ਮੁਹੱਲਾ ਕਲੀਨਕ ਦੇ AC 'ਚੋਂ ਤਾਂਬੇ ਦੀ ਤਾਰ ਲੈ ਕੇ ਚੋਰ ਫਰਾਰ
ਪੁਤਲੀਘਰ ਸਥਿਤ ਸਰਕਾਰ ਵੱਲੋਂ ਬਣਾਏ ਨਵੇਂ ਮੁਹੱਲਾ ਕਲੀਨਿਕ 'ਚੋਂ ਬੀਤੇ ਦਿਨੀਂ ਚੋਰ ਏਸੀ ਨਾਲ ਲੱਗੀ ਕਾਪਰ ਦੀ ਤਾਰ ਹੀ ਚੋਰੀ ਕਰਕੇ ਫਰਾਰ ਹੋ ਗਏ।ਜਿਸ ਕਰਕੇ ਗਰਮੀ/ਹੁੰਮਸ 'ਚ ਲੋਕ ਪਿਛਲੇ ਚਾਰ ਦਿਨਾਂ ਵਿਲਕ ਰਹੇ ਹਨ।
ਅੰਮ੍ਰਿਤਸਰ: ਪੁਤਲੀਘਰ ਸਥਿਤ ਸਰਕਾਰ ਵੱਲੋਂ ਬਣਾਏ ਨਵੇਂ ਮੁਹੱਲਾ ਕਲੀਨਿਕ 'ਚੋਂ ਬੀਤੇ ਦਿਨੀਂ ਚੋਰ ਏਸੀ ਨਾਲ ਲੱਗੀ ਕਾਪਰ ਦੀ ਤਾਰ ਹੀ ਚੋਰੀ ਕਰਕੇ ਫਰਾਰ ਹੋ ਗਏ।ਜਿਸ ਕਰਕੇ ਗਰਮੀ/ਹੁੰਮਸ 'ਚ ਲੋਕ ਪਿਛਲੇ ਚਾਰ ਦਿਨਾਂ ਵਿਲਕ ਰਹੇ ਹਨ। ਸਥਾਨਕ ਲੋਕਾਂ ਮੁਤਾਬਕ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋਈ ਤੇ ਪੂਰੇ ਸੂਬੇ 'ਚ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਸੂਬਾ ਸਰਕਾਰ ਨੇ ਕੀਤੇ।
ਡਾਕਟਰਾ ਸਮੇਤ ਬਾਕੀ ਅਮਲੇ ਦੀ ਵਿਵਸਥਾ ਤਾਂ ਸਰਕਾਰ ਨੇ ਕਰ ਦਿੱਤੀ ਪਰ ਸੁਰੱਖਿਆ ਮਾਪਦੰਡਾਂ ਤੇ ਚੋਰੀ ਚਕਾਰੀ ਤੋਂ ਮੁਹੱਲਾ ਕਲੀਨਿਕਾਂ ਨੂੰ ਬਚਾਉਣ ਲਈ ਸੀਸੀਟੀਵੀ ਸਮੇਤ ਹੋਰ ਉਪਰਾਲੇ ਕਰਨ ਦੀ ਲੋੜ ਜਾਪਦੀ ਹੈ। ਪਿਛਲੇ ਪੰਜ ਦਿਨਾਂ ਤੋਂ ਏਸੀ ਬੰਦ ਹੋਣ ਕਰਕੇ ਅੱਤ ਦੀ ਗਰਮੀ/ਹੁੰਮਸ ਕਰਕੇ ਇਲਾਜ ਲਈ ਆਉਂਦੇ ਲੋਕ ਹਾਕੋ ਬੇਹਾਲ ਹੋ ਰਹੇ ਹਨ।
ਹਲਕਾ ਪੱਛਮੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਪੁੱਛੇ ਜਾਣ 'ਤੇ ਕਿਹਾ ਕਿ ਮੁਹੱਲਾ ਕਲੀਨਿਕ 'ਚੋਂ ਕਾਪਰ ਵਾਇਰ ਚੋਰੀ ਹੋਣ ਦੀ ਪੁਲਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ ਤੇ ਪੁਲਿਸ ਨੇ ਕਾਰਵਾਈ ਵੀ ਅਰੰਭ ਦਿੱਤੀ ਹੈ, ਛੇਤੀ ਹੀ ਚੋਰੀ ਕਰਨ ਵਾਲੇ ਮੁਲਜਮ ਵੀ ਫੜੇ ਜਾਣਗੇ ਜਦਕਿ ਏਸੀ ਰਿਪੇਅਰ ਕਰਨ ਲਈ ਵੀ ਪ੍ਰਬੰਧਕਾਂ ਨੂੰ ਆਖ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :