ਪੜਚੋਲ ਕਰੋ

ਸਰਪੰਚ ਬਣਦੀਆਂ-ਬਣਦੀਆਂ ਜੇਲ੍ਹ ਪਹੁੰਚੀਆਂ ਦੋ ਔਰਤਾਂ

ਮਾਨਸਾ: ਝੁਨੀਰ ਨੇੜਲੇ ਪਿੰਡ ਜਟਾਣਾ ਖੁਰਦ (ਟਿੱਬੀ) ਵਿੱਚ ਸਰਪੰਚ ਬਣਦੀਆਂ-ਬਣਦੀਆਂ ਦੋ ਮਹਿਲਾ ਉਮੀਦਵਾਰ ਜੇਲ੍ਹ ਪਹੁੰਚ ਗਈਆਂ। ਇਲਜ਼ਾਮ ਹੈ ਕਿ ਇਨ੍ਹਾਂ ਦੇ ਪੋਲਿੰਗ ਏਜੰਟ ਬੈਲੇਟ ਪੇਪਰ ਲੈ ਕੇ ਭੱਜ ਗਏ ਸੀ। ਪੁਲਿਸ ਨੇ ਦੋ ਮਹਿਲਾ ਉਮੀਦਵਾਰਾਂ ਤੇ ਉਨ੍ਹਾਂ ਦੇ ਦੋ ਪੋਲਿੰਗ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਰਪੰਚੀ ਦੀਆਂ ਇਨ੍ਹਾਂ ਦੋ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ ਭੇਜ ਦਿੱਤਾ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਮੁਤਾਬਕ ਇਹ ਘਟਨਾ 30 ਦਸੰਬਰ ਨੂੰ ਦੇਰ ਸ਼ਾਮ ਵੋਟਾਂ ਦੀ ਗਿਣਤੀ ਵੇਲੇ ਉਸ ਵੇਲੇ ਵਾਪਰੀ, ਜਦੋਂ ਚੋਣਾਂ ਦਾ ਨਤੀਜਾ ਆ ਗਿਆ। ਇਸ ਨਤੀਜੇ ਨੂੰ ਵੇਖਦਿਆਂ ਦੋ ਪੋਲਿੰਗ ਏਜੰਟ, ਚੋਣ ਸਟਾਫ਼ ਵੱਲੋਂ ਗਿਣ ਕੇ ਰੱਖੀਆਂ 50 ਵੋਟਾਂ ਦੀ ਗੁੱਟੀ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰਦੇ ਹੋਏ ਬਾਹਰ ਦੌੜ ਗਏ। ਜਟਾਣਾ ਖੁਰਦ ਦੇ ਪ੍ਰੀਜ਼ਾਈਡਿੰਗ ਅਫ਼ਸਰ ਜਗਜੀਤ ਸਿੰਘ ਦੇ ਬਿਆਨਾਂ ਅਨੁਸਾਰ ਜਦੋਂ ਪੋਲਿੰਗ ਸਟੇਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਜਟਾਣਾ ਖੁਰਦ, ਬੂਥ ਨੰਬਰ 30 ਵਿੱਚ ਸਰਪੰਚੀ ਦੀਆਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਸੀ। ਨਤੀਜੇ ਉੱਤੇ ਦਸਤਖ਼ਤ ਕਰਵਾਉਣੇ ਬਾਕੀ ਸਨ। ਇਸ ਦੌਰਾਨ ਜੱਗਾ ਸਿੰਘ ਪੁੱਤਰ ਸੁਖਦੇਵ ਸਿੰਘ, ਜੋ ਉਮੀਦਵਾਰ ਚਰਨਜੀਤ ਕੌਰ ਪਤਨੀ ਜੱਗਾ ਸਿੰਘ ਦਾ ਪੋਲਿੰਗ ਏਜੰਟ ਸੀ ਤੇ ਉਸ ਨਾਲ ਰਮਨਦੀਪ ਸਿੰਘ ਪੁੱਤਰ ਬੋਗਾ ਸਿੰਘ, ਜੋ ਉਮੀਦਵਾਰ ਬਲਜੀਤ ਕੌਰ ਪਤਨੀ ਹਮੀਰ ਸਿੰਘ ਦਾ ਪੋਲਿੰਗ ਏਜੰਟ ਸੀ, ਦੋਵੇਂ ਮਿਲ ਕੇ ਪੁਲੀਸ ਮੁਲਾਜ਼ਮਾਂ ਨੂੰ ਧੱਕੇ ਦੇ ਕੇ ਜਬਰਦਸਤੀ 50 ਵੋਟਰ ਪਰਚੀਆਂ ਦਾ ਬੰਡਲ ਲੈ ਕੇ ਬੂਥ ਤੋਂ ਭੱਜ ਗਏ। ਇਹ ਪਿੰਡ ਜਨਰਲ ਮਹਿਲਾ ਲਈ ਰਾਖਵਾਂ ਕੀਤਾ ਹੋਇਆ ਸੀ ਤੇ ਇਸ ਵਿਚ ਇਨ੍ਹਾਂ ਦੋਵੇਂ ਉਮੀਦਵਾਰਾਂ ਤੋਂ ਇਲਾਵਾ ਤੀਜੀ ਮਹਿਲਾ ਉਮੀਦਵਾਰ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਗੋਰਾ ਵੀ ਚੋਣ ਮੈਦਾਨ ਵਿਚ ਸੀ, ਜਿਸ ਨੇ 13 ਵੋਟਾਂ ਦੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤ ਲਈ ਹੈ। ਉਸ ਦਾ ਸਬੰਧ ਅਕਾਲੀ ਦਲ ਨਾਲ ਦੱਸਿਆ ਜਾਂਦਾ ਹੈ। ਪ੍ਰੀਜ਼ਾਈਡਿੰਗ ਅਫ਼ਸਰ ਦੇ ਬਿਆਨਾਂ ਦੇ ਆਧਾਰ ’ਤੇ ਜੱਗਾ ਸਿੰਘ ਪੁੱਤਰ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਚਰਨਜੀਤ ਕੌਰ, ਬਲਜੀਤ ਕੌਰ ਪਤਨੀ ਹਮੀਰ ਸਿੰਘ ਤੇ ਰਮਨਦੀਪ ਸਿੰਘ ਪੁੱਤਰ ਬੋਗਾ ਸਿੰਘ ਵਾਸੀਆਨ ਜਟਾਣਾਂ ਖੁਰਦ ਵਿਰੁੱਧ ਧਾਰਾ 353, 186, 120 ਬੀ ਆਈਪੀਸੀ ਤੇ ਧਾਰਾ 135 ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਥਾਣਾ ਝੁਨੀਰ ਵਿਚ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਚਰਨਜੀਤ ਕੌਰ ਤੇ ਬਲਜੀਤ ਕੌਰ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ 24 ਤਰੀਕ ਤੱਕ ਡ੍ਰਾਈ ਰਹੇਗਾ ਮੌਸਮ, ਸਵੇਰੇ-ਸ਼ਾਮ ਵਧੇਗੀ ਠੰਡ; ਮੀਂਹ ਦੀ ਕੋਈ ਸੰਭਾਵਨਾ
ਪੰਜਾਬ-ਚੰਡੀਗੜ੍ਹ 'ਚ 24 ਤਰੀਕ ਤੱਕ ਡ੍ਰਾਈ ਰਹੇਗਾ ਮੌਸਮ, ਸਵੇਰੇ-ਸ਼ਾਮ ਵਧੇਗੀ ਠੰਡ; ਮੀਂਹ ਦੀ ਕੋਈ ਸੰਭਾਵਨਾ
ਝੋਟਾ ਕਤਲ ਕੇਸ 'ਚ AAP ਵਿਧਾਇਕਾਂ ਨੂੰ ਅੱਜ ਸੌਂਪਣਗੇ ਲਾਹਨਤੀ ਪੱਤਰ, ਇਨਸਾਫ ਕਮੇਟੀ ਨੇ ਕਿਹਾ- ਨਹੀਂ ਲੈਣਗੇ ਤਾਂ ਘਰਾਂ 'ਤੇ...
ਝੋਟਾ ਕਤਲ ਕੇਸ 'ਚ AAP ਵਿਧਾਇਕਾਂ ਨੂੰ ਅੱਜ ਸੌਂਪਣਗੇ ਲਾਹਨਤੀ ਪੱਤਰ, ਇਨਸਾਫ ਕਮੇਟੀ ਨੇ ਕਿਹਾ- ਨਹੀਂ ਲੈਣਗੇ ਤਾਂ ਘਰਾਂ 'ਤੇ...
Parvinder Jhota Case : ਮਾਨਸਾ ਧਰਨੇ ’ਚ ਪਹੁੰਚੇ ਗਾਇਕ ਬੱਬੂ ਮਾਨ ,ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
Parvinder Jhota Case : ਮਾਨਸਾ ਧਰਨੇ ’ਚ ਪਹੁੰਚੇ ਗਾਇਕ ਬੱਬੂ ਮਾਨ ,ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
School Holiday : ਇਸ ਜਗ੍ਹਾ 3 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਸਰਕਾਰੀ ਦਫ਼ਤਰਾਂ ਦੀ ਛੁੱਟੀ ਬਾਰੇ ਵੀ ਵੱਡਾ ਐਲਾਨ
School Holiday : ਇਸ ਜਗ੍ਹਾ 3 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਸਰਕਾਰੀ ਦਫ਼ਤਰਾਂ ਦੀ ਛੁੱਟੀ ਬਾਰੇ ਵੀ ਵੱਡਾ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਝੋਟਾ ਕਤਲ ਕੇਸ 'ਚ AAP ਵਿਧਾਇਕਾਂ ਨੂੰ ਅੱਜ ਸੌਂਪਣਗੇ ਲਾਹਨਤੀ ਪੱਤਰ, ਇਨਸਾਫ ਕਮੇਟੀ ਨੇ ਕਿਹਾ- ਨਹੀਂ ਲੈਣਗੇ ਤਾਂ ਘਰਾਂ 'ਤੇ...
ਝੋਟਾ ਕਤਲ ਕੇਸ 'ਚ AAP ਵਿਧਾਇਕਾਂ ਨੂੰ ਅੱਜ ਸੌਂਪਣਗੇ ਲਾਹਨਤੀ ਪੱਤਰ, ਇਨਸਾਫ ਕਮੇਟੀ ਨੇ ਕਿਹਾ- ਨਹੀਂ ਲੈਣਗੇ ਤਾਂ ਘਰਾਂ 'ਤੇ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਕਤੂਬਰ 2026
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Embed widget