Ukraine Russia War: ਯੂਕਰੇਨ 'ਚ ਭੁੱਖਾ-ਭਾਣਾ ਫਸਿਆ ਪੰਜਾਬੀ ਵਿਦਿਆਰਥੀ, ਪਰਿਵਾਰ ਨੇ ਦਰਦ ਕੀਤਾ ਬਿਆਨ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅੱਜ 10ਵੀਂ ਦਿਨ ਵੀ ਜਾਰੀ ਹੈ।ਇਸ ਦੌਰਾਨ ਕਈ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ।ਨੰਗਲ ਦਾ ਰਹਿਣ ਵਾਲਾ ਇੱਕ ਵਿਦਿਆਰਥੀ ਵੀ ਯੂਕਰੇਨ 'ਚ ਫਸਿਆ ਹੋਇਆ ਹੈ।
ਨੰਗਲ/ਚੰਡੀਗੜ੍ਹ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅੱਜ 10ਵੀਂ ਦਿਨ ਵੀ ਜਾਰੀ ਹੈ।ਇਸ ਦੌਰਾਨ ਕਈ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ।ਨੰਗਲ ਦਾ ਰਹਿਣ ਵਾਲਾ ਇੱਕ ਵਿਦਿਆਰਥੀ ਵੀ ਯੂਕਰੇਨ 'ਚ ਫਸਿਆ ਹੋਇਆ ਹੈ।ਜੰਗ ਵਿਚਾਲੇ ਉਹ ਭੁੱਖਭਾਣਾ ਫਸਿਆ ਹੋਇਆ ਹੈ ਅਤੇ ਪਰਿਵਾਰ ਉਸਦੇ ਲਈ ਚਿੰਤਤ ਹੈ। ਪਰਿਵਾਰ ਨੇ ਹੁਣ ਉਸਦੀ ਘਰ ਵਾਪਸੀ ਲਈ ਭਾਰਤ ਸਰਕਾਰ ਨੂੰ ਗੁਹਾਰ ਲਾਈ ਹੈ।
ਭਾਰਤ ਤੋਂ ਡਾਕਟਰੀ ਦੀ ਸਿੱਖਿਆ ਲੈਣ ਲਈ ਯੂਕਰੇਨ ਗਏ ਅਦਿੱਤਿਆ ਭਾਰਦਵਾਜ ਦੇ ਪਿਤਾ ਉਦਯੋਗਿਕ ਇਕਾਈ ਪੀਏਸੀਐਲ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਹੈ। ਰੂਸ-ਯੂਕਰੇਨ ਜੰਗ ਕਾਰਨ ਉਹ ਕੀਵ ਏਅਰਪੋਰਟ ਵਿੱਚ ਫਸ ਗਿਆ ਸੀ। ਜਿੱਥੇ ਉਸ ਨੂੰ ਇੱਕ ਸਕੂਲ ਵਿੱਚ ਪਨਾਹ ਦਿੱਤੀ ਗਈ। ਅਗਲੇ ਦਿਨ ਕੀਵ ਰੇਲਵੇ ਸਟੇਸ਼ਨ ਪਹੁੰਚ ਗਿਆ ਪਰ ਯੂਕਰੇਨ ਦੇ ਲੋਕ ਉਸ ਨੂੰ ਟਰੇਨ ਵਿੱਚ ਚੜ੍ਹਨ ਨਹੀਂ ਦੇ ਰਹੇ ਸਨ।ਕਿਉਂ ਉਹ ਪਹਿਲਾਂ ਆਪਣੇ ਲੋਕਾਂ ਨੂੰ ਟਰੇਨ 'ਤੇ ਬਿਠਾਉਣਾ ਚਾਹੁੰਦਾ ਸੀ। ਉਹਨਾਂ ਦਾ ਪੁੱਤਰ ਸਵੇਰੇ ਤੋਂ ਟਰੇਨ ਲੈਣ ਲਈ ਬਿਨਾਂ ਕੁਝ ਖਾਧੇ ਪੀਤੇ ਰਾਤ ਤਕ ਖੜ੍ਹਾ ਰਿਹਾ ਤੇ ਫਿਰ 9 ਵਜੇ ਦੇ ਕਰੀਬ ਟ੍ਰੇਨ ਮਿਲ ਗਈ।
ਇਸ ਸਬੰਧ ਵਿਚ ਅਦਿੱਤਿਆ ਭਾਰਦਵਾਜ ਦੇ ਪਿਤਾ ਸ਼ਾਮ ਸੁੰਦਰ ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਪੁੱਤਰ ਰੋਮਾਨੀਆ ਬਾਰਡਰ 'ਤੇ ਹੈ ਅਤੇ ਬਹੁਤ ਡਰਿਆ ਹੋਇਆ ਹੈ। ਕੱਲ੍ਹ ਦੁਪਹਿਰ ਵੀ ਉਨ੍ਹਾਂ ਦੇ ਪੁੱਤਰ ਨਾਲ ਗੱਲ ਹੋਈ ਸੀ। ਉਹ ਹੁਣ ਸੇਫ਼ ਜਗ੍ਹਾ ਤੇ ਪਹੁੰਚ ਗਿਆ ਹੈ ਤੇ ਛੇਤੀ ਉਸਦੀ ਘਰ ਵਾਪਸੀ ਹੋ ਜਾਵੇਗੀ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ