ਪੜਚੋਲ ਕਰੋ

ਆਖਰ ਕੌਣ ਸੀ ਹੈਪੀ ਪੀਐਚਡੀ? ਪੰਜਾਬ ਤੋਂ ਇਲਾਵਾ ਕਈ ਦੇਸ਼ਾਂ 'ਚ ਸੀ ਨੈੱਟਵਰਕ

ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਹਰਮੀਤ ਸਿੰਘ ਉਰਫ਼ ਹੈਪੀ ਪੀਐਚਡੀ ਦਾ ਲਾਹੌਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਸਥਾਨਕ ਗੈਂਗ ਵੱਲੋਂ ਲਾਹੌਰ ਦੇ ਡੇਰਾ ਚਾਹਿਲ ਸਾਹਿਬ ਗੁਰਦੁਆਰਾ ਵਿਖੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੋਮਵਾਰ ਰਾਤ ਡਰੱਗ ਮਨੀ ਨੂੰ ਲੈ ਕੇ ਇਸ ਗੈਂਗ ਦੇ ਮੈਂਬਰਾਂ ਤੇ ਹੈਪੀ ਵਿਚਾਲੇ ਤਕਰਾਰ ਹੋ ਗਈ। ਇਸ ਤੋਂ ਬਾਅਦ ਹਰਮੀਤ ਸਿੰਘ 'ਤੇ ਤਾਬੜਤੋੜ ਫਾਇਰਿੰਗ ਕਰਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ। ਹੈਪੀ ਪੀਐਚਡੀ ਭਾਰਤ ਨੂੰ ਕਾਫ਼ੀ ਮਾਮਲਿਆਂ 'ਚ ਲੋੜੀਂਦਾ ਸੀ।

ਰਾਹੁਲ ਕਾਲਾ ਦੀ ਖਾਸ ਰਿਪੋਰਟ ਚੰਡੀਗੜ੍ਹ: ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਹਰਮੀਤ ਸਿੰਘ ਉਰਫ਼ ਹੈਪੀ ਪੀਐਚਡੀ ਦਾ ਲਾਹੌਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਸਥਾਨਕ ਗੈਂਗ ਵੱਲੋਂ ਲਾਹੌਰ ਦੇ ਡੇਰਾ ਚਾਹਿਲ ਸਾਹਿਬ ਗੁਰਦੁਆਰਾ ਵਿਖੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੋਮਵਾਰ ਰਾਤ ਡਰੱਗ ਮਨੀ ਨੂੰ ਲੈ ਕੇ ਇਸ ਗੈਂਗ ਦੇ ਮੈਂਬਰਾਂ ਤੇ ਹੈਪੀ ਵਿਚਾਲੇ ਤਕਰਾਰ ਹੋ ਗਈ। ਇਸ ਤੋਂ ਬਾਅਦ ਹਰਮੀਤ ਸਿੰਘ 'ਤੇ ਤਾਬੜਤੋੜ ਫਾਇਰਿੰਗ ਕਰਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ। ਹੈਪੀ ਪੀਐਚਡੀ ਭਾਰਤ ਨੂੰ ਕਾਫ਼ੀ ਮਾਮਲਿਆਂ 'ਚ ਲੋੜੀਂਦਾ ਸੀ। ਹੈਪੀ ਪੀਐਚਡੀ ਆਪਣਾ ਨੈੱਟਵਰਕ ਪਹਿਲਾਂ ਹੌਗਕੌਗ ਤੋਂ ਚਲਾਉਂਦਾ ਸੀ ਪਰ ਹੁਣ ਉਸ ਨੇ ਆਪਣਾ ਬੇਸ ਲਾਹੌਰ 'ਚ ਬਣਾ ਲਿਆ ਸੀ। ਹਰਮੀਤ ਸਿੰਘ ਨੇ ਜੜ੍ਹਾਂ ਇਸ ਕਰਦ ਮਜ਼ਬੂਤ ਕਰ ਲਈਆਂ ਸੀ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਐਆਐਸਆਈ ਵੀ ਹੈਪੀ ਨੂੰ ਨਾਰਕੋ ਟੈਰੋਰਿਸਟ ਵਜੋਂ ਵਰਤ ਰਹੀ ਸੀ। ਖਾਲਿਸਤਾਨ ਦੇ ਹਮਾਇਤੀ ਹਰਮੀਤ ਸਿੰਘ ਹੈਪੀ ਨੂੰ ਪਾਕਿਸਤਾਨ ਵੀ ਅੰਦਰ ਖ਼ਾਤੇ ਸਪੋਟ ਕਰ ਰਿਹਾ ਸੀ। ਪਾਕਿਸਤਾਨ ਤੋਂ ਬੈਠੇ ਹਰਮੀਤ ਸਿੰਘ ਨੇ ਆਪਣਾ ਨੈੱਟਵਰਕ ਪੰਜਾਬ 'ਚ ਵੀ ਪਹੁੰਚਾ ਦਿੱਤਾ ਸੀ।

ਆਖਰ ਕੌਣ ਸੀ ਹੈਪੀ ਪੀਐਚਡੀ? ਪੰਜਾਬ ਤੋਂ ਇਲਾਵਾ ਕਈ ਦੇਸ਼ਾਂ 'ਚ ਸੀ ਨੈੱਟਵਰਕ

ਹੈਪੀ ਪੀਐਚਡੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਅੰਮ੍ਰਿਤਸਰ ਉਸ ਦੇ ਘਰ 'ਚ ਮਾਹੌਲ ਗਮਗੀਨ ਹੋ ਗਿਆ। ਪਰਿਵਾਰ ਨੇ ਭਾਰਤ ਸਰਕਾਰ ਅੱਗੇ ਗੁਹਾਰ ਲਾਈ ਕਿ ਹਰਮੀਤ ਸਿੰਘ ਹੈਪੀ ਦੀ ਲਾਸ਼ ਉਨ੍ਹਾਂ ਨੂੰ ਸੌਂਪੀ ਜਾਵੇ। ਹੈਪੀ ਦੀ ਲਾਹੌਰ 'ਚ ਮੌਤ ਨਾਲ ਪਾਕਿਸਤਾਨ ਕਸੂਤਾ ਫਸ ਗਿਆ ਹੈ। ਖੁਫੀਆ ਏਜੰਸੀ ਆਈਐਸਆਈ ਨੇ ਪਾਕਿਸਤਾਨੀ ਮੀਡੀਆਂ ਨੂੰ ਹੈਪੀ ਕੇਸ ਦੀ ਰਿਪੋਰਟ ਜਨਤਕ ਕਰਨ ਤੋਂ ਮਨਾ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨੀ ਏਜੰਸੀਆਂ ਕਿਸੇ ਅਨਜਾਣ ਵਿਅਕਤੀ ਦੀ ਹੱਤਿਆ ਦਾ ਕੇਸ ਬਣਾਉਣ 'ਚ ਜੁੱਟ ਗਈਆਂ ਹਨ। ਹੈਪੀ ਪੀਐਚਡੀ ਦੇ ਪਰਿਵਾਰ ਦੀ ਮੰਗ ਵੀ ਪਾਕਿਸਤਾਨ ਨਹੀਂ ਮੰਨੇਗਾ ਕਿਉਂਕਿ ਹੈਪੀ ਦੀ ਲਾਸ਼ ਦੇਣ ਨਾਲ ਸਾਬਤ ਹੋ ਜਾਵੇਗਾ ਕਿ ਪਾਕਿਸਤਾਨ ਭਾਰਤ 'ਚ ਅੱਤਵਾਦ ਫੈਲਾਉਣ ਲਈ ਵਾਂਡੇਟ ਟੈਰੋਰਿਸਟ ਨੂੰ ਪਨਾਹ ਦੇ ਰਿਹਾ ਸੀ। ਸੂਤਰਾਂ ਮੁਤਾਬਕ 5 ਮੋਸਟ ਵਾਂਟੇਡ ਖਾਲਿਸਤਾਨੀ ਹਾਲੇ ਵੀ ਪਾਕਿਸਤਾਨ ਦੀ ਸ਼ਰਨ 'ਚ ਹਨ ਪਰ ਇਨ੍ਹਾਂ ਸਾਰਿਆਂ ਦਾ ਸਰਗਨਾ ਹੈਪੀ ਪੀਐਚਡੀ ਸੀ। ਹੁਣ ਤੁਹਾਨੂੰ ਦੱਸਦੇ ਹਾਂ ਆਖਰ ਕੌਣ ਸੀ ਹਰਮੀਤ ਸਿੰਘ ਜੋ ਬਣਿਆ ਖਾਲਿਸਤਾਨੀ ਹੈਪੀ ਪੀਐਚਡੀ ਹਰਮੀਤ ਸਿੰਘ ਉਰਫ਼ ਹੈਪੀ PhD ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਸ ਨੇ JRF ਲਈ ਯੋਗਤਾ ਟੈਸਟ ਪਾਸ ਕੀਤਾ ਸੀ। PhD ਲਈ ਉਸ ਨੂੰ GNDU 'ਚ ਦਾਖਲਾ ਮਿਲਿਆ ਸੀ। ਇਸ ਲਈ ਹਰਮੀਤ ਨੂੰ 'ਹੈਪੀ PhD' ਵਜੋਂ ਜਾਣਿਆ ਜਾਂਦਾ ਸੀ। ਹਲਾਂਕਿ ਹੈਪੀ ਨੇ ਡਾਕਟਰੇਟ ਦੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ। ਹਰਮੀਤ ਦੇ ਮਾਤਾ-ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰਡ ਹੋਏ ਹਨ। ਉਸ ਦੇ ਘਰ ਦਾ ਨਾਂ 'ਰੌਬੀ' ਸੀ। ਮਾਤਾ-ਪਿਤਾ ਨੇ ਹਰਮੀਤ ਨੂੰ ਆਖਰੀ ਵਾਰ 6 ਨਵੰਬਰ, 2008 ਨੂੰ ਦੇਖਿਆ ਸੀ। ਉਹ ਥਾਈਲੈਂਡ 'ਚ ਹਰਮਿੰਦਰ ਮਿੰਟੂ ਦੇ ਸਪੰਰਕ 'ਚ ਸੀ। ਸਾਲ 2014 'ਚ ਹਰਮਿੰਦਰ ਮਿੰਟੂ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਮਿੰਟੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੈਪੀ KLF ਦਾ ਚੀਫ਼ ਬਣ ਗਿਆ। ਪਹਿਲਾਂ ਹਰਮੀਤ ਸਿੰਘ ਹਾਂਗਕੌਂਗ ਤੋਂ ਨੈੱਟਵਰਕ ਚਲਾਉਂਦਾ ਸੀ। ਪਿਛਲੇ ਕਈ ਸਾਲਾਂ ਤੋਂ ਹੈਪੀ ਪਾਕਿਸਤਾਨ 'ਚ ਰਹਿੰਦਾ ਸੀ।

ਆਖਰ ਕੌਣ ਸੀ ਹੈਪੀ ਪੀਐਚਡੀ? ਪੰਜਾਬ ਤੋਂ ਇਲਾਵਾ ਕਈ ਦੇਸ਼ਾਂ 'ਚ ਸੀ ਨੈੱਟਵਰਕ

ਉਸ ਦਾ ਪੰਜਾਬ 'ਚ ਵੀ ਨੈੱਟਵਰਕ ਸੀ। ਉਸ ਨੇ ਅੰਮ੍ਰਿਤਸਰ ਨਿਰੰਕਾਰੀ ਭਵਨ 'ਤੇ ਅਟੈਕ ਕਰਵਾਇਆ ਸੀ। ਨਵੰਬਰ 2018 ਨੂੰ ਅੰਮ੍ਰਿਤਸਰ ਦੇ ਅਦਲੀਵਾਲ ਨਿਰੰਕਾਰੀ ਭਵਨ 'ਤੇ ਸਤਿਸੰਗ ਦੌਰਾਨ ਦੋ ਬਾਈਕ ਸਵਾਰਾਂ ਨੇ ਗ੍ਰੇਨੇਡ ਸੁੱਟਿਆ ਸੀ। ਹਮਲੇ ਦੀਆਂ ਤਾਰਾਂ ਪਾਕਿਸਤਾਨ 'ਚ ਬੈਠੇ ਹੈਪੀ PhD ਨਾਲ ਹੀ ਜੁੜੀਆਂ ਸੀ। ਪੁਲਿਸ ਨੇ ਦੋ ਖਾਲਿਸਤਾਨੀਆਂ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਪਤਾ ਲੱਗਾ ਕਿ ਹਮਲੇ 'ਚ ਵਿਚੋਲਗੀ ਦਾ ਰੋਲ ਇਟਲੀ 'ਚ ਬੈਠੇ ਪਰਮਜੀਤ ਸਿੰਘ ਬਾਬਾ ਦਾ ਰਿਹਾ ਸੀ। ਬਾਬਾ ਨੇ ਹੀ ਬਿਕਰਮਜੀਤ ਤੇ ਅਵਤਾਰ ਦਾ ਹੈਪੀ ਨਾਲ ਸੰਪਰਕ ਕਰਵਾਇਆ ਸੀ। ਹਲਾਂਕਿ ਬਿਕਰਮਜੀਤ ਤੇ ਅਵਤਾਰ ਦਾ ਕੋਈ ਵੀ ਅਪਰਾਧਕ ਪਿਛੋਕੜ ਨਹੀਂ ਸੀ। ਉਨ੍ਹਾਂ ਲਈ ਖਾਲਿਸਤਾਨੀ ਵਿਚਾਰਧਾਰਾ ਹੀ ਮੁੱਖ ਸੀ। RSS ਲੀਡਰ ਜਗਦੀਸ਼ ਗਗਨੇਜਾ ਦੀ ਹੱਤਿਆ ਨਾਲ ਵੀ ਹੈਪੀ ਦਾ ਨਾਂ ਜੁੜਿਆ ਸੀ। ਜਗਦੀਸ਼ ਗਗਨੇਜਾ ਰਿਟਾਇਰਡ ਬ੍ਰਿਗੇਡੀਅਰ ਸਨ। ਉਹ RSS ਦੇ ਸਹਿ ਪ੍ਰਾਂਤ ਸੰਘ ਚਾਲਕ ਸਨ। 6 ਅਗਸਤ, 2016 ਨੂੰ ਜਲੰਧਰ 'ਚ ਗਗਨੇਜਾ ਨੂੰ ਗੋਲੀਆਂ ਮਾਰੀਆ ਗਈਆਂ। ਇਲਾਜ ਦੌਰਾਨ ਗਗਨੇਜਾ ਨੇ ਲੁਧਿਆਣਾ ਹਸਪਤਾਲ 'ਚ ਆਖਰੀ ਸਾਹ ਲਏ। ਇਸ ਮਗਰੋਂ RSS ਲੀਡਰ ਰਵਿੰਦਰ ਗੋਸਾਂਈ ਦਾ ਕਤਲ ਹੋਇਆ। 17 ਅਕਤੂਬਰ, 2017 ਨੂੰ ਗੋਸਾਂਈ ਦਾ ਕਤਲ ਕੀਤਾ ਗਿਆ। ਗੋਸਾਂਈ ਲੁਧਿਆਣਾ ਸ਼ਾਖਾ ਦੇ ਮੁਖੀ ਸਨ। ਉਹ ਸਵੇਰ ਵੇਲੇ ਸ਼ਾਖਾ ਲਾ ਕੇ ਘਰ ਪਰਤ ਰਹੇ ਸਨ ਤਾਂ ਦੋ ਬਾਈਕ ਸਵਾਰ ਹਮਲਾਵਰਾਂ ਨੇ ਹਮਲਾ ਕਰ ਦਿੱਤਾ। NIA ਨੇ ਜਾਂਚ ਦੌਰਾਨ ਇਸ ਪਿੱਛੇ ਖਾਲਿਸਤਾਨੀਆਂ ਦਾ ਹੱਥ ਦੱਸਿਆ ਸੀ। 16 ਜੂਨ, 2017 ਨੂੰ ਪਾਦਰੀ ਸੁਲਤਾਨ ਮਸੀਹ ਦਾ ਕਤਲ ਕੀਤਾ ਗਿਆ। ਸੁਲਤਾਨ ਸਲੇਮ ਟਾਬਰੀ ਦੇ ਰਹਿਣ ਵਾਲੇ ਸਨ। ਲੁਧਿਆਣਾ 'ਚ ਦੋ ਬਾਈਕ ਸਵਾਰਾਂ ਨੇ ਗੋਲੀਆਂ ਮਾਰੀਆਂ ਸੀ। ਇਸ ਕੇਸ ਵਿੱਚ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਹਿਰਾਸਤ 'ਚ ਲਿਆ ਗਿਆ। ਜੌਹਲ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਹੈ। ਹੈਪੀ ਨਾਲ ਜੁੜੀਆਂ ਹੋਰ ਅਹਿਮ ਕੜੀਆਂ- 14 ਅਕਤੂਬਰ, 2007 ਨੂੰ ਸਿਨੇਮਾਘਰ 'ਚ ਬੰਬ ਰੱਖਿਆ ਗਿਆ। ਧਮਾਕੇ 'ਚ 7 ਲੋਕਾਂ ਦੀ ਮੌਤ ਤੇ 40 ਲੋਕ ਜ਼ਖਮੀ ਹੋਏ। ਧਮਾਕੇ ਦੀਆਂ ਤਾਰਾਂ ਖਾਲਿਸਤਾਨੀਆਂ ਨਾਲ ਜੁੜੀਆਂ। ਡੇਰਾ ਸਿਰਸਾ ਮੁਖੀ ਨੂੰ ਮਾਰਨ ਦੀ ਸਾਜਿਸ਼ 06 ਨਵੰਬਰ, 2008 ਨੂੰ ਡੇਰਾ ਸਿਰਸਾ ਮੁਖੀ ਨੂੰ ਮਾਰਨ ਦੀ ਸਾਜਿਸ਼ ਰਚੀ। ਪੁਲਿਸ ਨੇ ਮਖੂ 'ਚ ਰੇਡ ਕਰਕੇ ਹਥਿਆਰਾਂ ਨਾਲ ਹੈਪੀ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ। ਹੈਪੀ PhD ਰੇਡ ਦੌਰਾਨ ਭੱਜਣ 'ਚ ਕਾਮਯਾਬ ਰਿਹਾ। ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਦੀ ਹੱਤਿਆ 2009 'ਚ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਦੀ ਹੱਤਿਆ ਹੋਈ। ਕਤਲ ਮਾਮਲੇ ਦੀ ਸੁਈ ਖਾਲਿਸਤਾਨੀ ਹੈਪੀ PhD 'ਤੇ ਆਈ। ਅੱਤਵਾਦੀ ਗਤੀਵੀਧੀਆਂ ਤਹਿਤ ਮਾਮਲਾ ਦਰਜ 06 ਸਤੰਬਰ, 2013 ਨੂੰ ਅੰਮ੍ਰਿਤਸਰ ਸਿਟੀ ਪੁਲਿਸ ਸਟੇਸ਼ਨ 'ਚ FIR ਹੈਪੀ ਖਿਲਾਫ਼ ਅੱਤਵਾਦੀ ਗਤੀਵੀਧੀਆਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਖਾਲਿਸਤਾਨੀ ਲਿਬਰੇਸ਼ਨ ਫੋਰਸ 'ਤੇ ਬੈਨ 27 ਦਸੰਬਰ, 2018 ਨੂੰ KLF 'ਤੇ ਬੈਨ ਲਾਇਆ ਕੇਂਦਰ ਸਰਕਾਰ ਨੇ ਸੂਚੀ 'ਚ 40 ਜਥੇਬੰਦੀਆਂ ਸ਼ਾਮਲ ਕੀਤੀਆਂ ਲਿਸਟ 'ਚ 40ਵੇਂ ਨੰਬਰ 'ਤੇ KLF ਦਾ ਨਾਂ ਜੋੜਿਆ ਗਿਆ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ ਲਸ਼ਕਰ-ਏ-ਤੋਇਬਾ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਜੈਸ਼-ਏ-ਮੁਹੰਮਦ ਅਲ ਉਮਰ ਮੁਜਾਹਿਦੀਨ, ਜੰਮੂ ਕਸ਼ਮੀਰ ਇਸਲਾਮਿਕ ਫਰੰਟ, ਆਈਐਸਆਈ ਨੂੰ ਬੈਨ ਕੀਤਾ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 
Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 
Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?
Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?
Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ
Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ
Farmer Protest: ਬਿਆਨ ਜਾਰੀ ਕਰਨ ਦੀ ਥਾਂ ਕੰਗਨਾ ਤੋਂ ਮੁਆਫ਼ੀ ਮੰਗਵਾਏ ਭਾਜਪਾ, ਕਿਸਾਨਾਂ ਵੱਲੋਂ ਦੇਸ਼-ਭਰ 'ਚ ਵਿਰੋਧ ਦਾ ਐਲਾਨ, ਪੜ੍ਹੋ ਹੁਣ ਤੱਕ ਕੀ ਕੁਝ ਹੋਇਆ ?
Farmer Protest: ਬਿਆਨ ਜਾਰੀ ਕਰਨ ਦੀ ਥਾਂ ਕੰਗਨਾ ਤੋਂ ਮੁਆਫ਼ੀ ਮੰਗਵਾਏ ਭਾਜਪਾ, ਕਿਸਾਨਾਂ ਵੱਲੋਂ ਦੇਸ਼-ਭਰ 'ਚ ਵਿਰੋਧ ਦਾ ਐਲਾਨ, ਪੜ੍ਹੋ ਹੁਣ ਤੱਕ ਕੀ ਕੁਝ ਹੋਇਆ ?
Advertisement
ABP Premium

ਵੀਡੀਓਜ਼

CM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap BajwaKangana Ranaut Controversy | MP ਕੰਗਨਾ ਰਣੌਤ ਖ਼ਿਲਾਫ਼ ਸੜਕਾਂ 'ਤੇ ਉਤਰੀ ਆਮ ਆਦਮੀ ਪਾਰਟੀ | Haryana AAPPunjabi boy death in canada | ਕੈਨੇਡਾ 'ਚ PRTC ਮੁਲਾਜ਼ਮ ਦਾ ਪੁੱਤ ਹੋਇਆ ਹਾਦਸੇ ਦਾ ਸ਼ਿਕਾਰ, ਮੌਤGurdaspur Paster arrest | ਭੂਤ ਪ੍ਰੇਤ ਕੱਢਣ ਦੇ ਚੱਕਰ ’ਚ ਨੌਜਵਾਨ ਨੂੰ ਮਾਰਨ ਵਾਲਾ ਪਾਦਰੀ ਕਾਬੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 
Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 
Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?
Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?
Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ
Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ
Farmer Protest: ਬਿਆਨ ਜਾਰੀ ਕਰਨ ਦੀ ਥਾਂ ਕੰਗਨਾ ਤੋਂ ਮੁਆਫ਼ੀ ਮੰਗਵਾਏ ਭਾਜਪਾ, ਕਿਸਾਨਾਂ ਵੱਲੋਂ ਦੇਸ਼-ਭਰ 'ਚ ਵਿਰੋਧ ਦਾ ਐਲਾਨ, ਪੜ੍ਹੋ ਹੁਣ ਤੱਕ ਕੀ ਕੁਝ ਹੋਇਆ ?
Farmer Protest: ਬਿਆਨ ਜਾਰੀ ਕਰਨ ਦੀ ਥਾਂ ਕੰਗਨਾ ਤੋਂ ਮੁਆਫ਼ੀ ਮੰਗਵਾਏ ਭਾਜਪਾ, ਕਿਸਾਨਾਂ ਵੱਲੋਂ ਦੇਸ਼-ਭਰ 'ਚ ਵਿਰੋਧ ਦਾ ਐਲਾਨ, ਪੜ੍ਹੋ ਹੁਣ ਤੱਕ ਕੀ ਕੁਝ ਹੋਇਆ ?
ਖਤਮ ਹੋਣ ਜਾ ਰਿਹਾ FASTag! ਛੇਤੀ ਸ਼ੁਰੂ ਹੋਵੇਗਾ GNSS ਸਿਸਟਮ, ਬਦਲ ਜਾਵੇਗਾ ਟੋਲ ਦਾ ਪੂਰਾ ਤਰੀਕਾ
ਖਤਮ ਹੋਣ ਜਾ ਰਿਹਾ FASTag! ਛੇਤੀ ਸ਼ੁਰੂ ਹੋਵੇਗਾ GNSS ਸਿਸਟਮ, ਬਦਲ ਜਾਵੇਗਾ ਟੋਲ ਦਾ ਪੂਰਾ ਤਰੀਕਾ
ਨਹੀਂ ਰਹੇ ਮਹਾਨ ਪਹਿਲਵਾਨ, ਦੁਨੀਆ ਭਰ 'ਚ ਸੋਗ ਦੀ ਲਹਿਰ, 6 ਫੁੱਟ 9 ਇੰਚ ਕੱਦ ਪਾਉਂਦਾ ਸੀ ਧੱਕ
ਨਹੀਂ ਰਹੇ ਮਹਾਨ ਪਹਿਲਵਾਨ, ਦੁਨੀਆ ਭਰ 'ਚ ਸੋਗ ਦੀ ਲਹਿਰ, 6 ਫੁੱਟ 9 ਇੰਚ ਕੱਦ ਪਾਉਂਦਾ ਸੀ ਧੱਕ
Ban on 156 Medicine: ਮੋਦੀ ਸਰਕਾਰ ਦਾ ਵੱਡਾ ਐਕਸ਼ਨ! ਬੈਨ ਕਰ ਦਿੱਤੀਆਂ 156 ਦਵਾਈਆਂ, ਪਾਬੰਦੀ ਦੀ ਅਸਲੀਅਤ ਆਈ ਸਾਹਮਣੇ
Ban on 156 Medicine: ਮੋਦੀ ਸਰਕਾਰ ਦਾ ਵੱਡਾ ਐਕਸ਼ਨ! ਬੈਨ ਕਰ ਦਿੱਤੀਆਂ 156 ਦਵਾਈਆਂ, ਪਾਬੰਦੀ ਦੀ ਅਸਲੀਅਤ ਆਈ ਸਾਹਮਣੇ
Diseases from Mosquito: ਮੱਛਰ ਦੇ ਡੰਗ ਨਾਲ ਹੋ ਸਕਦੀ ਮੌਤ! ਡੇਂਗੂ-ਮਲੇਰੀਆ ਹੀ ਨਹੀਂ ਸਗੋਂ ਹੋ ਸਕਦੀਆਂ 7 ਖਤਰਨਾਕ ਬਿਮਾਰੀਆਂ
Diseases from Mosquito: ਮੱਛਰ ਦੇ ਡੰਗ ਨਾਲ ਹੋ ਸਕਦੀ ਮੌਤ! ਡੇਂਗੂ-ਮਲੇਰੀਆ ਹੀ ਨਹੀਂ ਸਗੋਂ ਹੋ ਸਕਦੀਆਂ 7 ਖਤਰਨਾਕ ਬਿਮਾਰੀਆਂ
Embed widget