ਦੋ ਥਾਣੇਦਾਰਾਂ ਦੇ ਕਤਲ ਮਾਮਲੇ 'ਚ 2 ਗੈਂਗਸਟਰ ਗ੍ਰਿਫ਼ਤਾਰ, 2 ਹੋਰ ਫਰਾਰ
ਲੁਧਿਆਣਾ ਦੇ ਜਗਰਾਉਂ ਤੋਂ ਵੱਡੀ ਖ਼ਬਰ ਹੈ।ਜਗਰਾਉਂ 'ਚ ਦੋ ਥਾਣੇਦਾਰਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਵਿੱਚੋਂ 2 ਗੈਂਗਸਟਰਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਦੋ ਹੋਰ ਫਰਾਰ ਹਨ।
ਜਗਰਾਉਂ: ਲੁਧਿਆਣਾ ਦੇ ਜਗਰਾਉਂ ਤੋਂ ਵੱਡੀ ਖ਼ਬਰ ਹੈ।ਜਗਰਾਉਂ 'ਚ ਦੋ ਥਾਣੇਦਾਰਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਵਿੱਚੋਂ 2 ਗੈਂਗਸਟਰਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਦੋ ਹੋਰ ਫਰਾਰ ਹਨ।
ਇਸ ਮਾਮਲੇ ਵਿੱਚ ਕਥਿਤ ਆਰੋਪੀਆਂ ਨੂੰ ਮੱਧ ਪ੍ਰਦੇਸ਼ ਚੋਂ ਪੰਜਾਬ ਦੀ ਓ.ਸੀ.ਸੀ. ਯੂਨਿਟ ਟੀਮ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਗਰਾਓਂ ਦੀ ਨਵੀਂ ਦਾਣਾ ਮੰਡੀ 'ਚ ਪੁਲਿਸ ਦੇ ਦੋ ਥਾਣੇਦਾਰਾਂ ਏ.ਐੱਸ.ਆਈ. ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ ਦੀ ਗੈਂਗਸਟਰਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ।
ਇਸ ਵਾਰਦਾਤ ਵਿੱਚ ਗੈਂਗਸਟਰ ਜੈਪਾਲ ਭੁੱਲਰ ਦਾ ਨਾਮ ਮੁੱਖ ਤੌਰ 'ਤੇ ਸਾਹਮਣੇ ਆਇਆ ਸੀ ਅਤੇ ਇਹ ਦੋਵੇਂ ਗੈਂਗਸਟਰ ਵੀ ਵਾਰਦਾਤ ਮੌਕੇ ਜੈਪਾਲ ਦੇ ਨਾਲ ਸੀ।ਮੁਲਜ਼ਮਾਂ ਲਈ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਸੂਚਨਾ ਦੇਣ ਵਾਲੇ ਲਈ 19 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :