ਪੜਚੋਲ ਕਰੋ

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਆਰ.ਟੀ.ਏਜ਼. ਨੂੰ ਨਾਜਾਇਜ਼ ਬੱਸਾਂ ਰੋਕਣ ਲਈ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਰਿਜਨਲ ਟਰਾਂਸਪੋਰਟ ਅਥਾਰਿਟੀਜ਼ ਦੇ ਸਮੂਹ ਸਕੱਤਰਾਂ ਨਾਲ ਹੰਗਾਮੀ ਮੀਟਿੰਗ ਕਰਦਿਆਂ ਸੂਬੇ ਵਿੱਚ ਨਾਜਾਇਜ਼ ਚਲ ਰਹੀਆਂ ਬੱਸਾਂ ਨੂੰ ਰੋਕਣ ਸਬੰਧੀ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ ਦਿੱਤੀ।

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਰਿਜਨਲ ਟਰਾਂਸਪੋਰਟ ਅਥਾਰਿਟੀਜ਼ (ਆਰ.ਟੀ.ਏ.) ਦੇ ਸਮੂਹ ਸਕੱਤਰਾਂ ਨਾਲ ਹੰਗਾਮੀ ਮੀਟਿੰਗ ਕਰਦਿਆਂ ਸੂਬੇ ਵਿੱਚ ਨਾਜਾਇਜ਼ ਚਲ ਰਹੀਆਂ ਬੱਸਾਂ ਨੂੰ ਰੋਕਣ ਸਬੰਧੀ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਡਿਫ਼ਾਲਟਰ ਅਤੇ ਨਾਜਾਇਜ਼ ਚਲਦੀਆਂ ਬੱਸਾਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ, ਉਥੇ ਸਮੂਹ ਛੋਟੇ-ਵੱਡੇ ਬੱਸ ਆਪ੍ਰੇਟਰਾਂ ਨੂੰ ਟਾਈਮ ਟੇਬਲ ਵਿੱਚ ਤਰਕਸੰਗਤ ਤੇ ਢੁਕਵਾਂ ਸਮਾਂ ਦਿੱਤਾ ਜਾਵੇ ਅਤੇ ਟਾਈਮ ਟੇਬਲ ਵਿੱਚ ਕਿਸੇ ਨਾਲ ਵਿਤਕਰਾ ਨਾ ਕੀਤਾ ਜਾਵੇ।

ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮੂਹ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਬੱਸਾਂ ਦੇ ਨਾਜਾਇਜ਼ ਆਪ੍ਰੇਸ਼ਨ ਨੂੰ ਰੋਕਣ ਸਬੰਧੀ ਸਕੱਤਰ ਆਰ.ਟੀ.ਏ., ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਚੈਕਿੰਗ ਮੁਹਿੰਮ ਵਿੱਢਣਗੇ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਅਧਿਕਾਰੀ ਇਹ ਵੀ ਯਕੀਨੀ ਬਣਾਉਣਗੇ ਕਿ ਬੱਸ ਅੱਡੇ ਤੋਂ ਕੋਈ ਵੀ ਨਾਜਾਇਜ਼ ਬੱਸ ਨਹੀਂ ਚੱਲੇਗੀ। ਜੇ ਕੋਈ ਅਜਿਹੀ ਬੱਸ ਚਲਦੀ ਪਾਈ ਜਾਂਦੀ ਹੈ ਤਾਂ ਉਸ ਬਾਰੇ ਤੁਰੰਤ ਸਬੰਧਤ ਆਰ.ਟੀ.ਏ. ਨੂੰ ਸੂਚਿਤ ਕੀਤਾ ਜਾਵੇ।

ਬੱਸ ਅੱਡਿਆਂ ਤੋਂ ਬਾਹਰ ਨਾਜਾਇਜ਼ ਚਲ ਰਹੀਆਂ ਕਨਟ੍ਰੈਕਟ ਕੈਰਿਜ ਬੱਸਾਂ ਅਤੇ ਦੂਜੀਆਂ ਬੱਸਾਂ ਵਿਰੁੱਧ ਕਾਰਵਾਈ ਯਕੀਨੀ ਬਣਾਉਣ ਦੇ ਸਖ਼ਤ ਆਦੇਸ਼ ਦਿੰਦਿਆਂ ਸ. ਭੁੱਲਰ ਨੇ ਕਿਹਾ ਕਿ ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਕੂਲੀ ਬੱਸਾਂ ਦੇ ਆਪ੍ਰੇਟਰਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸੇਫ਼ ਸਕੂਲ ਵਾਹਨ ਸਕੀਮ ਵਿੱਚ ਦਰਸਾਏ ਉਪਬੰਧਾਂ ਨੂੰ ਹੂਬਹੂ ਲਾਗੂ ਕੀਤਾ ਜਾਵੇ।

ਟਾਈਮ ਟੇਬਲ ਵਿੱਚ ਸਭ ਨੂੰ ਢੁਕਵਾਂ ਸਮਾਂ ਦੇਣ ਦੀ ਗੱਲ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਨਿਰਦੇਸ਼ ਦਿੱਤੇ, "ਭਾਵੇਂ ਕੋਈ ਵੱਡਾ ਬੱਸ ਆਪ੍ਰੇਟਰ ਹੈ ਜਾਂ ਛੋਟਾ, ਸਾਰਿਆਂ ਨੂੰ ਟਾਈਮ ਟੇਬਲ ਵਿੱਚ ਤਰਕਸੰਗਤ ਤੇ ਢੁਕਵਾਂ ਸਮਾਂ ਦਿੱਤਾ ਜਾਵੇ।" ਉਨ੍ਹਾਂ ਕਿਹਾ ਕਿ ਟਾਈਮ ਟੇਬਲ ਲਾਗੂ ਕਰਨ ਸਮੇਂ ਕਿਸੇ ਵੀ ਕਿਸਮ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪਬਲਿਕ ਦੇ ਹਿੱਤਾਂ ਲਈ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਸ ਵਿੱਚ ਤਾਲਮੇਲ ਰੱਖਣ ਅਤੇ ਦਫ਼ਤਰੀ ਸਮੇਂ ਦੌਰਾਨ ਦਫ਼ਤਰ ਵਿੱਚ ਹਾਜ਼ਰ ਰਹਿ ਕੇ ਪਬਲਿਕ ਦੇ ਕੰਮਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਯਕੀਨੀ ਬਣਾਉਣ।

ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਅਮਰਬੀਰ ਸਿੰਘ ਸਿੱਧੂ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀਮਤੀ ਅਮਨਦੀਪ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਪਟਿਆਲਾ ਪਵਨਦੀਪ ਕੌਰ ਸਣੇ ਸਮੂਹ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀ ਮੌਜੂਦ ਸਨ।

ਟਾਪ ਹੈਡਲਾਈਨ

Gurdaspur 'ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, 3 ਨੌਜਵਾਨ ਜ਼ਖਮੀ , ਦੋਵਾਂ ਪਾਸਿਉਂ 15 ਰਾਉਂਡ ਗੋਲੀਆਂ ਚੱਲੀਆਂ
Gurdaspur 'ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, 3 ਨੌਜਵਾਨ ਜ਼ਖਮੀ , ਦੋਵਾਂ ਪਾਸਿਉਂ 15 ਰਾਉਂਡ ਗੋਲੀਆਂ ਚੱਲੀਆਂ
Hoshiarpur 'ਚ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਸੋਸ਼ਲ ਮੀਡੀਆ ਜ਼ਰੀਏ ਹੋਈ ਸੀ ਦੋਸਤੀ
Hoshiarpur 'ਚ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਸੋਸ਼ਲ ਮੀਡੀਆ ਜ਼ਰੀਏ ਹੋਈ ਸੀ ਦੋਸਤੀ
Bathinda ਦੇ ਪਿੰਡ ਜੱਸੀ ਪੌਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰਿਆ ਹਾਦਸਾ, ਸ਼ਾਰਟ ਸਰਕਟ ਕਾਰਨ ਲੱਗੀ ਅੱਗ
Bathinda ਦੇ ਪਿੰਡ ਜੱਸੀ ਪੌਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰਿਆ ਹਾਦਸਾ, ਸ਼ਾਰਟ ਸਰਕਟ ਕਾਰਨ ਲੱਗੀ ਅੱਗ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ
Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ
Jalandhar 'ਚ ਇੱਕ ਘਰ 'ਚੋਂ ਮਿਲੀ ਲਾਸ਼ , ਪਤਨੀ ਤੇ ਬੱਚੇ ਘਰ ਨੂੰ ਤਾਲਾ ਲਗਾ ਕੇ ਹੋਏ ਗਾਇਬ
Jalandhar 'ਚ ਇੱਕ ਘਰ 'ਚੋਂ ਮਿਲੀ ਲਾਸ਼ , ਪਤਨੀ ਤੇ ਬੱਚੇ ਘਰ ਨੂੰ ਤਾਲਾ ਲਗਾ ਕੇ ਹੋਏ ਗਾਇਬ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
Batala Road Accident : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ , 2 ਦੀ ਮੌਤ, 14 ਗੰਭੀਰ ਜ਼ਖ਼ਮੀ
ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ
ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ
iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ
iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ
Embed widget