LAC 'ਤੇ ਤਾਇਨਾਤ ਦੋ ਪੰਜਾਬੀ ਜਵਾਨ ਸ਼ਹੀਦ
ਦੋਵੇਂ ਇੱਕ-ਦੂਜੇ ਨੂੰ ਬਚਾਉਂਦੇ ਹੋਏ ਨਾਲੇ ਦੇ ਤੇਜ਼ ਵਹਾਅ 'ਚ ਵਹਿ ਗਏ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 50-50 ਲੱਖ ਰੁਪਏ ਤੇ ਇੱਕ-ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ: ਅਰੁਣਾਚਲ ਪ੍ਰਦੇਸ਼ 'ਚ ਚੀਨ ਐਲਏਸੀ ਦੇ ਕੋਲ ਗਸ਼ਤ ਦੌਰਾਨ ਤੇਜ਼ ਗਤੀ ਵਾਲੇ ਨਾਲੇ 'ਤੇ ਬਣੇ ਬ੍ਰਿਜ 'ਤੇ ਗਸ਼ਤ ਦੌਰਾਨ ਡਿੱਗਣ ਨਾਲ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ।
ਸੂਤਰਾਂ ਮੁਤਾਬਕ 4 ਸਿੱਖ ਲਾਇਟ ਇੰਫੈਂਟ੍ਰੀ ਦਾ ਸਿਪਾਹੀ ਸਤਵਿੰਦਰ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਤਬਾ ਤੇ ਸਿਪਾਹੀ ਲਖਵੀਰ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਡੇਮਰੂ ਖੁਰਦ ਦਾ ਰਹਿਣ ਵਾਲਾ ਸੀ।
ਦੋਵੇਂ ਇੱਕ-ਦੂਜੇ ਨੂੰ ਬਚਾਉਂਦੇ ਹੋਏ ਨਾਲੇ ਦੇ ਤੇਜ਼ ਵਹਾਅ 'ਚ ਵਹਿ ਗਏ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 50-50 ਲੱਖ ਰੁਪਏ ਤੇ ਇੱਕ-ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਬਗੈਰ ਮਾਸਕ ਬਜ਼ਾਰ ਘੁੰਮਦੀ ਬੱਕਰੀ ਪੁਲਿਸ ਨੇ ਕੀਤੀ ਗ੍ਰਿਫ਼ਤਾਰ
ਦੋਵੇਂ ਜਵਾਨ ਗਸ਼ਤ ਦੌਰਾਨ 22 ਜੁਲਾਈ ਨੂੰ ਨਾਲੇ 'ਚ ਤੇਜ਼ ਵਹਾਅ 'ਚ ਵਹਿ ਗਏ ਸਨ ਜਦਕਿ ਸਿਪਾਹੀ ਸਤਵਿੰਦਰ ਸਿੰਘ ਦੀ ਲਾਸ਼ ਨੂੰ ਲੱਭਿਆ ਜਾ ਰਿਹਾ ਹੈ।
ਦਾਦੀ ਨੂੰ ਨਾਲ ਬਿਠਾ ਕੇ ਬਠਿੰਡਾ ਦੀ ਕੁੜੀ ਨੇ ਮੋਦੀ ਸਰਕਾਰ ਵਿਰੁੱਧ ਪਾਇਆ ਟਰੈਕਟਰ ਦਾ ਗੇਅਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ