Shinda Grewal: ਸ਼ਿੰਦਾ ਗਰੇਵਾਲ ਨੇ ਗਿੱਪੀ ਤੇ ਰਵਨੀਤ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਮੰਮੀ-ਡੈਡੀ ਨਾਲ ਕੀਤੀ ਖੂਬ ਮਸਤੀ
Gippy Grewal Family: ਸ਼ਿੰਦਾ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਮੰਮੀ-ਡੈਡੀ ਗਿੱਪੀ ਤੇ ਰਵਨੀਤ ਨਾਲ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਸ਼ਿੰਦਾ ਆਪਣੇ ਮੰਮੀ ਡੈਡੀ ਨਾਲ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ
Gippy Grewal Family: ਗਿੱਪੀ ਗਰੇਵਾਲ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਅਕਸਰ ਹੀ ਲਾਈਮਲਾਈਟ 'ਚ ਬਣੇ ਰਹਿੰਦੇ ਹਨ। ਜਦੋਂ ਵੀ ਗਿੱਪੀ ਗਰੇਵਾਲ ਦੀਆਂ ਫੈਮਿਲੀ ਫੋਟੋਆਂ ਸਾਹਮਣੇ ਆਉਂਦੀਆਂ ਹਨ ਤਾਂ ਉਹ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।
ਹਾਲ ਹੀ 'ਚ ਸ਼ਿੰਦਾ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਮੰਮੀ-ਡੈਡੀ ਗਿੱਪੀ ਤੇ ਰਵਨੀਤ ਨਾਲ ਤਸਵੀਰਾਂ ਸ਼ੇਅਰ ਕੀਤੀਆਂ, ਜੋ ਕਿ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਿੰਦਾ ਆਪਣੇ ਮੰਮੀ ਡੈਡੀ ਨਾਲ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸ਼ਿੰਦੇ ਨੇ ਕੈਪਸ਼ਨ 'ਚ ਲਿਿਖਆ ਖਿ, 'ਪਰਿਵਾਰ ਵਰਗਾ ਕੁੱਝ ਵੀ ਨਹੀਂ।'
View this post on Instagram
ਕਾਬਿਲੇਗ਼ੌਰ ਹੈ ਕਿ ਇਸ ਸਾਲ ਸ਼ਿੰਦਾ ਗਰੇਵਾਲ ਆਪਣੇ ਡੈਡੀ ਗਿੱਪੀ ਨਾਲ ਦੋ ਫਿਲਮਾਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੇ 'ਕੈਰੀ ਆਨ ਜੱਟਾ 3' 'ਚ ਨਜ਼ਰ ਆਉਣ ਵਾਲਾ ਹੈ। 'ਸ਼ਿੰਦਾ ਸ਼ਿੰਦਾ ਨੋ ਪਾਪਾ' 13 ਅਪ੍ਰੈਲ ਨੂੰ ਵਿਸਾਖੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ, ਜਦਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਦੂਜੇ ਪਾਸੇ ਗਿੱਪੀ ਗਰੇਵਾਲ ਲਈ ਵੀ ਇਹ ਸਾਲ ਕਾਫੀ ਖਾਸ ਹੋਣ ਵਾਲਾ ਹੈ। ਗਿੱਪੀ ਦੀਆਂ 3-4 ਫਿਲਮਾਂ ਇਸ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਗਿੱਪੀ ਇਸੇ ਸਾਲ ਓਟੀਟੀ 'ਤੇ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਪਹਿਲੀ ਵੈੱਬ ਸੀਰੀਜ਼ 'ਆਊਟਲਾਅ' ਜਲਦ ਹੀ ਰਿਲੀਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਸਰੋਗੇਸੀ ਰਾਹੀਂ ਮਾਂ ਬਣਨ 'ਤੇ ਤੋੜੀ ਚੁੱਪੀ, ਦੱਸਿਆ ਕਿਉਂ ਚੁਣਿਆ ਇਹ ਆਪਸ਼ਨ