ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਾਜਵਾ ਦਾ ਸੁਖਬੀਰ ਨੂੰ ਸਵਾਲ: ਦੱਸੋ ਕਿਹੜਾ ਕਾਂਗਰਸੀ ਵਿਕਵਾਉਂਦਾ ਨਸ਼ਾ!
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਸਿਰਫ ਸਿਆਸੀ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਦੇ ਬਿਆਨ ਸੱਚੇ ਹਨ ਤਾਂ ਉਹ ਦੂਸ਼ਣਬਾਜ਼ੀ ਦੀ ਬਜਾਏ ਅਜਿਹੇ ਲੀਡਰਾਂ ਦਾ ਨਾਂਅ ਦੱਸਣ, ਸਰਕਾਰ ਉਨ੍ਹਾਂ 'ਤੇ ਕਾਰਵਾਈ ਕਰੇਗੀ।
![ਬਾਜਵਾ ਦਾ ਸੁਖਬੀਰ ਨੂੰ ਸਵਾਲ: ਦੱਸੋ ਕਿਹੜਾ ਕਾਂਗਰਸੀ ਵਿਕਵਾਉਂਦਾ ਨਸ਼ਾ! tripat rajinder singh bajwa challanges sukhbir badal to name congress leaders who involved in drugs racket ਬਾਜਵਾ ਦਾ ਸੁਖਬੀਰ ਨੂੰ ਸਵਾਲ: ਦੱਸੋ ਕਿਹੜਾ ਕਾਂਗਰਸੀ ਵਿਕਵਾਉਂਦਾ ਨਸ਼ਾ!](https://static.abplive.com/wp-content/uploads/sites/5/2019/07/29172556/tripat-bajwa-on-sukhbir.jpg?impolicy=abp_cdn&imwidth=1200&height=675)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸੀਆਂ 'ਤੇ ਨਸ਼ੇ ਵਿਕਵਾਉਣ 'ਚ ਹਿੱਸੇਦਾਰੀ ਹੋਣ ਦੇ ਦੋਸ਼ਾਂ ਤੋਂ ਬਾਅਦ ਕੈਪਟਨ ਸਰਕਾਰ ਵਿੱਚ ਖਲਬਲੀ ਮੱਚ ਗਈ ਹੈ। ਕੈਪਟਨ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੁਖਬੀਰ ਬਾਦਲ ਨੂੰ ਚੁਨੌਤੀ ਦਿੱਤੀ ਹੈ ਕਿ ਉਹ ਅਜਿਹੇ ਕਾਂਗਰਸੀਆਂ ਦਾ ਖੁਲਾਸਾ ਕਰਨ ਉਹ ਕਾਰਵਾਈ ਕਰਵਾਉਣਗੇ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਸਿਰਫ ਸਿਆਸੀ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਦੇ ਬਿਆਨ ਸੱਚੇ ਹਨ ਤਾਂ ਉਹ ਦੂਸ਼ਣਬਾਜ਼ੀ ਦੀ ਬਜਾਏ ਅਜਿਹੇ ਲੀਡਰਾਂ ਦਾ ਨਾਂਅ ਦੱਸਣ, ਸਰਕਾਰ ਉਨ੍ਹਾਂ 'ਤੇ ਕਾਰਵਾਈ ਕਰੇਗੀ।
ਬਾਜਵਾ ਨੇ ਇਹ ਵੀ ਕਿਹਾ ਕਿ ਹੁਣ 532 ਕਿੱਲੋ ਹੈਰੋਇਨ ਮਾਮਲੇ ਦੀ ਜਾਂਚ ਕੇਂਦਰ ਕੋਲ ਹੈ, ਜੇਕਰ ਪੰਜਾਬ ਸਰਕਾਰ ਨੂੰ ਸੁਖਬੀਰ ਬਾਦਲ ਕੁਝ ਨਹੀਂ ਦੱਸਣਾ ਜਾਂਦੇ ਤਾਂ ਐਨਆਈਏ ਨੂੰ ਦੱਸ ਕੇ ਇਸ ਦਾ ਖੁਲਾਸਾ ਕਰ ਦੇਣ। ਬਾਜਵਾ ਨੇ ਪਿਛਲੀ ਅਕਾਲੀ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ 10 ਸਾਲ ਵਿੱਚ ਪੰਜਾਬ ਵਿੱਚ ਜੋ ਨਸ਼ਾ ਫੈਲਿਆ ਕਾਂਗਰਸ ਸਰਕਾਰ ਉਸ ਨੂੰ ਲਗਾਤਾਰ ਸਮੇਟਣ ਦੀ ਕੋਸ਼ਿਸ਼ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)