ਪੜਚੋਲ ਕਰੋ
Advertisement
ਪੰਜਾਬ 'ਤੇ ਕੋਰੋਨਾ ਵਿਚਾਲੇ ਇੱਕ ਹੋਰ ਮੁਸੀਬਤ! ਅਲਰਟ ਜਾਰੀ
ਪੰਜਾਬ 'ਚ ਟਿੱਡੀ ਦਲ ਨੂੰ ਲੈ ਕਿ ਅਲਰਟ ਜਾਰੀ ਕੀਤਾ ਗਿਆ ਹੈ।ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਲਰਟ ਕੀਤੇ ਹਨ।
ਚੰਡੀਗੜ੍ਹ: ਪੰਜਾਬ 'ਚ ਟਿੱਡੀ ਦਲ ਨੂੰ ਲੈ ਕਿ ਅਲਰਟ ਜਾਰੀ ਕੀਤਾ ਗਿਆ ਹੈ।ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਲਰਟ ਕੀਤੇ ਹਨ। ਇਸ ਦੇ ਨਾਲ ਹੀ ਟਿੱਡੀਆਂ ਨੂੰ ਭਜਾਉਣ ਲਈ ਸਪਰੇਅ ਦਾ ਪ੍ਰਬੰਧ ਜ਼ਿਲ੍ਹਾ ਹੈੱਡਕੁਆਰਟਰ 'ਚ ਕੀਤਾ ਗਿਆ ਹੈ।
ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਹਾ ਟਿੱਡੀ ਦਲ ਤੋਂ ਜ਼ਿਆਦਾ ਖ਼ਤਰਾ ਰਾਤ ਦੇ ਵੇਲੇ ਹੁੰਦਾ ਹੈ।ਦੁੱਪ ਵਿੱਚ ਇਹ ਟਿੱਡੀ ਦਲ ਉੱਡ ਜਾਂਦਾ ਹੈ ਅਤੇ ਸ਼ਾਮ ਢੱਲਣ ਤੇ ਬੈਠ ਜਾਂਦਾ ਹੈ। ਦਿਨ ਵਿੱਚ ਇਹ 150 ਕਿਲੋ ਮੀਟਰ ਤੱਕ ਦਾ ਸਫਰ ਤੈਅ ਕਰ ਸਕਦਾ ਹੈ।
ਭਾਰਤ 'ਚ ਟਿੱਡੀਆਂ ਪਾਕਿਸਤਾਨ ਤੋਂ ਆਉਂਦੀਆਂ ਹਨ। ਪਾਕਿਸਤਾਨ 'ਚ ਇਹ ਇਰਾਨ ਰਾਹੀਂ ਆਉਂਦੀਆਂ ਹਨ। ਇਸ ਸਾਲ ਫਰਵਰੀ 'ਚ ਟਿੱਡੀਆਂ ਦੇ ਹਮਲੇ ਨੂੰ ਦੇਖਦਿਆਂ ਪਾਕਿਸਤਾਨ ਨੇ ਰਾਸ਼ਟਰੀ ਐਮਰਜੈਂਸੀ ਐਲਾਨ ਦਿੱਤੀ ਸੀ। ਇਸ ਤੋਂ ਬਾਅਦ 11 ਅਪ੍ਰੈਲ ਤੋਂ ਟਿੱਡੀਆਂ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ।
ਕੋਰੋਨਾਵਾਇਰਸ ਦਾ ਖਤਰਾ ਹਾਲੇ ਪੰਜਾਬ 'ਚੋਂ ਮੁਕਿਆ ਨਹੀਂ ਸੀ ਕਿ ਇਸ ਟਿੱਡੀ ਦਲ ਦਾ ਨਵਾਂ ਖਤਰ ਪੰਜਾਬੀਆਂ ਤੇ ਮੰਡਰਾਉਣ ਲੱਗਾ ਹੈ। ਟਿੱਡੀ ਦਲ ਨੇ ਕਿਸਾਨਾਂ ਅਤੇ ਪ੍ਰਸ਼ਾਸਨ ਦੀ ਨੀਂਦ ਉੱਡਾ ਦਿੱਤੀ ਹੈ ਕਿਉਂਕਿ ਇਹ ਵੱਡੇ ਪੱਧਰ ਤੇ ਫਸਲ ਖਰਾਬ ਕਰ ਸਕਦਾ ਹੈ।
ਟਿੱਡੀ ਦਲ ਦਾ ਹਮਲਾ ਵੱਡਾ ਮੁੱਦਾ ਬਣਿਆ ਹੋਇਆ ਹੈ। ਹੁਣ ਤਕ ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ 'ਚ 50 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਫ਼ਸਲ ਟਿੱਡੀ ਦਲ ਨੇ ਤਬਾਹ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ 'ਚ ਵੀ ਕੁਝ ਹਿੱਸਿਆਂ 'ਚ ਟਿੱਡੀ ਦਲ ਨੇ ਦਸਤਕ ਦਿੱਤਾ ਹੈ। ਦਰਅਸਲ ਟਿੱਡੀਆਂ ਦਾ ਝੁੰਡ ਹਵਾ ਦੇ ਰੁਖ਼ ਨਾਲ ਉੱਡਦਾ ਹੈ। ਇਹ ਟਿੱਡੀਆਂ ਦਾ ਇੱਕ ਝੁੰਡ 35 ਹਜ਼ਾਰ ਲੋਕਾਂ ਦੀ ਖੁਰਾਕ ਖਾ ਜਾਂਦਾ ਹੈ।ਇੱਕ ਕਿਮੀ ਦੇ ਦਾਇਰੇ 'ਚ ਫੈਲੇ ਝੁੰਡ 'ਚ 15 ਕਰੋੜ ਤੋਂ ਜ਼ਿਆਦਾ ਟਿੱਡੀਆਂ ਹੋ ਸਕਦੀਆਂ ਹਨ।
ਟਿੱਡੀਆਂ ਦਾ ਝੁੰਡ ਇੱਕ ਕਿਮੀ ਦੇ ਦਾਇਰੇ ਤੋਂ ਲੈਕੇ ਸੈਂਕੜੇ ਕਿਮੀ ਤਕ ਫੈਲਿਆ ਹੋ ਸਕਦਾ ਹੈ। ਸਾਲ 1875 'ਚ ਅਮਰੀਕਾ 'ਚ 5,12,817 ਸਕੁਏਅਰ ਕਿਮੀ ਦਾ ਝੁੰਡ ਸੀ। ਆਮ ਤੌਰ 'ਤੇ ਟਿੱਡੀਆਂ ਦਾ ਹਮਲਾ ਭਾਰਤ 'ਚ ਰਾਜਸਥਾਨ, ਗੁਜਰਾਤ ਤੇ ਹਰਿਆਣਾ 'ਚ ਹੁੰਦਾ ਹੈ। ਦਰਅਸਲ ਇਹ ਰੇਗਿਸਤਾਨੀ ਟਿੱਡੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਬ੍ਰੀਡਿੰਗ ਲਈ ਰੇਤਲਾ ਇਲਾਕਾ ਪਸੰਦ ਹੁੰਦਾ ਹੈ।
ਇਨ੍ਹਾਂ ਟਿੱਡੀਆਂ ਦੀ ਬ੍ਰੀਡਿੰਗ ਜੂਨ-ਜੁਲਾਈ ਤੋਂ ਅਕਤਬੂਰ-ਨਵੰਬਰ ਤਕ ਹੁੰਦੀ ਹੈ। ਐਫਐਫਓ ਮੁਤਾਬਕ ਇੱਕ ਟਿੱਡੀ ਇਕ ਵਾਰ 'ਚ 150 ਅੰਡੇ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਪਹਿਲੀ ਪੀੜ੍ਹੀ 16 ਗੁਣਾ, ਦੂਜੀ 400 ਗੁਣਾ ਤੇ ਤੀਜੀ 16 ਹਜ਼ਾਰ ਗੁਣਾ ਵਧ ਜਾਂਦੀ ਹੈ। ਆਮ ਤੌਰ 'ਤੇ ਟਿੱਡੀਆਂ ਉੱਥੇ ਪਾਈਆਂ ਜਾਂਦੀਆਂ ਹਨ ਜਿੱਥੇ ਸਾਲ 'ਚ 200 ਮਿਮੀ ਤੋਂ ਘੱਟ ਬਾਰਸ਼ ਹੁੰਦੀ ਹੈ।
ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ
ਲੌਕਡਾਊਨ ਮਗਰੋਂ ਪੰਜਾਬ ਕਾਂਗਰਸ ਕਰੇਗੀ ਵੱਡਾ ਐਕਸ਼ਨ
ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement