ਟਿਕ-ਟੌਕ ਸਟਾਰ ਖੁਸ਼ ਰੰਧਾਵਾ ਨੇ ਕੀਤੀ ਆਤਮਹੱਤਿਆ, ਇਲਾਜ ਦੌਰਾਨ ਮੌਤ
ਸੋਸ਼ਲ ਮੀਡੀਆ 'ਤੇ ਖੁਸ਼ ਰੰਧਾਵਾ ਦੇ ਨਾਂ ਨਾਲ ਜਾਣਿਆਂ ਜਾਂਦਾ ਖੁਸ਼ਵਿੰਦਰ ਰੰਧਾਵਾ ਮਸੰਦਾਂ ਪਿੰਡ ਦਾ ਰਹਿਣ ਵਾਲਾ ਸੀ। ਉਸ ਨੂੰ ਟਿਕਟੌਕ 'ਤੇ ਦੋ ਲੱਖ 39 ਹਜ਼ਾਰ ਤੋਂ ਜ਼ਿਆਦਾ ਲੋਕ ਫੌਲੋ ਕਰਦੇ ਸਨ।
ਜਲੰਧਰ: ਟਿਕ-ਟੌਕ ਸਟਾਰ ਖੁਸ਼ ਰੰਧਾਵਾ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਕਿ ਉਸ ਨੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਅਜਿਹਾ ਕੀਤਾ ਹੈ ਪਰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਜਿਹੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਰੰਧਾਵਾ ਨੇ ਮੰਗਲਵਾਰ ਜ਼ਹਿਰ ਨਿਗਲ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਸ਼ਨੀਵਾਰ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ।
ਸੋਸ਼ਲ ਮੀਡੀਆ 'ਤੇ ਖੁਸ਼ ਰੰਧਾਵਾ ਦੇ ਨਾਂ ਨਾਲ ਜਾਣਿਆਂ ਜਾਂਦਾ 24 ਸਾਲਾ ਖੁਸ਼ਵਿੰਦਰ ਰੰਧਾਵਾ ਮਸੰਦਾਂ ਪਿੰਡ ਦਾ ਰਹਿਣ ਵਾਲਾ ਸੀ। ਉਸ ਨੂੰ ਟਿਕਟੌਕ 'ਤੇ ਦੋ ਲੱਖ 39 ਹਜ਼ਾਰ ਤੋਂ ਜ਼ਿਆਦਾ ਲੋਕ ਫੌਲੋ ਕਰਦੇ ਸਨ। ਉਸ ਨੇ ਆਤਮ ਹੱਤਿਆ ਤੋਂ ਇਕ ਦਿਨ ਪਹਿਲਾਂ ਖਾਨਭੈਣੀ ਤੇ ਕੌਰ ਬੀ ਦੇ ਗਾਣੇ ਨਖਰੇ ਵਰਸਜ਼ ਗੰਨਸ ਤੇ ਸਿੱਧੂ ਮੂਸੇਵਾਲਾ ਦੇ ਡਾਇਲੌਗਸ ਤੇ ਦੋ ਵੀਡੀਓਜ਼ ਅਪਲੋਡ ਕੀਤੇ ਸਨ। ਉਸ ਦੇ ਟਿਕਟੌਕ ਅਕਾਊਂਟ ਵਿੱਚ 400 ਤੋਂ ਵੱਧ ਵੀਡੀਓਜ਼ ਹਨ ਜਿਨ੍ਹਾਂ ਨੂੰ 66 ਲੱਖ ਤੋਂ ਜ਼ਿਆਦਾ ਵਿਊਜ਼ ਮਿਲੇ ਹਨ।
ਇਹ ਵੀ ਪੜ੍ਹੋ: ਮਹਿਲਾ ਮਿੱਤਰ ਦੇ ਫਲੈਟ 'ਚੋਂ ਡਿੱਗਣ ਵਾਲੇ ਨੇਤਾ 'ਤੇ ਬੀਜੇਪੀ ਦੀ ਵੱਡੀ ਕਾਰਵਾਈ
ਇਲਾਕੇ ਦੇ ਲੋਕਾਂ ਤੇ ਉਸ ਦੇ ਦੋਸਤਾਂ ਮੁਤਾਬਕ ਖੁਸ਼ਵਿੰਦਰ ਦੀ ਖੁਦਕੁਸ਼ੀ ਪਿੱਛੇ ਕਾਰਨ ਇਕ ਕੁੜੀ ਹੈ। ਦੂਜੇ ਪਾਸੇ ਮਾਪਿਆਂ ਵੱਲੋਂ ਅਜਿਹਾ ਕੋਈ ਬਿਆਨ ਦਰਜ ਨਹੀਂ ਕਰਵਾਇਆ ਗਿਆ। ਮੌਕੇ ਤੋਂ ਕੋਈ ਸੁਸਾਅਇਡ ਨੋਟ ਵੀ ਨਹੀਂ ਮਿਲਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ