ਪੰਜਾਬ ਦੇ ਕਿਸਾਨਾਂ ਨੇ ਚੁੱਕਿਆ ਧਰਨਾ ਟ੍ਰੈਕ ਕੀਤੇ ਖਾਲੀ, ਸੂਬੇ ‘ਚ ਮੁੜ ਹੋਏ ਆਵਾਜਾਈ ਬਹਾਲ, ਜਾਣੋ ਮੁੜ ਕਦੋਂ ਹੋਏਗਾ ਚੱਕਾ ਜਾਮ
ਰੇਲਵੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਲ ਗੱਡੀਆਂ ਅਤੇ ਯਾਤਰੀ ਰੇਲਾਂ ਮੁੜ ਸ਼ੁਰੂ ਕਰਨ ਲਈ ਖਾਲੀ ਕੀਤੇ ਜਾ ਰਹੇ ਟ੍ਰੈਕਾਂ ਬਾਰੇ ਪੰਜਾਬ ਸਰਕਾਰ ਤੋਂ ਜਾਣਕਾਰੀ ਮਿਲੀ ਹੈ, ਇਸ ਲਈ ਜਲਦੀ ਹੀ ਸੂਬੇ ਵਿਚ ਰੇਲ ਸੇਵਾਵਾਂ ਮੁੜ ਬਹਾਲ ਕੀਤੀਆਂ ਜਾਣਗੀਆਂ।
LIVE
Background
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪਿਛਲੇ 50 ਦਿਨਾਂ ਤੋਂ ਪੰਜਾਬ ਵਿੱਚ ਕਿਸਾਨ ਅੰਦੋਲਨ (farmer agitation) ਕਾਰਨ ਪੰਜਾਬ ਵੱਲ ਜਾਣ ਵਾਲੀਆਂ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਪੰਜਾਬ ਵੱਲ ਜਾਣ ਵਾਲੀਆਂ ਕਈ ਗੱਡੀਆਂ ਨੂੰ ਡਾਈਵਰਟ ਕੀਤਾ ਗਿਆ ਅਤੇ ਰੱਦ ਕੀਤਾ ਗਿਆ ਸੀ। ਪਰ ਸੋਮਵਾਰ ਤੋਂ ਰੇਲਵੇ ਨਿਯਮਤ ਸ਼ੈਡਿਊਲ ਤਹਿਤ ਪੰਜਾਬ ਦੇ ਸਾਰੇ ਮਾਰਗਾਂ 'ਤੇ ਰੇਲਾਂ ਚੱਲਣ ਜਾ ਰਹਿਆਂ ਹਨ। ਕਿਸਾਨਾਂ ਨੇ ਸੋਮਵਾਰ ਤੋਂ ਅਗਲੇ 15 ਦਿਨਾਂ ਲਈ ਪੰਜਾਬ ਵਿਚ ਰੇਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਪੰਜਾਬ ‘ਚ ਸੋਮਵਾਰ ਤੋਂ 34 ਐਕਸਪ੍ਰੈੱਸ ਗੱਡੀਆਂ ਵੱਧ ਤੋਂ ਵੱਧ 60 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ। ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਗੱਡੀਆਂ ਇਸੇ ਰਫ਼ਤਾਰ ਨਾਲ ਚੱਲਣਗੀਆਂ। ਸੋਮਵਾਰ ਨੂੰ ਰੇਲਵੇ ਵਲੋਂ ਸ਼ੁਰੂਆਤੀ ਪੜਾਅ ਵਿਚ 34 ਲੰਬੀ ਦੂਰੀ ਦੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ, ਜਦੋਂਕਿ ਸੋਮਵਾਰ ਨੂੰ 44 ਰੇਲ ਗੱਡੀਆਂ ਰੱਦ ਰਹਿਣਗੀਆਂ, ਜਿਨ੍ਹਾਂ ਵਿਚ ਸ਼ਤਾਬਦੀ ਅਤੇ ਹੋਰ ਰੇਲ ਗੱਡੀਆਂ ਸ਼ਾਮਲ ਹਨ।
ਰੇਲਵੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ:
ਰੇਲਵੇ ਮੰਤਰਾਲੇ ਨੇ ਟਵੀਟ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਰੇਲ ਸੇਵਾ ਨੂੰ ਮੁੜ ਸ਼ੁਰੂ ਕਰਨ ਲਈ ਲੋੜੀਂਦੀ ਸੰਭਾਲ ਅਤੇ ਜਾਂਚ ਕੀਤੀ ਜਾਏਗੀ। ਜਲਦੀ ਹੀ, ਰੇਲ ਗੱਡੀਆਂ ਇਸ ਰੂਟ ‘ਤੇ ਸਧਾਰਣ ਤੌਰ ‘ਤੇ ਰੇਲਾਂ ਚੱਲਣੀਆਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਰੇਲਵੇ ਨੂੰ ਪੰਜਾਬ ਸਰਕਾਰ ਤੋਂ ਜਾਣਕਾਰੀ ਮਿਲੀ ਹੈ ਕਿ ਟ੍ਰੈਕ ਪੂਰੀ ਤਰ੍ਹਾਂ ਖਾਲੀ ਹਨ। ਇਨ੍ਹਾਂ ਰੂਟਾਂ ਚੋਂ ਲੰਘਣ ਵਾਲੀਆਂ ਰੇਲ ਗੱਡੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਰੇਲਵੇ ਯਾਤਰੀਆਂ ਅਤੇ ਮਾਲ ਦੀਆਂ ਰੇਲ ਗੱਡੀਆਂ ਦੀ ਸੇਵਾ ਦੁਬਾਰਾ ਸ਼ੁਰੂ ਕਰ ਸਕਦੀ ਹੈ।
Railways has received communication from Government of Punjab for the resumption of both goods and passenger train services. It has been informed that tracks are now clear for train operations.
— Ministry of Railways (@RailMinIndia) November 21, 2020
24 ਨਵੰਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਹੋਵੇਗਾ:
ਦੱਸ ਦਈਏ ਕਿ ਸ਼ਨੀਵਾਰ ਨੂੰ ਕਿਸਾਨਾਂ ਨਾਲ ਮੁਲਾਕਾਤ ਤੋਂ ਬਾਅਦ ਸੀਐਮ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ 23 ਨਵੰਬਰ ਦੀ ਰਾਤ ਤੋਂ ਹੀ ਕਿਸਾਨ ਯੂਨੀਅਨ ਨੇ 15 ਦਿਨਾਂ ਲਈ ਰੇਲ ਬੈਰੀਅਰਾਂ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਮੈਂ ਇਸ ਕਦਮ ਦਾ ਸਵਾਗਤ ਕਰਦਾ ਹਾਂ, ਕਿਉਂਕਿ ਇਹ ਸੂਬੇ ਦੀ ਆਰਥਿਕਤਾ ਲਈ ਹਾਲਾਤਾਂ ਨੂੰ ਆਮ ਬਣਾਏਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਲਈ ਰੇਲ ਪ੍ਰਣਾਲੀ ਦੁਬਾਰਾ ਸ਼ੁਰੂ ਕਰਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੇ ਸੋਮਵਾਰ ਤੋਂ 15 ਦਿਨਾਂ ਲਈ ਯਾਤਰੀ ਟਰੇਨਾਂ ਲਈ ਨਾਕਾਬੰਦੀ ਹਟਾਉਣ ਦਾ ਫੈਸਲਾ ਲਿਆ ਸੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਸਰਕਾਰ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਉਹ ਇਸ ਨੂੰ ਫਿਰ ਤੋਂ ਰੋਕਣਗੇ। ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ ਜਿਸ ਕਰਕੇ ਟ੍ਰੇਨ ਸੇਵਾਵਾਂ 24 ਸਤੰਬਰ ਤੋਂ ਪੰਜਾਬ ਵਿੱਚ ਮੁਅੱਤਲ ਕਰ ਦਿੱਤੀਆਂ ਗਈਆਂ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904