ਸਤਲੁਜ ਦਰਿਆ 'ਚ ਨਹਾਉਣ ਗਏ ਤਿੰਨ ਮੁੰਡੇ ਰੁੜੇ, ਦੋ ਦੀਆਂ ਲਾਸ਼ਾਂ ਮਿਲੀਆਂ, ਤੀਜੇ ਦੀ ਭਾਲ ਜਾਰੀ
ਕੰਢੇ ਵਸੇ ਪਿੰਡ ਖੁਰਸ਼ੈਦਪੁਰਾ ਦੇ ਡੇਰਾ ਨਿਹੰਗ ਸਿੰਘਾਂ ਦੇ 13 ਤੋਂ 14 ਸਾਲ ਦੀ ਉਮਰ ਦੇ ਅਕਾਸ਼ਦੀਪ ਸਿੰਘ, ਸੁਖਚੈਨ ਸਿੰਘ ਚੈਨੀ ਤੇ ਗੁਰਚਰਨ ਸਿੰਘ ਚਿਚਲੀ ਦੁਪਹਿਰ ਨੂੰ ਪਿੰਡ ਨਾਲ ਵਗਦੇ ਦਰਿਆ 'ਚ ਨਹਾਉਣ ਚਲੇ ਗਏ।
ਸਿੱਧਵਾਂ ਬੇਟ : ਕਸਬਾ ਸਿੱਧਵਾਂ ਨੇੜੇ ਵਗਦੇ ਸਤਲੁਜ ਦਰਿਆ ਵਿਚ ਨਹਾਉਣ ਗਏ ਤਿੰਨ ਲੜਕੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ। ਜਿਨ੍ਹਾਂ 'ਚੋਂ ਦੋ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਦਕਿ ਇਕ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦਰਿਆ ਕੰਢੇ ਵਸੇ ਪਿੰਡ ਖੁਰਸ਼ੈਦਪੁਰਾ ਦੇ ਡੇਰਾ ਨਿਹੰਗ ਸਿੰਘਾਂ ਦੇ 13 ਤੋਂ 14 ਸਾਲ ਦੀ ਉਮਰ ਦੇ ਅਕਾਸ਼ਦੀਪ ਸਿੰਘ, ਸੁਖਚੈਨ ਸਿੰਘ ਚੈਨੀ ਤੇ ਗੁਰਚਰਨ ਸਿੰਘ ਚਿਚਲੀ ਦੁਪਹਿਰ ਨੂੰ ਪਿੰਡ ਨਾਲ ਵਗਦੇ ਦਰਿਆ 'ਚ ਨਹਾਉਣ ਚਲੇ ਗਏ। ਉਨ੍ਹਾਂ ਨੇ ਆਪਣੇ ਕੱਪੜੇ ਤੇ ਚੱਪਲਾਂ ਕੰਢੇ 'ਤੇ ਰੱਖ ਕੇ ਦਰਿਆ ਵਿਚ ਛਾਲਾਂ ਮਾਰ ਦਿੱਤੀਆਂ। ਭਾਵੇਂ ਕਿ ਇਹ ਲੜਕੇ ਪਹਿਲਾਂ ਦਰਿਆ ਦੇ ਘੱਟ ਵਹਾਅ ਵਾਲੇ ਪਾਣੀ ਵਿਚ ਨਹਾਉਣ ਲਈ ਉਤਰੇ ਪ੍ਰੰਤੂ ਥੋੜ੍ਹੀ ਦੇਰ ਬਾਅਦ ਇਹ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਗਏ। ਜਦੋਂ ਲੜਕਿਆਂ ਦੇ ਘਰ ਨਾ ਮੁੜਨ ਸਬੰਧੀ ਪਰਿਵਾਰਾਂ ਵਿਚ ਹਲਚਲ ਸ਼ੁਰੂ ਹੋਈ ਤਾਂ ਉਕਤ ਛੋਟੇ ਲੜਕੇ ਨੇ ਸਾਰੀ ਗੱਲ ਦੱਸ ਦਿੱਤੀ। ਉਪਰੰਤ ਸਥਾਨਕ ਲੋਕ ਇਨ੍ਹਾਂ ਲੜਕਿਆਂ ਦੀ ਭਾਲ ਵਿਚ ਜੁਟ ਗਏ ਤੇ ਦੇਰ ਸ਼ਾਮ ਇਨ੍ਹਾਂ 'ਚੋਂ ਸੁਖਚੈਨ ਤੇ ਚਰਨਜੀਤ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਕੱਢ ਲਿਆ ਗਿਆ, ਜਦਕਿ ਅਕਾਸ਼ਦੀਪ ਸਿੰਘ ਦੀ ਭਾਲ ਜਾਰੀ ਸੀ।
Sidhu Road Rage Case: ਨਵਜੋਤ ਸਿੰਘ ਸਿੱਧੂ ਕੋਲ ਹੁਣ ਆਖਰੀ ਰਾਹ ਕਿਊਰੇਟਿਵ ਪਟੀਸ਼ਨ, ਪੜ੍ਹੋ ਕਾਨੂੰਨ ਮਾਹਿਰਾਂ ਦੀ ਰਾਏ
Navjot Singh Sidhu Road Rage Case: ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਕੇਸ 'ਚ ਇਕ ਸਾਲ ਸਜ਼ਾ ਦੀ ਸੁਣਾਈ ਗਈ ਹੈ। ਰੋਡ ਰੇਜ ਘਟਨਾ 27 ਦਸੰਬਰ 1988 'ਚ ਵਾਪਰੀ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿੱਧੂ ਕੋਲ ਹੁਣ ਕਿਹੜੇ ਬਦਲ ਹਨ। ਇਸ ਬਾਰੇ ਕਾਨੂੰਨ ਮਾਹਿਰਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਜ਼ਿਕਰਯੋਗ ਹੈ ਕਿ ਸਿੱਧੂ ਅਜੇ ਵੀ ਕਿਊਰੇਟਿਵ ਪਟੀਸ਼ਨ ਦਾਇਰ ਕਰ ਸਕਦੇ ਹਨ।
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਪਹਿਲਾਂ ਹਾਈ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ ਤੇ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਸਜ਼ਾ ਰੱਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਜਿਸ ਮਗਰੋਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ। ਅਜਿਹੇ 'ਚ ਸਿੱਧੂ ਕੋਲ ਜੇਲ੍ਹ ਜਾਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਹੈ।
ਇਸ ਨਾਲ ਹੀ ਕੁਝ ਕਾਨੂੰਨ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਕੋਲ ਅਜੇ ਵੀ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦਾ ਆਖਰੀ ਮੌਕਾ ਹੈ, ਜਿਸ 'ਤੇ ਫੈਸਲਾ ਆਉਣ ਤੱਕ ਉਨ੍ਹਾਂ ਨੂੰ ਜੇਲ੍ਹ ਜਾਣ ਦੀ ਲੋੜ ਨਹੀਂ ਹੈ। ਅਜਿਹੇ 'ਚ ਸਪੱਸ਼ਟ ਹੈ ਕਿ ਇਕ ਵਾਰ ਸਿੱਧੂ ਨੂੰ ਸਿੰਰਡਰ ਕਰਨਾ ਪਵੇਗਾ।