ਪੜਚੋਲ ਕਰੋ
Advertisement
Bathinda News : ਚੋਰਾਂ ਨੇ ਮਿੰਨੀ ਸਕੱਤਰੇਤ 'ਚ ਸੁਵਿਧਾ ਕੇਂਦਰ ਦੇ ਤਾਲੇ ਤੋੜ ਕੇ ਚੋਰੀ ਕੀਤੇ ਕਰੀਬ 20 ਲੱਖ ਰੁਪਏ
Bathinda News : ਬਠਿੰਡਾ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਮਿੰਨੀ ਸਕੱਤਰੇਤ ਅੰਦਰ ਸੁਵਿਧਾ ਕੇਂਦਰ 'ਚੋਂ ਚੋਰਾਂ ਨੇ ਲੱਖਾਂ ਰੁਪਏ ਚੋਰੀ ਕਰ ਲਏ ਹਨ। ਚੋਰਾਂ ਨੇ ਏਡੀਜੀਪੀ ਦਫ਼ਤਰ ਦੇ ਸਾਹਮਣੇ ਬਣੇ ਸੁਵਿਧਾ ਕੇਂਦਰ ਦੇ ਤਾਲੇ ਤੋੜ ਕੇ 20 ਲੱਖ ਰੁਪਏ ਤੋਂ ਵੱਧ ਕੈ
Bathinda News : ਬਠਿੰਡਾ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਮਿੰਨੀ ਸਕੱਤਰੇਤ ਅੰਦਰ ਸੁਵਿਧਾ ਕੇਂਦਰ 'ਚੋਂ ਚੋਰਾਂ ਨੇ ਲੱਖਾਂ ਰੁਪਏ ਚੋਰੀ ਕਰ ਲਏ ਹਨ। ਚੋਰਾਂ ਨੇ ਏਡੀਜੀਪੀ ਦਫ਼ਤਰ ਦੇ ਸਾਹਮਣੇ ਬਣੇ ਸੁਵਿਧਾ ਕੇਂਦਰ ਦੇ ਤਾਲੇ ਤੋੜ ਕੇ 20 ਲੱਖ ਰੁਪਏ ਤੋਂ ਵੱਧ ਕੈਸ਼ ਚੋਰੀ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਉੱਠ ਰਹੇ ਹਨ।
ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ,ਕਿਉਂਕਿ ਮਿੰਨੀ ਸੈਕਟਰੀਏਟ ਵਿੱਚ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰ ਹਨ। ਪੁਲਿਸ ਪ੍ਰਸ਼ਾਸਨ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਰਿਹਾ ਹੈ। ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਬਠਿੰਡਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਬਣੇ ਸੁਵਿਧਾ ਕੇਂਦਰ ਵਿੱਚ ਅੱਜ ਸਵੇਰੇ ਕਰੀਬ 20 ਲੱਖ ਰੁਪਏ ਦੀ ਨਗਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਜਿਸ ਨੇ ਪੁਲਿਸ ਪ੍ਰਸ਼ਾਸ਼ਨ ਦੀ ਮੁਸਤੈਦੀ 'ਤੇ ਸਵਾਲ ਖੜੇ ਕੀਤੇ ਹਨ ਕਿਉਂਕਿ ਬਠਿੰਡਾ ਸੁਵਿਧਾ ਕੇਂਦਰ ਦੀ ਐਂਟਰੀ ਅਤੇ ਏਡੀਜੀਪੀ ਦੇ ਐਟਰੀ ਗੇਟ ਆਹਮਣੇ ਸਾਹਮਣੇ ਹਨ। ਚੋਰਾਂ ਦੇ ਹੌਂਸਲੇ ਬੁਲੰਦ ਵੇਖਕੇ ਹੈਰਾਨੀ ਦਾ ਵਿਸ਼ਾ ਬਣ ਜਾਂਦਾ ਹੈ ਕੀ ਸਰਕਾਰੀ ਦਫਤਰ ਤੇ ਪੁਲਿਸ ਵੀ ਮਹਿਫੂਜ਼ ਨਹੀਂ ਹੈ।
ਸੁਵਿਧਾ ਕੇਂਦਰ 'ਚ ਜਿੰਮੇਵਾਰੀ ਇਹ ADM ਦੀ ਬਣ ਜਾਂਦੀ ਹੈ ,ਜਿਸ ਦੀ ਜਾਣਕਾਰੀ ਦਿੰਦਿਆ ਕੇ ਡੀਐਮ ਨੇ ਕਿਹਾ ਕਿ ਉਨ੍ਹਾਂ ਨੂੰ ਸਿਕਿਊਰਟੀ ਗਾਰਡ ਦਾ ਫੋਨ ਆਇਆ ਸੀ ਕਿ ਸੁਵਿਧਾ ਕੇਂਦਰ ਵਿੱਚੋਂ ਸ਼ੀਸ਼ਾ ਟੁੱਟਿਆ ਹੋਇਆ ਹੈ ਅਤੇ ਅੰਦਰੋਂ ਕੈਸ਼ ਚੋਰੀ ਹੋਇਆ ਹੈ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਪੁਲੀਸ ਨੂੰ ਇਤਲਾਹ ਕਰ ਦਿੱਤੀ ਹੈ। ADM ਨੇ ਇਹ ਵੀ ਦੱਸਿਆ ਸੀਸੀਟੀਵੀ ਕੈਮਰੇ ਦੀ ਫੁਟੇਜ਼ ਨੂੰ ਗਾਇਨ ਕਰਨ ਦੇ ਲਈ DVR ਵੀ ਚੋਰੀ ਕਰ ਲਿਆ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਫਿਲਹਾਲ ਇਸ ਪੂਰੀ ਘਟਨਾ ਦੇ ਬਾਰੇ ਪੁਲਸ ਨੇ ਦੱਸਿਆ ਹੈ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕੀ ਬਠਿੰਡਾ ਦੇ ਸੁਵਿਧਾ ਕੇਂਦਰ ਦੇ ਵਿੱਚ ਕਰੀਬ 15 ਤੋਂ 20 ਲੱਖ ਰੁਪਏ ਦੀ ਨਕਦੀ ਚੋਰੀ ਹੋਈ ਹੈ, ਜਿਸ ਨੂੰ ਲੈ ਕੇ ਉਹ ਮੌਕੇ ਤੇ ਪਹੁੰਚੇ ਹਨ ਅਤੇ ਪੜਤਾਲ ਕਰ ਰਹੇ ਹਨ। ਤੁਸੀਂ ਵੇਖਿਆ ਕਿ ਚੋਰਾਂ ਦੇ ਹੋਸਲੇ ਇਨੇ ਕੁ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਨਾ ਕਾਨੂੰਨ ਪੁਲਿਸ ਦਾ ਖੌਫ ਤੇ ਨਾ ਫੜੇ ਜਾਣ ਦਾ ਡਰ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement