Operation Sindoor: ਇਹ ਦੁਸ਼ਮਣ ਨਾਲ ਟਾਕਰੇ ਦਾ ਸਮਾਂ ਕਿਸਾਨ ਜਥੇਬੰਦੀਆਂ ਤੇ ਹੋਰ ਸੰਗਠਨ ਮੁਲਤਵੀ ਕਰ ਦੇਣ ਧਰਨੇ ਪ੍ਰਦਰਸ਼ਨ-ਸੁਨੀਲ ਜਾਖੜ
ਸੁਨੀਲ ਜਾਖੜ ਨੇ ਕਿਹਾ ਕਿ ਉਥੇ ਹੀ ਮੈਂ ਇੰਨ੍ਹਾਂ ਵਿਸੇਸ਼ ਪ੍ਰਸਥਿਤੀਆਂ ਦੇ ਮੱਦੇਨਜਰ ਅਪੀਲ ਕਰਦਾ ਹਾਂ ਕਿ ਰਾਜ ਵਿਚ ਕਿਸਾਨ ਸੰਗਠਨਾਂ ਜਾਂ ਕਿਸੇ ਵੀ ਹੋਰ ਸੰਗਠਨ ਵੱਲੋਂ ਜੋ ਧਰਨੇ ਪ੍ਰਦਰ਼ਸਨ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਜਾਵੇ, ਕਿਉਂਕਿ ਇਹ ਸਮਾਂ ਦੁਸ਼ਮਣ ਨਾਲ ਟਾਕਰੇ ਦਾ ਹੈ।
operation sindoor: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤੀ ਫੌਜ ਨੇ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇੱਕ ਸਾਂਝੇ ਆਪ੍ਰੇਸ਼ਨ ਦੇ ਤਹਿਤ ਭਾਰਤ ਦੀਆਂ ਤਿੰਨਾਂ ਫੌਜਾਂ ਨੇ ਪਾਕਿਸਤਾਨ ਵਿੱਚ ਸਥਿਤ ਕੁੱਲ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਭਾਰਤ ਦੇ ਲੋਕ ਇਸ ਪੂਰੀ ਕਾਰਵਾਈ ਬਾਰੇ ਜਾਣਕਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਅੰਤ ਵਿੱਚ ਭਾਰਤੀ ਫੌਜ ਨੇ ਮੀਡੀਆ ਨੂੰ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲੀਡਰਾਂ ਵੱਲੋਂ ਫੌਜੀ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਾਰਤ ਦੀ ਰੱਖਿਆ ਸੈਨਾਵਾਂ ਨੇ ਆਪਣੀ ਸੂਰਬੀਰਤਾ ਦਾ ਲੋਹਾ ਮਨਵਾਉਂਦੀਆਂ ਹੋਇਆ ਇੱਕ ਵਾਰੀ ਫਿਰ ਆਂਤਕਵਾਦ ਤੇ ਕਰਾਰਾ ਵਾਰ ਕੀਤਾ ਹੈ। ਅਸੀਂ ਸਾਡੀਆਂ ਬਹਾਦਰ ਸੈਨਾਵਾਂ ਨੂੰ ਸਲੂਟ ਕਰਦੇ ਹਾਂ ਅਤੇ ਵਿਸੇਸ਼ ਧੰਨਵਾਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਜਿੰਨ੍ਹਾਂ ਨੇ ਸਾਡੀਆਂ ਸੈਨਾਵਾਂ ਨੂੰ ਪੇਸੇਵਾਰਾਨਾ ਤਰੀਕੇ ਨਾਲ ਟਾਰਗਟ ਚੁਣਨ ਦਾ ਮੌਕਾ ਦਿੱਤਾ। ਸਾਡੀਆਂ ਸੈਨਾਵਾਂ ਨੇ ਵੀ ਸੀਵਿਲੀਅਨ ਤੇ ਅਟੈਕ ਕਰਨ ਦੀ ਬਜਾਏ ਸਿਰਫ ਆਤੰਕ ਦੇ ਟਿਕਾਣੇ ਨਸ਼ਟ ਕਰਕੇ ਸ਼ਾਨਦਾਰ ਕੰਮ ਕੀਤਾ ਹੈ।
ਭਾਰਤ ਦੀ ਰੱਖਿਆ ਸੈਨਾਵਾਂ ਨੇ ਆਪਣੀ ਸੂਰਬੀਰਤਾ ਦਾ ਲੋਹਾ ਮਨਵਾਉਂਦੀਆਂ ਹੋਇਆ ਇੱਕ ਵਾਰੀ ਫਿਰ ਆਂਤਕਵਾਦ ਤੇ ਕਰਾਰਾ ਵਾਰ ਕੀਤਾ ਹੈ। ਅਸੀਂ ਸਾਡੀਆਂ ਬਹਾਦਰ ਸੈਨਾਵਾਂ ਨੂੰ ਸਲੂਟ ਕਰਦੇ ਹਾਂ ਅਤੇ ਵਿਸੇਸ਼ ਧੰਨਵਾਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਜਿੰਨ੍ਹਾਂ ਨੇ ਸਾਡੀਆਂ ਸੈਨਾਵਾਂ ਨੂੰ ਪੇਸੇਵਾਰਾਨਾ ਤਰੀਕੇ ਨਾਲ ਟਾਰਗਟ ਚੁਣਨ ਦਾ ਮੌਕਾ…
— Sunil Jakhar (@sunilkjakhar) May 7, 2025
ਸੁਨੀਲ ਜਾਖੜ ਨੇ ਕਿਹਾ ਕਿ ਉਥੇ ਹੀ ਮੈਂ ਇੰਨ੍ਹਾਂ ਵਿਸੇਸ਼ ਪ੍ਰਸਥਿਤੀਆਂ ਦੇ ਮੱਦੇਨਜਰ ਅਪੀਲ ਕਰਦਾ ਹਾਂ ਕਿ ਰਾਜ ਵਿਚ ਕਿਸਾਨ ਸੰਗਠਨਾਂ ਜਾਂ ਕਿਸੇ ਵੀ ਹੋਰ ਸੰਗਠਨ ਵੱਲੋਂ ਜੋ ਧਰਨੇ ਪ੍ਰਦਰ਼ਸਨ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਜਾਵੇ, ਕਿਉਂਕਿ ਇਹ ਸਮਾਂ ਦੁਸ਼ਮਣ ਨਾਲ ਟਾਕਰੇ ਦਾ ਹੈ।
ਜ਼ਿਕਰ ਕਰ ਦਈਏ ਕਿ ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਸਵੇਰੇ 1.05 ਵਜੇ ਤੋਂ 1.30 ਵਜੇ ਤੱਕ ਪਾਕਿਸਤਾਨ 'ਤੇ 'ਆਪ੍ਰੇਸ਼ਨ ਸਿੰਦੂਰ' ਨਾਮਕ ਹਵਾਈ ਹਮਲਾ ਕੀਤਾ। ਇਸ ਸਮੇਂ ਦੌਰਾਨ, 9 ਥਾਵਾਂ 'ਤੇ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਇਸ ਹਮਲੇ ਤੋਂ ਬਾਅਦ ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਹਾਈ ਅਲਰਟ ਹੈ।
ਹਰਿਆਣਾ ਦੇ ਅੰਬਾਲਾ ਵਿੱਚ ਹਾਈ ਅਲਰਟ ਨੂੰ ਦੇਖਦੇ ਹੋਏ, ਡਰੋਨ ਉਡਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਮੌਕੇ ਹਰਿਆਣਾ ਕਾਂਗਰਸ ਨੇ ਸੰਵਿਧਾਨ ਬਚਾਓ ਰੈਲੀ ਤਹਿਤ ਆਯੋਜਿਤ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਪੰਜਾਬ ਦੇ 5 ਸਰਹੱਦੀ ਜ਼ਿਲ੍ਹਿਆਂ - ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣਿਆ ਕਰਤਾਰਪੁਰ ਲਾਂਘਾ ਵੀ ਹਵਾਈ ਹਮਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਵਾਂਸ਼ਹਿਰ ਅਤੇ ਜਲੰਧਰ ਦਾ ਦੌਰਾ ਰੱਦ ਕਰ ਦਿੱਤਾ ਹੈ। ਅੰਮ੍ਰਿਤਸਰ ਹਵਾਈ ਅੱਡੇ ਦੀਆਂ ਸਾਰੀਆਂ 22 ਉਡਾਣਾਂ 10 ਮਈ ਸ਼ਾਮ 5.30 ਵਜੇ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ।






















