Lawrence Bishnoi: 9 ਮਹੀਨਿਆਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ 'ਤੇ ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
Lawrence Bishnoi jail interview: ਹਾਈ ਕੋਰਟ ਨੇ ਏਡੀਜੀਪੀ (ਜੇਲ੍ਹ) ਅਰੁਣ ਪਾਲ ਸਿੰਘ ਦੇ ਨਾਲ ਵਿਸ਼ੇਸ਼ ਡੀਜੀਪੀ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ ਨੂੰ ਖ਼ਾਰਿਜ ਕਰ ਦਿੱਤਾ ਸੀ।
Lawrence Bishnoi jail interview: ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜੇਲ੍ਹ ਵਿਚੋਂ ਹੋਈਆਂ ਲਾਰੈਂਸ ਦੀਆਂ ਦੋ ਇੰਟਰਵਿਊਜ਼ ਮਾਮਲੇ ਵਿੱਚ ਪੁਲਿਸ ਨੇ 2 FIR ਦਰਜ ਕਰ ਲਈਆਂ ਹਨ। ਇੰਟਰਵਿਊਜ਼ ਜਾਰੀ ਹੋਣ ਤੋਂ 9 ਮਹੀਨੇ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ 'ਤੇ ਇਹ ਐੱਫਆਈਆਰਜ਼ ਦਰਜ ਕੀਤੀਆਂ ਹਨ।
ਸਾਲ 2023 'ਚ 14 ਅਤੇ 17 ਮਾਰਚ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਏਬੀਪੀ ਨਿਊਜ਼ 'ਤੇ ਦੋ ਇੰਟਰਵਿਊਜ਼ ਪ੍ਰਸਾਰਿਤ ਕੀਤੀਆਂ ਗਈਆਂ ਸਨ। ਐੱਫਆਈਆਰ ਵਿਚ ਇੰਟਰਵਿਊ ਦੀਆਂ ਕਾਪੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ।
ਪਹਿਲਾਂ ਪੰਜਾਬ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਲਾਰੈਂਸ ਦੀ ਇੰਟਰਵਿਊ ਕੇਂਦਰੀ ਜੇਲ੍ਹ ਬਠਿੰਡਾ 'ਚ ਨਹੀਂ ਹੋਈ ਸੀ। ਜਿਸ ਸਮੇਂ ਇੰਟਰਵਿਊ ਹੋਈ ਸੀ, ਲਾਰੈਂਸ ਪੰਜਾਬ ਦੀ ਜੇਲ੍ਹ ਵਿਚ ਨਹੀਂ ਸੀ। ਪੁਲਿਸ ਨੇ ਲਾਰੈਂਸ ਦੇ ਬਿਆਨਾਂ ਦੇ ਆਧਾਰ 'ਤੇ ਉਸ 'ਤੇ ਅਤੇ ਉਸ ਦੇ ਗੈਂਗ ਦੇ ਅਣਪਛਾਤੇ ਮੈਂਬਰਾਂ ਖ਼ਿਲਾਫ਼ ਜਬਰੀ ਵਸੂਲੀ, ਅਧਿਕਾਰੀਆਂ ਤੋਂ ਜਾਣਕਾਰੀ ਲੁਕਾਉਣ (ਜਿੱਥੇ ਇੰਟਰਵਿਊ ਲਈ ਗਈ ਸੀ) ਅਤੇ ਇੰਟਰਵਿਊ ਦੇ ਸਬੰਧ ਵਿਚਟ ਸਬੂਤ (ਮੋਬਾਈਲ ਫੋਨ) ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੂਜੀ ਐੱਫਆਈਆਰ ਵੀ ਲਾਰੈਂਸ ਅਤੇ ਉਸ ਦੇ ਗੈਂਗ ਦੇ ਅਣਪਛਾਤੇ ਮੈਂਬਰਾਂ 'ਤੇ ਧਮਕੀ ਦੇਣ, ਜਾਣਕਾਰੀ ਲੁਕਾਉਣ ਅਤੇ ਸਬੂਤ ਨਸ਼ਟ ਕਰਨ ਨੂੰ ਲੈ ਕੇ ਦਰਜ ਕੀਤੀ ਗਈ ਹੈ।
ਹਾਈ ਕੋਰਟ ਨੇ ਏਡੀਜੀਪੀ (ਜੇਲ੍ਹ) ਅਰੁਣ ਪਾਲ ਸਿੰਘ ਦੇ ਨਾਲ ਵਿਸ਼ੇਸ਼ ਡੀਜੀਪੀ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ ਨੂੰ ਖ਼ਾਰਿਜ ਕਰ ਦਿੱਤਾ ਸੀ। ਜਾਂਚ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਲਾਰੈਂਸ ਦੀਆਂ ਇੰਟਰਵਿਊਜ਼ ਪੰਜਾਬ ਦੀ ਜੇਲ੍ਹ ਵਿਚ ਨਹੀਂ ਹੋਈਆਂ ਸਨ।
ਹਾਈ ਕੋਰਟ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿਚ ਨਵੀ ਐੱਸਆਈਟੀ ਗਠਿਤ ਕਰਨ ਦਾ ਵੀ ਆਦੇਸ਼ ਦਿੱਤਾ ਸੀ। ਐੱਸਆਈਟੀ ਦੇ ਹੋਰ ਮੈਂਬਰ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਡਾ. ਐੱਸ ਰਾਹੁਲ ਅਤੇ ਡੀਆਈਜੀ ਨੀਲਾਧਰੀ ਵਿਜੈ ਜਗਦਾਲੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial