(Source: ECI/ABP News)
Election 2024: ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਸਭ ਤੋਂ ਵੱਡਾ ਦਿਨ, 17 ਮਈ ਤੋਂ ਬਾਅਦ ਤਿਆਰ ਹੋਵੇਗਾ ਅਸਲ ਮੈਦਾਨ
Lok Sabha Election 2024: ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਉਪਰੋਕਤ ਨਿਰਧਾਰਿਤ ਸਮੇਂ ਤੋਂ ਬਾਅਦ ਕੋਈ ਵੀ ਨਾਮਜ਼ਦਗੀ ਵਾਪਸ ਲੈਣੀ ਸੰਭਵ ਨਹੀਂ ਹੋਵੇਗੀ ਅਤੇ ਇਸ ਦਾ ਕੋਈ ਕਾਨੂੰਨੀ ਪ੍ਰਭਾਵ ਵੀ ਨਹੀਂ ਹੋਵੇਗਾ। ਬੁੱਧਵਾਰ ਨੂੰ ਹੋਈ ਪੜਤਾਲ
![Election 2024: ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਸਭ ਤੋਂ ਵੱਡਾ ਦਿਨ, 17 ਮਈ ਤੋਂ ਬਾਅਦ ਤਿਆਰ ਹੋਵੇਗਾ ਅਸਲ ਮੈਦਾਨ Today is the day to withdraw nominations Election 2024: ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਸਭ ਤੋਂ ਵੱਡਾ ਦਿਨ, 17 ਮਈ ਤੋਂ ਬਾਅਦ ਤਿਆਰ ਹੋਵੇਗਾ ਅਸਲ ਮੈਦਾਨ](https://feeds.abplive.com/onecms/images/uploaded-images/2024/05/17/b429aeea505be79ad6fdf2f60135890d1715913535415785_original.jpg?impolicy=abp_cdn&imwidth=1200&height=675)
ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮੈਦਾਨ ਪੁਰੀ ਤਰ੍ਹਾਂ ਨਾਲ ਭੱਖ ਗਿਆ ਹੈ। ਹਲਾਂਕਿ ਅੱਜ ਦਾ ਦਿਨ ਉਹ ਹੈ, ਜਦੋਂ ਜਿਹੜੇ ਉਮੀਦਵਾਰ ਚੋਣ ਨਹੀਂ ਲੜਨਾ ਚਾਹੁੰਦੇ ਹਨ ਤਾਂ ਉਹ ਆਪਣੇ ਕਾਗਜ਼ ਚੋਣ ਕਮਿਸ਼ਨ ਤੋਂ ਵਾਪਸ ਲੈ ਸਕਦਾ ਹੈ। 7 ਮਈ ਤੋਂ ਸ਼ੁਰੂ ਹੋਈਆਂ ਨਾਮਜ਼ਦਗੀਆਂ 14 ਮਈ ਤੱਕ ਚੱਲੀਆਂ ਸਨ।
ਫਿਰ 15 ਮਈ ਤੋਂ 16 ਮਈ ਤੱਕ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ ਸੀ। ਅੱਜ 17 ਮਈ ਨੂੰ ਕਾਗਜ਼ ਵਾਪਸ ਲੈਣ ਦਾ ਦਿਨ ਹੈ। ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਈ ਵੀ ਉਮੀਦਵਾਰ ਭਲਕੇ ਦੁਪਹਿਰ 12 ਵਜੇ ਤੋਂ ਪਹਿਲਾਂ ਰਿਟਰਨਿੰਗ ਅਫ਼ਸਰ (ਜ਼ਿਲ੍ਹਾ ਚੋਣ ਅਫ਼ਸਰ) ਨੂੰ ਫਾਰਮ 5 (ਕੰਡਕਟ ਆਫ ਇਲੈਕਸ਼ਨਜ ਰੂਲਜ, 1961) ਵਿੱਚ ਨੋਟਿਸ ਦੇ ਕੇ ਆਪਣੀ ਉਮੀਦਵਾਰੀ ਵਾਪਸ ਲੈ ਸਕਦਾ ਹੈ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 17 ਮਈ (ਸ਼ੁੱਕਰਵਾਰ) ਹੈ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਉਪਰੋਕਤ ਨਿਰਧਾਰਿਤ ਸਮੇਂ ਤੋਂ ਬਾਅਦ ਕੋਈ ਵੀ ਨਾਮਜ਼ਦਗੀ ਵਾਪਸ ਲੈਣੀ ਸੰਭਵ ਨਹੀਂ ਹੋਵੇਗੀ ਅਤੇ ਇਸ ਦਾ ਕੋਈ ਕਾਨੂੰਨੀ ਪ੍ਰਭਾਵ ਵੀ ਨਹੀਂ ਹੋਵੇਗਾ।
ਬੁੱਧਵਾਰ ਨੂੰ ਹੋਈ ਪੜਤਾਲ ਦੌਰਾਨ 22 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਬਾਅਦ ਹੁਣ 44 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)