ਪੜਚੋਲ ਕਰੋ

ਟਾਈਟਲਰ ਵੱਲੋਂ ਅਕਾਲੀ ਲੀਡਰਾਂ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ

ਚੰਡੀਗੜ੍ਹ: ਸਿੱਖ ਕਤਲੇਆਮ ਕੇਸ ਦੇ ਮੁੱਖ ਮੁਲਜ਼ਮ ਤੇ ਸੀਨੀਅਰ ਕਾਂਗਰਸ ਲੀਡਰ ਜਗਦੀਸ਼ ਟਾਈਟਲਰ ਨੇ ਆਪਣੇ ਖ਼ਿਲਾਫ ਆਏ ਸਟਿੰਗ ਵੀਡੀਓ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, "ਮੇਰੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਮੈਂ ਇਸ ਖ਼ਿਲਾਫ ਕਾਨੂੰਨੀ ਕਾਰਵਾਈ ਕਰਾਂਗਾ।" ਉਨ੍ਹਾਂ ਇਹ ਵੀ ਕਿਹਾ, "ਅਕਾਲੀ ਦਲ ਦਾ ਇੱਕੋ-ਇੱਕ ਏਜੰਡਾ ਮੈਨੂੰ ਬਦਨਾਮ ਕਰਨਾ ਹੈ ਤੇ ਜਿਨ੍ਹਾਂ ਅਕਾਲੀ ਲੀਡਰਾਂ ਨੇ ਮੇਰੇ ਖ਼ਿਲਾਫ ਪ੍ਰੈੱਸ ਕਾਨਫਰੰਸ ਕੀਤੀ ਹੈ, ਉਹ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।" ਟਾਈਟਲਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਦਾਲਤਾਂ 'ਤੇ ਭਰੋਸਾ ਹੈ ਤੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਹੈ ਕਿ ਮੇਰੇ ਖ਼ਿਲਾਫ ਕੋਈ ਪੁਖ਼ਤਾ ਸਬੂਤ ਲਿਆਉਣ ਦੀ ਥਾਂ ਇਸ ਤਰ੍ਹਾਂ ਦੇ ਝੂਠ ਫੈਲਾਏ ਜਾ ਰਹੇ ਹਨ। ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਟਾਈਟਲਰ ਦਾ ਸਟਿੰਗ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਵੀਡੀਓ 'ਚ ਟਾਈਟਲਰ ਨੇ 100 ਸਿੱਖਾਂ ਦੇ ਕਤਲ ਦੀ ਗੱਲ ਕਬੂਲੀ ਹੈ। ਇਹ ਵੀਡੀਓ ਸਾਲ 2011 ਦਾ ਵੀਡੀਓ ਹੈ। ਇਸ ਦੇ ਰਿਲੀਜ਼ ਹੋਣ ਮਗਰੋਂ ਸਿਆਸਤ ਭਖੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਸੀ ਕਿ ਦਿੱਲੀ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ। ਸੁਖਬੀਰ ਨੇ ਕਿਹਾ ਕਿ ਇਹ ਦੋਵੇਂ ਖੁਲਾਸੇ 1984 ਦੇ ਕਤਲੇਆਮ ਵਿੱਚ ਗਾਂਧੀ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਨੂੰ ਸਾਬਤ ਕਰਦੇ ਹਨ। ਉਨ੍ਹਾਂ ਕਿਹਾ ਕਿ ਟਾਈਟਲਰ ਖ਼ਿਲਾਫ ਅੱਜ ਸਾਹਮਣੇ ਆਇਆ ਵੀਡੀਓ ਦਸੰਬਰ 2011 ਦਾ ਰਿਕਾਰਡ ਕੀਤਾ ਹੋਇਆ ਹੈ। ਟਾਈਟਲਰ ਨੂੰ ਕੇਂਦਰੀ ਮੰਤਰਾਲੇ ਵਿੱਚੋਂ 2009 ਵਿੱਚ ਕੱਢਿਆ ਗਿਆ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 15-12-2024

ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ

ਸਰਦੀਆਂ 'ਚ ਆਪਣੇ Pets ਨੂੰ ਕਿੰਨੀ ਵਾਰ ਨਹਵਾਉਣਾ ਚਾਹੀਦਾ? ਜਾਣੋ ਸਿਹਤ ਮਾਹਰਾਂ ਦੀ ਸਲਾਹ

AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 15-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 15-12-2024
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਸਰਦੀਆਂ 'ਚ ਆਪਣੇ Pets ਨੂੰ ਕਿੰਨੀ ਵਾਰ ਨਹਵਾਉਣਾ ਚਾਹੀਦਾ? ਜਾਣੋ ਸਿਹਤ ਮਾਹਰਾਂ ਦੀ ਸਲਾਹ
ਸਰਦੀਆਂ 'ਚ ਆਪਣੇ Pets ਨੂੰ ਕਿੰਨੀ ਵਾਰ ਨਹਵਾਉਣਾ ਚਾਹੀਦਾ? ਜਾਣੋ ਸਿਹਤ ਮਾਹਰਾਂ ਦੀ ਸਲਾਹ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
AAP ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਆ ਅਸ਼ੀਰਵਾਦ
Punjab News: ਨਗਰ ਨਿਗਮ ਚੋਣਾਂ 'ਚ ਆਪ ਨੇ ਖੋਲ੍ਹਿਆ 'ਗਾਰੰਟੀਆਂ ਦਾ ਪਿਟਾਰਾ' ! ਪ੍ਰਧਾਨ ਨੇ ਕਿਹਾ- ਪੀਣ ਨੂੰ ਮਿਲੇਗਾ ਸਾਫ਼ ਪਾਣੀ ਤੇ ਚਲਾ ਦਿਆਂਗੇ ਇਲੈਕਟ੍ਰਿਕ ਬੱਸਾਂ, ਜਾਣੋ ਹੋਰ ਕੀ ਕਿਹਾ ?

ਲੁਧਿਆਣਾ 'ਚ ਮੋਬਾਈਲ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ, 20 ਹਜ਼ਾਰ ਡਾਲਰ ਸਣੇ ਹੋਰ ਸਮਾਨ ਲੈਕੇ ਹੋਏ ਫਰਾਰ

SBI MCLR: ਦੇਸ਼ ਦੇ ਸਭ ਤੋਂ ਵੱਡੇ ਬੈਂਕ ਵੱਲੋਂ ਵੱਡੀ ਰਾਹਤ, ਕਰੋੜਾਂ ਲੋਕਾਂ 'ਤੇ ਹੋਏਗਾ ਇਹ ਅਸਰ

ਜੇਕਰ ਸਬਜ਼ੀਆਂ ਦੀ ਗ੍ਰੇਵੀ 'ਚ ਖਟਾਸ ਵੱਧ ਜਾਏ ਤਾਂ ਘਬਰਾਉਣ ਦੀ ਥਾਂ ਕਰੋ ਇਹ ਕੰਮ...ਇਸ ਤਰ੍ਹਾਂ ਘੱਟ ਜਾਵੇਗੀ

Embed widget