(Source: ECI/ABP News/ABP Majha)
Trending News: 11 ਕਰੋੜ ਦੀ ਕੀਮਤ ਵਾਲੇ ਇਸ ਝੋਟੇ ਨੇ ਫਿਰ ਕੀਤਾ ਕਮਾਲ, ਹੁਣ ਜਿੱਤੇ ਲੱਖਾਂ ਰੁਪਏ
ਰੁਸਤਮ ਦਲੇਲ ਜਾਂਗੜਾ ਦਾ ਇਕ ਝੋਟਾ ਹੈ, ਜੋ ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਰਹਿੰਦਾ ਹੈ। ਦਲੇਲ ਤੇ ਉਸ ਦਾ ਪੂਰਾ ਪਰਿਵਾਰ ਬੱਚਿਆਂ ਤੋਂ ਵੱਧ ਇਸ ਦੀ ਦੇਖਭਾਲ ਕਰਦਾ ਹੈ।
Trending News: ਅੰਤਰਰਾਸ਼ਟਰੀ ਪੱਧਰ 'ਤੇ ਕਈ ਪੁਰਸਕਾਰ ਜਿੱਤਣ ਵਾਲੀ ਮੁਰਾਹ ਨਸਲ ਦੇ ਰੁਸਤਮ ਝੋਟੇ ਦੇ ਨਾਂ 'ਤੇ ਇਕ ਹੋਰ ਸਫਲਤਾ ਦਰਜ ਹੋ ਗਈ ਹੈ। ਰੁਸਤਮ ਨੇ ਇਸ ਵਾਰ ਹਿਮਾਚਲ ਪ੍ਰਦੇਸ਼ ਵਿਚ ਕ੍ਰਿਸ਼ਕ ਰਤਨ ਐਵਾਰਡ ਜਿੱਤਿਆ ਹੈ। 18 ਦਸੰਬਰ ਨੂੰ ਹੋਏ ਇਸ ਮੁਕਾਬਲੇ 'ਚ 11 ਕਰੋੜ ਦੀ ਲਾਗਤ ਵਾਲੇ ਰੁਸਤਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਦੂਜਾ ਨੰਬਰ ਪੰਜਾਬ ਦੇ ਮੋਦੀ ਬੁਲ ਨੇ ਹਾਸਲ ਕੀਤਾ। ਪ੍ਰੋਗਰਾਮ ਦੇ ਅੰਤ 'ਚ ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਰੁਸਤਮ ਦੇ ਮਾਲਕ ਦਲੇਲ ਨੂੰ ਸਨਮਾਨਿਤ ਕੀਤਾ। ਇਨਾਮ ਵਜੋਂ ਰੁਸਤਮ ਨੂੰ 5 ਲੱਖ ਰੁਪਏ ਵੀ ਮਿਲੇ ਹਨ।
ਰੁਸਤਮ ਕੌਣ ਹੈ?
ਰੁਸਤਮ ਦਲੇਲ ਜਾਂਗੜਾ ਦਾ ਇਕ ਝੋਟਾ ਹੈ, ਜੋ ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਰਹਿੰਦਾ ਹੈ। ਦਲੇਲ ਤੇ ਉਸ ਦਾ ਪੂਰਾ ਪਰਿਵਾਰ ਬੱਚਿਆਂ ਤੋਂ ਵੱਧ ਇਸ ਦੀ ਦੇਖਭਾਲ ਕਰਦਾ ਹੈ। ਰੁਸਤਮ ਦਾ ਨਾਂ ਨੈਸ਼ਨਲ ਡੇਅਰੀ ਰਿਸਰਚ ਨੇ ਰੱਖਿਆ ਹੈ। ਰੁਸਤਮ ਮੁਰਾਹ ਨਸਲ ਦਾ ਹੈ। ਰੁਸਤਮ ਦੀ ਮਾਂ ਅਜੇ ਵੀ ਦਲੇਲ ਜਾਂਗੜਾ ਕੋਲ ਹੈ ਤੇ 25.530 ਕਿਲੋ ਦੁੱਧ ਦੇਣ ਦਾ ਰਿਕਾਰਡ ਉਸ ਦੇ ਨਾਂ ਦਰਜ ਹੈ। ਰੁਸਤਮ ਦੀ ਉਚਾਈ 5.5 ਫੁੱਟ ਹੈ, ਜਦਕਿ ਲੰਬਾਈ 14.9 ਫੁੱਟ ਹੈ। ਰੁਸਤਮ ਰੋਜ਼ਾਨਾ 300 ਗ੍ਰਾਮ ਦੇਸੀ ਘਿਓ, 3 ਕਿਲੋ ਛੋਲੇ, ਅੱਧਾ ਕਿਲੋ ਮੇਥੀ, 8-10 ਲੀਟਰ ਦੁੱਧ, 3.5 ਕਿਲੋ ਗਾਜਰ ਤੇ 100 ਗ੍ਰਾਮ ਬਦਾਮ ਦਾ ਸੇਵਨ ਕਰਦਾ ਹੈ।
ਆਧਾਰ ਕਾਰਡ ਬਣਾਏਗਾ
ਰੁਸਤਮ ਦੇ ਮਾਲਕ ਦਲੇਲ ਦਾ ਕਹਿਣਾ ਹੈ ਕਿ ਇਹ ਮੇਰੇ ਪਰਿਵਾਰ ਦਾ ਅਹਿਮ ਹਿੱਸਾ ਹੈ ਤੇ ਇਸ ਨੂੰ ਕਦੇ ਨਹੀਂ ਵੇਚਾਂਗਾ। ਉਹ ਇਸ ਲਈ ਆਧਾਰ ਕਾਰਡ ਬਣਾਉਣ ਦੀ ਗੱਲ ਵੀ ਕਰਦਾ ਹੈ। ਉਸ ਨੇ ਦੱਸਿਆ ਕਿ ਲੋਕ ਪਹਿਲਾਂ ਹੀ ਇਸ ਲਈ 11 ਕਰੋੜ ਰੁਪਏ ਲਗਾ ਚੁੱਕੇ ਹਨ ਪਰ ਮੈਂ ਇਸਨੂੰ ਨਹੀਂ ਵੇਚਾਂਗਾ।
ਰੁਸਤਮ ਦੇ ਨਾਂ ਕਈ ਪ੍ਰਾਪਤੀਆਂ ਦਰਜ
ਰੁਸਤਮ ਇਸ ਤੋਂ ਪਹਿਲਾਂ ਵੀ ਕਈ ਵਾਰ ਸੁਰਖੀਆਂ ਬਟੋਰ ਚੁੱਕਾ ਹਨ। ਉਸ ਦੇ ਨਾਂ ਕਈ ਉਪਲਬਧੀਆਂ ਹਨ। ਉਹ ਅੰਤਰਰਾਸ਼ਟਰੀ ਪੱਧਰ 'ਤੇ 6 ਵਾਰ ਭਾਰਤ ਦੀ ਅਗਵਾਈ ਕਰ ਚੁੱਕਾ ਹੈ, ਜਦਕਿ 26 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਹੈ। ਰੁਸਤਮ ਨੇ 100 ਤੋਂ ਵੱਧ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।
ਇਹ ਵੀ ਪੜ੍ਹੋ :BH Number Plate : ਹੁਣ ਮਿਲੇਗੀ ਅਜਿਹੀ ਨੰਬਰ ਪਲੇਟ, ਕਿਸੇ ਵੀ ਸੂਬੇ ਦੀ ਪੁਲਿਸ ਕਦੇ ਨਹੀਂ ਰੋਕੇਗੀ ਗੱਡੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490