Punjab News: ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇਨਸਾਫ਼.. ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ: ਸੀਐਮ ਭਗਵੰਤ ਮਾਨ
Punjab News: ਮੁੱਖ ਮੰਤਰੀ ਨੇ ਐਸਵਾਈਐਲ ਮੁੱਦੇ ਬਾਰੇ ਸਪਸ਼ਟੀਕਰਨ ਵਾਲੇ ਦਸਤਾਵੇਜ਼ ਵੀ ਦਿਖਾਏ। ਇਸ ਦੇ ਨਾਲ ਹੀ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਆਗੂਆਂ ਲਈ ਸਟੇਜ 'ਤੇ ਰੱਖੀਆਂ ਕੁਰਸੀਆਂ ਖਾਲੀ ਨਜ਼ਰ ਆਈਆਂ।
Punjab News: ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਲੁਧਿਆਣਾ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੁਪਹਿਰ 12 ਵਜੇ ਬਹਿਸ ਸ਼ੁਰੂ ਹੋ ਗਈ ਹੈ। ਸ਼ੁਰੂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਵਾਈਐਲ ਦਾ ਮੁੱਦਾ ਉਠਾਇਆ ਤੇ ਕਾਂਗਰਸ ਤੇ ਅਕਾਲੀ ਦਲ ਨੂੰ ਖੂਬ ਰਗੜੇ ਲਾਏ। ਮੁੱਖ ਮੰਤਰੀ ਨੇ ਐਸਵਾਈਐਲ ਮੁੱਦੇ ਬਾਰੇ ਸਪਸ਼ਟੀਕਰਨ ਵਾਲੇ ਦਸਤਾਵੇਜ਼ ਵੀ ਦਿਖਾਏ। ਇਸ ਦੇ ਨਾਲ ਹੀ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਆਗੂਆਂ ਲਈ ਸਟੇਜ 'ਤੇ ਰੱਖੀਆਂ ਕੁਰਸੀਆਂ ਖਾਲੀ ਨਜ਼ਰ ਆਈਆਂ।
ਮੈਂ ਪੰਜਾਬ ਬੋਲਦਾ ਹਾਂ...
— Bhagwant Mann (@BhagwantMann) November 1, 2023
ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇੰਨਸਾਫ਼.. ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ... ਮਹਾਂ-ਬਹਿਸ ਦੌਰਾਨ ਲੁਧਿਆਣਾ ਤੋਂ Live... https://t.co/1gXqBYZj3b
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ...
ਮੈਂ ਪੰਜਾਬ ਬੋਲਦਾ ਹਾਂ...
ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇੰਨਸਾਫ਼.. ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ... ਮਹਾਂ-ਬਹਿਸ ਦੌਰਾਨ ਲੁਧਿਆਣਾ ਤੋਂ Live...
ਇਹ ਵੀ ਪੜ੍ਹੋ: SYL Debate: ਚਾਂਦੀ ਦੀ ਕਹੀ ਨਾਲ ਟੱਕ ਲਗਾਉਣ ਤੋਂ ਲੈ ਕੇ ਕੈਪਟਨ ਦੇ ਰਾਜ ਤੱਕ ਕਾਂਗਰਸ ਨੇ SYL ਲਈ ਦੇਖੋ ਕੀ ਕੀ ਕੀਤਾ
ਉਧਰ, ਪੀਏਯੂ ਵਿੱਚ ਨੰਬਰ ਇੱਕ, ਦੋ ਨੰਬਰ ਤੇ ਤਿੰਨ ਗੇਟਾਂ ’ਤੇ ਪੁਲਿਸ ਦਾ ਸਖ਼ਤ ਪਹਿਰਾ ਹੈ। ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਸਥਾਨਕ ਤੇ ਚੰਡੀਗੜ੍ਹ ਦੇ ਮੀਡੀਆ ਨੂੰ ਵੀ ਬਹਿਸ ਦੀ ਕਵਰੇਜ ਲਈ ਨਹੀਂ ਜਾਣ ਦਿੱਤਾ ਗਿਆ।
ਦੂਜੇ ਪਾਸੇ ਬਹਿਸ ਲਈ 2000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੁੱਖ ਮਾਰਗਾਂ 'ਤੇ ਪੁਲਿਸ ਦਾ ਸਖ਼ਤ ਪਹਿਰਾ ਹੈ ਤੇ ਆਉਣ-ਜਾਣ ਵਾਲੇ ਲੋਕਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਹਿਸ 'ਚ ਆਉਣਾ ਚਾਹੁੰਦੇ ਸਨ। ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: Live Debate Update: SYL 'ਤੇ ਭਗਵੰਤ ਮਾਨ ਨੇ ਕੱਢ ਲਿਆਂਦੇ 1966 ਦੇ ਕਾਗਜ਼, ਕਾਂਗਰਸ ਤੇ ਅਕਾਲੀ ਦਲ ਦੀ ਲਗਾ ਦਿੱਤੀ ਕਲਾਸ