ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜਲੰਧਰ 'ਚ ਦੋ ਵਿਅਕਤੀਆਂ 'ਚ ਝੜਪ
Jalandhar News: ਪੰਜਾਬ ਦੇ ਜਲੰਧਰ 'ਚ ਛੋਟੀ ਬਾਰਾਦਰੀ 'ਚ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਨੇੜੇ 2 ਵਿਅਕਤੀਆਂ ਨੇ ਹੰਗਾਮਾ ਕਰ ਦਿੱਤਾ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ।
Jalandhar News: ਪੰਜਾਬ ਦੇ ਜਲੰਧਰ 'ਚ ਛੋਟੀ ਬਾਰਾਦਰੀ 'ਚ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਨੇੜੇ 2 ਵਿਅਕਤੀਆਂ ਨੇ ਹੰਗਾਮਾ ਕਰ ਦਿੱਤਾ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਉਨ੍ਹਾਂ ਨੇ ਇੱਕ ਦੂਜੇ ਨੂੰ ਜ਼ਮੀਨ 'ਤੇ ਸੁੱਟ ਕੇ ਲੱਤਾਂ ਮਾਰੀਆਂ ਅਤੇ ਮੁੱਕੇ ਮਾਰੇ। ਬਾਅਦ ਵਿੱਚ ਆਸਪਾਸ ਦੇ ਲੋਕਾਂ ਨੇ ਬਚਾਅ ਕਰਦੇ ਹੋਏ ਉਨ੍ਹਾਂ ਨੂੰ ਵੱਖ ਕਰ ਦਿੱਤਾ।
ਪੈਸੇ ਨੂੰ ਲੈ ਕੇ ਝਗੜਾ ਹੋਇਆ
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੋਵਾਂ ਵਿਅਕਤੀਆਂ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ। ਪਹਿਲਾਂ ਪੁੱਡਾ ਮੰਡੀ ਵਿੱਚ ਬਹਿਸ ਹੋਈ। ਇਸ ਤੋਂ ਬਾਅਦ ਇਹ ਮਾਮਲਾ ਹੌਲੀ-ਹੌਲੀ ਗਰਮਾ ਗਿਆ। ਦੋਵਾਂ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗੱਲ ਲੜਾਈ ਤੱਕ ਪਹੁੰਚ ਗਈ। ਕੋਲ ਖੜ੍ਹੇ ਇਕ ਵਿਅਕਤੀ ਨੇ ਉਸ ਦੀ ਲੜਾਈ ਦੀ ਵੀਡੀਓ ਬਣਾ ਲਈ।
ਹਾਲਾਂਕਿ, ਵੀਡੀਓ ਬਣਾਉਣ ਵਾਲਾ ਵਿਅਕਤੀ ਦੋਵਾਂ ਨੂੰ ਝਗੜਾ ਨਾ ਕਰਨ ਦੀ ਹਦਾਇਤ ਵੀ ਕਰ ਰਿਹਾ ਹੈ ਅਤੇ ਨਾਲ ਹੀ ਦੋਵਾਂ ਦੀ ਇਸ ਹਰਕਤ ਨੂੰ ਰਿਕਾਰਡ ਕਰ ਰਿਹਾ ਸੀ। ਲੜਾਈ ਤੋਂ ਬਾਅਦ ਦੋਵੇਂ ਵਿਅਕਤੀ ਕਾਰ 'ਚ ਬੈਠ ਕੇ ਫ਼ਰਾਰ ਹੋ ਗਏ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :