਵੱਖੋ-ਵੱਖਰੇ ਕਿਸਾਨ ਅੰਦੋਲਨਾਂ ਦੌਰਾਨ 50 ਮੁਕੱਦਮੇ ਦਰਜ ਹੋ ਚੁੱਕੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Advertisement
ABP Premium

ਵੀਡੀਓਜ਼

ਪੰਜਾਬ 'ਚ ਹੁਣ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾਟੀਚਰ ਦੀ ਕੁੱਟ ਤੋਂ ਸਹਿਮੇ 15 ਸਾਲ ਦੇ ਬੱਚੇ ਨੇ ਕੀਤੀ ਆਤਮਹੱਤਿਆ25 ਲੱਖ ਆਨਲਾਈਨ ਗੇਮ 'ਚ ਹਾਰੇ ਪੁੱਤ ਨੇ ਰਚੀ ਪਿਉ ਦੇ ਕਤਲ ਦੀ ਸਾਜ਼ਿਸ਼,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਨਵਾਂ ਝਟਕਾ ! ਕੰਮ ਕਰਨ ਦੇ ਘੰਟਿਆ 'ਚ ਕੀਤੀ ਕਟੌਤੀ, ਖ਼ਰਚਾ ਕੱਢਣ ਨੂੰ ਲੈ ਕੇ ਫਿਕਰਮੰਦ ਵਿਦਿਆਰਥੀ
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
ਵੱਡਾ ਫੈਸਲਾ: Credit-Debit Card ਰਾਹੀਂ ਭੁਗਤਾਨ ਕਰਨ 'ਤੇ ਲੱਗੇਗਾ 18% GST
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
New Virus Alert: ਕੋਰੋਨਾ ਤੋਂ ਵੀ ਖਤਰਨਾਕ ਮਹਾਮਾਰੀ ਦਾ ਖਤਰਾ! ਚੀਨ 'ਚ ਮਿਲੇ ਖਤਰਨਾਕ ਵਾਇਰਸ, ਪੂਰੀ ਦੁਨੀਆ ਲਈ ਅਲਰਟ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
ਭਾਰਤ 'ਚ Monkeypox ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, ਕੇਂਦਰ ਸਰਕਾਰ ਨੇ ਕੀਤਾ ਅਧਿਕਾਰਤ ਐਲਾਨ
Stubble Burning: ਪਰਾਲੀ ਦੇ ਹੱਲ ਲਈ ਨਹੀਂ ਪਰ ਕਿਸਾਨਾਂ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਖ਼ਰਚੇਗੀ 500 ਕਰੋੜ, ਜਾਣੋ ਕੀ ਬਣਾਈ ਯੋਜਨਾ ?
Stubble Burning: ਪਰਾਲੀ ਦੇ ਹੱਲ ਲਈ ਨਹੀਂ ਪਰ ਕਿਸਾਨਾਂ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਖ਼ਰਚੇਗੀ 500 ਕਰੋੜ, ਜਾਣੋ ਕੀ ਬਣਾਈ ਯੋਜਨਾ ?
iPhone 15  ਤੋਂ ਕਿੰਨਾ ਅਲਗ ਹੋਵੇਗਾ iPhone 16? ਡਿਜ਼ਾਈਨ ਤੋਂ ਲੈ ਕੇ ਬੈਟਰੀ ਤੱਕ ਦਿਖਾਈ ਦੇਣਗੇ ਇਹ ਬਦਲਾਅ
iPhone 15 ਤੋਂ ਕਿੰਨਾ ਅਲਗ ਹੋਵੇਗਾ iPhone 16? ਡਿਜ਼ਾਈਨ ਤੋਂ ਲੈ ਕੇ ਬੈਟਰੀ ਤੱਕ ਦਿਖਾਈ ਦੇਣਗੇ ਇਹ ਬਦਲਾਅ
Adani Group: ਅਡਾਨੀ ਗਰੁੱਪ ਦਾ ਕਿਸਾਨਾਂ ਨੂੰ ਵੱਡਾ ਝਟਕਾ! ਇੱਕੋ ਝਟਕੇ 1500 ਰੁਪਏ ਕੁਇੰਟਲ ਹੇਠਾਂ ਸੁੱਟਿਆ ਫਸਲ ਦਾ ਭਾਅ
Adani Group: ਅਡਾਨੀ ਗਰੁੱਪ ਦਾ ਕਿਸਾਨਾਂ ਨੂੰ ਵੱਡਾ ਝਟਕਾ! ਇੱਕੋ ਝਟਕੇ 1500 ਰੁਪਏ ਕੁਇੰਟਲ ਹੇਠਾਂ ਸੁੱਟਿਆ ਫਸਲ ਦਾ ਭਾਅ
Punjab News: ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਸ਼ਰਾਬੀਆਂ ਨੇ ਕੀਤਾ ਹੰਗਾਮਾ, ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼, ਪੁਲਿਸ ਨਾਲ ਵੀ ਕੀਤੀ ਹੱਥੋਪਾਈ
Punjab News: ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਸ਼ਰਾਬੀਆਂ ਨੇ ਕੀਤਾ ਹੰਗਾਮਾ, ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼, ਪੁਲਿਸ ਨਾਲ ਵੀ ਕੀਤੀ ਹੱਥੋਪਾਈ
Embed widget