Ukraine-Russia Conflict: ਯੁਕਰੇਨ 'ਚ ਫਸੇ ਜਲੰਧਰ ਦੇ ਵਿਦਿਆਰਥੀ ਨੇ ਦਿਖਾਏ ਉੱਥੇ ਦੇ ਹਾਲਾਤ, ਮਾਂ-ਬਾਪ ਦਾ ਰੋ-ਰੋ ਬੁਰਾ ਹਾਲ
Ukraine-Russia Conflict: ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਕਾਰਨ ਉਥੇ ਪੜ੍ਹਨ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਚਿੰਤਾ ਵਧੀ ਹੋਈ ਹੈ।
Ukraine-Russia Conflict: ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਕਾਰਨ ਉਥੇ ਪੜ੍ਹਨ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਚਿੰਤਾ ਵਧੀ ਹੋਈ ਹੈ। ਦੇਸ਼ ਦੇ ਲਗਭਗ ਵੀਹ ਹਜ਼ਾਰ ਵਿਦਿਆਰਥੀ ਯੂਕਰੇਨ ਵਿੱਚ ਪੜ੍ਹਨ ਲਈ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੈਡੀਕਲ ਵਿਦਿਆਰਥੀ ਹਨ। ਪਿਛਲੇ ਕੁਝ ਦਿਨਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਤੋਂ ਬਾਅਦ ਜਦੋਂ ਬੀਤੇ ਦਿਨ ਰੂਸੀ ਫੌਜ ਨੇ ਯੂਕਰੇਨ 'ਤੇ ਹਵਾਈ ਹਮਲੇ ਸ਼ੁਰੂ ਕੀਤੇ ਤਾਂ ਭਾਰਤ 'ਚ ਉਸ ਦੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧ ਗਈ ਹੈ।
ਅਜਿਹਾ ਹੀ ਇੱਕ ਪਰਿਵਾਰ ਜਲੰਧਰ ਦੇ ਰਾਮਾ ਮੰਡੀ ਨੇੜੇ ਸਥਿਤ ਸੈਨਿਕ ਵਿਹਾਰ ਵਿੱਚ ਵੀ ਹੈ, ਜਿੱਥੋਂ ਦਾ ਕਰਨ ਨਾਮੀ ਲੜਕਾ ਕਰੀਬ ਤਿੰਨ ਸਾਲ ਪਹਿਲਾਂ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ। ਕਰਨ ਦੇ ਪਿਤਾ ਗੁਰਦੀਪ ਲਾਲ ਜਲੰਧਰ ਪੁਲਿਸ ਵਿੱਚ ਹਨ ਅਤੇ ਉਹ ਜਲੰਧਰ ਕਮਿਸ਼ਨਰੇਟ ਵਿੱਚ ਸੇਵਾ ਕੇਂਦਰਾਂ ਦੇ ਇੰਚਾਰਜ ਹਨ, ਆਪਣੇ ਪੁੱਤ ਦੀ ਚਿੰਤਾ ਲਈ ਪਰੇਸ਼ਾਨ ਹਨ ਅਤੇ ਮਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਕਰਨ ਵੀਡੀਓ ਰਾਹੀਂ ਉਹਨਾਂ ਨੂੰ ਦਿਲਾਸਾ ਦੇ ਰਿਹਾ ਹੈ ਅਤੇ ਉੱਥੇ ਦੇ ਹਾਲਾਤ ਵੀਡੀਓ ਰਾਹੀਂ ਦਿਖਾ ਰਿਹਾ ਹੈ, ਪਰ ਪਰਿਵਾਰ ਆਪਣੇ ਪੁੱਤ ਲਈ ਬੇਹੱਦ ਚਿੰਤਤ ਹੈ।
ਕਰਨ ਦੇ ਮਾਪਿਆਂ ਨੇ ਦੱਸਿਆ ਕਿ ਰੂਸ ਅਤੇ ਯੂਕਰੇਨ ਦੇ ਤਣਾਅ ਬਾਰੇ ਪਤਾ ਲੱਗਦੇ ਹੀ ਉਹ ਆਪਣੇ ਬੇਟੇ ਨੂੰ ਵਾਪਿਸ ਬੁਲਾਉਣਾ ਚਾਹੁੰਦੇ ਸਨ ਪਰ ਯੂਨੀਵਰਸਿਟੀ ਵੱਲੋਂ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ ਅਤੇ ਅੱਜ ਉਸ ਦੀ ਵਾਪਸੀ ਦੀ ਫਲਾਈਟ ਵੀ ਸੀ ਪਰ ਫਲਾਈਟ ਰੱਦ ਹੋਣ ਕਾਰਨ ਉਹ ਉੱਥੇ ਹੀ ਫਸ ਗਿਆ। ਦੋਵੇਂ ਪਤੀ-ਪਤਨੀ ਆਪਣੀ ਬੇਟੀ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਨੂੰ ਵਾਪਸ ਲਿਆਉਣ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ: Ukraine-Russia War: ਅਗਲੇ ਪਲ ਪਤਾ ਨਹੀਂ ਕੀ ਹੋ ਜਾਣਾ, ਯੁਕਰੇਨ ਤੋਂ ਪਰਤੀ ਖੰਨਾ ਦੀ ਵਿਦਿਆਰਥਣ ਨੇ ਬਿਆਨ ਕੀਤੇ ਯੁਕਰੇਨ ਦੇ ਹਾਲਾਤ