ਪੜਚੋਲ ਕਰੋ

Covid19 Case in Punjab: ਪੰਜਾਬ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ, ਪਿਛਲੇ 4 ਦਿਨਾਂ 'ਚ ਚਾਰ ਗੁਣਾ ਵਧੇ ਕੇਸ, ਚੋਣ ਰੈਲੀਆਂ ਬਣ ਸਕਦੀਆਂ ਮੁਸੀਬਤ

Punjab Corona Update: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪੂਰਾ ਧਿਆਨ ਸੂਬੇ 'ਚ ਚੋਣ ਰੈਲੀਆਂ 'ਤੇ ਹੈ। ਪੰਜਾਬ 'ਚ ਕੋਵਿਡ ਨੂੰ ਲੈ ਕੇ ਹੁਣ ਤਕ ਕੋਈ ਸਖ਼ਤੀ ਨਹੀਂ ਕੀਤੀ ਗਈ।

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਪਿਛਲੇ 4 ਦਿਨਾਂ 'ਚ ਕੇਸ ਚਾਰ ਗੁਣਾ ਹੋ ਗਏ ਹਨ। 27 ਦਸੰਬਰ ਨੂੰ ਪੰਜਾਬ 'ਚ ਸਿਰਫ਼ 46 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਸੀ, ਜੋ 30 ਦਸੰਬਰ ਨੂੰ ਵਧ ਕੇ 167 ਹੋ ਗਏ। ਕੋਰੋਨਾ ਦੀ ਪੌਜ਼ੀਟੀਵਿਟੀ ਦਰ ਵੀ 1% ਤੋਂ ਵਧ ਗਈ ਹੈ। ਇਹ ਤੀਜੀ ਲਹਿਰ ਦੀ ਦਸਤਕ ਮੰਨੀ ਜਾ ਰਹੀ ਹੈ। ਉਂਝ ਓਮੀਕ੍ਰੋਨ ਦਾ ਇਸ ਵੇਲੇ ਪੰਜਾਬ 'ਚ ਸਿਰਫ਼ 1 ਕੇਸ ਹੈ।

ਕੋਰੋਨਾ ਦੀ ਤੀਜੀ ਲਹਿਰ ਦਾ ਸਭ ਤੋਂ ਵੱਡਾ ਕਾਰਨ ਪੰਜਾਬ 'ਚ ਚੋਣ ਰੈਲੀਆਂ ਹੋ ਸਕਦੀਆਂ ਹਨ, ਜਿਸ 'ਚ ਸਿਆਸਤੀ ਪਾਰਟੀਆਂ ਆਪਣੀ ਤਾਕਤ ਦਿਖਾਉਣ ਲਈ ਭੀੜ ਇਕੱਠੀ ਕਰ ਰਹੀਆਂ ਹਨ। ਇੱਥੇ ਮਾਸਕ ਤੇ ਸਮਾਜਿਕ ਦੂਰੀ ਦੀਆਂ ਸਾਵਧਾਨੀਆਂ ਗ਼ਾਇਬ ਹਨ। ਅਗਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਕਾਂਗਰਸੀ ਲੀਡਰ ਰਾਹੁਲ ਗਾਂਧੀ ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣ ਰੈਲੀਆਂ ਕਰ ਰਹੇ ਹਨ। ਉਧਰ, ਇਨ੍ਹਾਂ ਹਾਲਾਤਾਂ ਦੇ ਬਾਵਜੂਦ ਸਰਕਾਰ ਕੋਵਿਡ ਦੀ ਸਮੀਖਿਆ ਛੱਡ ਕੇ ਰੈਲੀਆਂ 'ਚ ਉਲਝੀ ਹੋਈ ਹੈ।

ਪੰਜਾਬ ਦੇ 10 ਜ਼ਿਲ੍ਹੇ ਅਜਿਹੇ ਹਨ, ਜਿੱਥੇ ਵੀਰਵਾਰ ਨੂੰ ਕੋਵਿਡ ਦੇ ਨਮੂਨਿਆਂ ਦੀ ਜਾਂਚ ਨਹੀਂ ਕੀਤੀ ਗਈ। ਇਨ੍ਹਾਂ 'ਚ ਮੋਹਾਲੀ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਅੰਮ੍ਰਿਤਸਰ, ਬਰਨਾਲਾ, ਹੁਸ਼ਿਆਰਪੁਰ ਅਤੇ ਤਰਨਤਾਰਨ ਸ਼ਾਮਲ ਹਨ। ਇਸ ਕਾਰਨ ਇੱਥੇ ਕੁਝ ਹੀ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਸਰਕਾਰ ਨੇ ਜ਼ਿਆਦਾ ਟੈਸਟ ਕੀਤੇ ਹਨ, ਉੱਥੇ ਵੀ ਜ਼ਿਆਦਾ ਮਰੀਜ਼ ਪਾਏ ਗਏ ਹਨ। ਪਠਾਨਕੋਟ '672 ਸੈਂਪਲ ਟੈਸਟ ਕੀਤੇ ਗਏ ਤੇ 46 ਮਰੀਜ਼ ਪਾਏ ਗਏ। ਪਟਿਆਲਾ '1205 ਸੈਂਪਲਾਂ ਦੀ ਜਾਂਚ ਤੋਂ ਬਾਅਦ 39 ਮਰੀਜ਼ ਪਾਏ ਗਏ। ਵੀਰਵਾਰ ਨੂੰ ਸਰਕਾਰ ਨੇ 15,171 ਸੈਂਪਲ ਟੈਸਟ ਕੀਤੇ। ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ Omicron ਵੇਰੀਐਂਟ ਨਾਲ ਨਜਿੱਠਣ ਲਈ ਇਕ ਦਿਨ '40 ਹਜ਼ਾਰ ਟੈਸਟ ਕੀਤੇ ਜਾਣਗੇ।

ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਕੋਵਿਡ ਮਾਮਲੇ ਸਬੰਧੀ ਸਮੀਖਿਆ ਮੀਟਿੰਗ ਹੋਈ ਸੀ, ਜਿਸ 'ਚ ਸਿਹਤ ਮਾਹਿਰਾਂ ਰਾਹੀਂ ਅਗਲੀ ਰਣਨੀਤੀ ਤਿਆਰ ਕੀਤੀ ਗਈ ਸੀ। ਹਾਲਾਂਕਿ ਮੁੱਖ ਮੰਤਰੀ ਬਦਲਣ ਤੋਂ ਬਾਅਦ ਕੋਈ ਸਮੀਖਿਆ ਮੀਟਿੰਗ ਨਹੀਂ ਹੋਈ। ਸਿਹਤ ਮੰਤਰਾਲੇ ਦੀ ਦੇਖ-ਰੇਖ ਦੇਖ ਰਹੇ ਡਿਪਟੀ ਸੀਐਮ ਓਪੀ ਸੋਨੀ ਨੇ ਕਈ ਮੀਟਿੰਗਾਂ ਕੀਤੀਆਂ ਹਨ ਪਰ ਇਸ 'ਚ ਦਿੱਤੀਆਂ ਹਦਾਇਤਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪੂਰਾ ਧਿਆਨ ਸੂਬੇ 'ਚ ਚੋਣ ਰੈਲੀਆਂ 'ਤੇ ਹੈ। ਪੰਜਾਬ 'ਚ ਕੋਵਿਡ ਨੂੰ ਲੈ ਕੇ ਹੁਣ ਤਕ ਕੋਈ ਸਖ਼ਤੀ ਨਹੀਂ ਕੀਤੀ ਗਈ। ਅਜਿਹੇ 'ਚ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਪੰਜਾਬੀਆਂ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ।

ਇਹ ਵੀ ਪੜ੍ਹੋ: Goodbye 2021: ਸਾਲ 2021 ਇਨ੍ਹਾਂ ਕਾਰਨਾਂ ਕਰਕੇ ਯਾਦ ਰਹੇਗਾ, ਜਾਣੋ ਸਿਆਸਤ ਤੋਂ ਮਨੋਰੰਜਨ ਤਕ 10 ਵੱਡੀਆਂ ਘਟਨਾਵਾਂ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
Advertisement
ABP Premium

ਵੀਡੀਓਜ਼

ਬਾਜਵਾ ਸਾਹਿਬ ਮੁਆਫੀ ਮੰਗੋ, ਸਿਹਤ ਮੰਤਰੀ ਤੇ ਪ੍ਰਤਾਪ ਬਾਜਵਾ ਦੀ ਤਿੱਖੀ ਬਹਿਸਪੰਜਾਬ ਪੁਲਿਸ ਦਾ ਸਪੈਸ਼ਲ ਆਪ੍ਰੇਸ਼ਨ, ਨਸ਼ਾ ਤਸਕਰੀ ਦੇ ਵੱਡੇ ਮਗਰਮੱਛਾਂ ਦੀ ਖੈਰ ਨਹੀਂਬੁਰੇ ਫਸੇ MLA ਗੁਰਲਾਲ ਘਨੌਰ, ਟਰਾਲੀਆਂ ਚੋਰੀ ਮਾਮਲੇ ਦੀ FIR ਸਵਾਲਾਂ ਦੇ ਘੇਰੇ 'ਚਹੋਮ ਗਾਰਡਾਂ ਦੀ ਭਰਤੀ ਕਰਕੇ ਨਸ਼ਾ ਕਿਵੇਂ ਰੋਕ ਲੈਣਗੇ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
ਪੰਜਾਬ 'ਚ 5 ਸਾਲਾ ਬੱਚੀ ਨੂੰ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ, ਭੜਕੇ ਲੋਕ
ਪੰਜਾਬ 'ਚ 5 ਸਾਲਾ ਬੱਚੀ ਨੂੰ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ, ਭੜਕੇ ਲੋਕ
ਸੀਚੇਵਾਲ ਮਾਡਲ ਟੋਬਿਆਂ ਦਾ ਪਾਣੀ ਤਾਂ ਸਾਫ਼ ਕਰ ਸਕਦਾ ਪਰ...ਪ੍ਰਤਾਪ ਬਾਜਵਾ 'ਤੇ ਭੜਕੇ CM ਮਾਨ
ਸੀਚੇਵਾਲ ਮਾਡਲ ਟੋਬਿਆਂ ਦਾ ਪਾਣੀ ਤਾਂ ਸਾਫ਼ ਕਰ ਸਕਦਾ ਪਰ...ਪ੍ਰਤਾਪ ਬਾਜਵਾ 'ਤੇ ਭੜਕੇ CM ਮਾਨ
ਪੰਜਾਬ 'ਚ ਹੋਵੇਗਾ ਹਾਕੀ ਦਾ ਇੰਟਰਨੈਸ਼ਨਲ ਟੂਰਨਾਮੈਂਟ, ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ
ਪੰਜਾਬ 'ਚ ਹੋਵੇਗਾ ਹਾਕੀ ਦਾ ਇੰਟਰਨੈਸ਼ਨਲ ਟੂਰਨਾਮੈਂਟ, ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ
Punjab News: ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ
Punjab News: ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ
Embed widget