(Source: ECI/ABP News/ABP Majha)
Punjab Bolda: ਡਿਬੇਟ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਜਾਰੀ ਕੀਤੀ ਚੇਤਾਵਨੀ, ਅੱਜ ਹੋਣ ਜਾ ਰਿਹਾ ਵੱਡਾ ਇਕੱਠ
Ludhiana PAU Debate Update :
Traffic Arrangement Update: ਲੁਧਿਆਣ ਵਿੱਚ ਥੋੜ੍ਹੀ ਦੇਰ 'ਚ ਡਿਬੇਟ ਸ਼ੁਰੂ ਹੋਣ ਜਾ ਰਹੀ ਹੈ। ਜਿਸ ਨੂੰ ਦੇਖਦੇ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ। ਕਿਸਾਨ ਜਥੇਬੰਦੀਆਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਕਈ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਅੱਜ ਡਿਬੇਟ ਕਾਰਨ ਹੋਣ ਵਾਲੇ ਵੱਡੇ ਇਕੱਠ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ।
ਲੁਧਿਆਣਾ ਪੁਲਿਸ ਨੇ ਕਿਹਾ ਕਿ - ਆਮ ਜਨਤਾ ਨੂੰ ਕਿਸੇ ਕਿਸਮ ਦੀ ਟ੍ਰੈਫਿਕ ਸਮੱਸਿਆ ਨਾ ਪੇਸ਼ ਆਵੇ ਇਸ ਲਈ 350 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ। ਜੇਕਰ ਸੰਭਵ ਹੋਵੇ ਤਾਂ ਅੱਜ ਸਵੇਰ 10:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਪੀ.ਏ.ਯੂ ਦੇ ਆਸ-ਪਾਸ ਵਾਲੀਆਂ ਸੜਕਾਂ ਦੀ ਬਜਾਏ ਬਦਲਵੇਂ ਰਸਤਿਆ ਦੀ ਵਰਤੋਂ ਕੀਤੀ ਜਾਵੇ।
ਟਰੈਫਿਕ ਪੁਲਿਸ ਨੇ ਰੂਟ ਡਾਇਵਰਟ ਦਾ ਪਲਾਨ ਵੀ ਜਾਰੀ ਕੀਤਾ ਹੈ। ਪੁਲਿਸ ਨੇ ਲੋਕਾਂ ਨੂੰ ਪੀਏਯੂ ਦੇ ਆਲੇ ਦੁਆਲੇ ਦੀਆਂ ਸੜਕਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੀਏਯੂ ਦੇ ਬਾਹਰ 4 ਲੇਅਰ ਸੁਰੱਖਿਆ ਖੜੀ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਨਾਲ-ਨਾਲ ਦੰਗਾ ਵਿਰੋਧੀ ਪੁਲਿਸ ਵੀ ਖੜੀ ਹੈ। ਮੁੱਖ ਗੇਟਾਂ ਦੇ ਆਲੇ ਦੁਆਲੇ ਆਵਾਜ਼ਾਹੀ ਪੂਰੀ ਤਰ੍ਹਾਂ ਬੰਦ ਕਰਦ ਦਿੱਤੀ ਗਈ ਹੈ।
ਗੇਟ ਨੰਬਰ 2 ਤੋਂ ਕਿਸੇ ਵੀ ਵਿਅਕਤੀ ਦੀ ਐਂਟਰੀ ਨਹੀਂ ਹੈ। ਸਿਰਫ਼ ਇਸ ਗੇਟ ਤੋਂ ਵੀਆਈਪੀ ਤੇ ਜਿਹਨਾ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹਨ ਉਹ ਹੀ ਜਾ ਸਕਦੇ ਹਨ। ਬਾਕੀ ਗੇਟ ਨੰਬਰ 2 ਤੋਂ ਅਕਸਰ ਵਿਦਿਆਰਥੀ ਯੂਨੀਵਰਸਿਟੀ ਵਿੱਚ ਜਾਂਦੇ ਹਨ ਪਰ ਅੱਜ ਵਿਦਿਆਰਥੀਆਂ ਨੂੰ ਰੋਕ ਦਿੱਤਾ ਗਿਆ।
ਇੱਕ ਹਿੰਦੀ ਅਖ਼ਬਾਰ ਨੂੰ ਦਿੱਤੇ ਫੋਨ ਇੰਟਰਵਿਊ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਡਿਬੇਟ ਵਿੱਚ ਸ਼ਾਮਲ ਹੋਣ ਦੇ ਲਈ ਲੁਧਿਆਣਾ ਪਹੁੰਚਿਆਂ ਸੀ ਪਰ ਮੈਨੂੰ ਲੁਧਿਆਣਾ ਵਿੱਚ ਐਂਟਰੀ ਨਹੀਂ ਦਿੱਤੀ ਗਈ। ਮੇਰੇ ਕਾਫਿਲੇ ਨੂੰ ਰਸਤੇ 'ਚੋਂ ਹੀ ਵਾਪਸ ਮੋੜ ਦਿੱਤਾ ਗਿਆ।
ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਹੀ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਦੇ ਮਸਲਿਆਂ 'ਤੇ ਗੱਲਬਾਤ ਕਰਨ ਦੇ ਲਈ ਖੁੱਲ੍ਹੀ ਬਹਿਸ ਵਿੱਚ ਜਾਣ ਲਈ ਤਿਆਰ ਹਨ। ਪਰ ਹੁਣ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਰਸਤੇ 'ਚੋਂ ਹੀ ਵਾਪਸ ਮੋੜ ਦਿੱਤਾ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial