ਪੜਚੋਲ ਕਰੋ

Priyanka Chopra: ਪ੍ਰਿਯੰਕਾ ਚੋਪੜਾ ਨੇ ਸਰੋਗੇਸੀ ਰਾਹੀਂ ਮਾਂ ਬਣਨ 'ਤੇ ਤੋੜੀ ਚੁੱਪੀ, ਦੱਸਿਆ ਕਿਉਂ ਚੁਣਿਆ ਇਹ ਆਪਸ਼ਨ

Priyanka Chopra On Surrogacy: ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਪਿਛਲੇ ਸਾਲ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਸਨ। ਇਸ ਦੇ ਨਾਲ ਅਦਾਕਾਰਾ ਨੇ ਤਾਜ਼ਾ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਸਨੇ ਸਰੋਗੇਸੀ ਦਾ ਵਿਕਲਪ ਕਿਉਂ ਚੁਣਿਆ

Priyanka Chopa On Surrogacy: ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਮਾਂ ਵਜੋਂ ਆਪਣੀ ਨਵੀਂ ਭੂਮਿਕਾ ਦਾ ਆਨੰਦ ਲੈ ਰਹੀ ਹੈ। ਪ੍ਰਸਿੱਧ ਸਟਾਰ ਅਤੇ ਉਸ ਦੇ ਪਤੀ ਅਤੇ ਮਸ਼ਹੂਰ-ਅਦਾਕਾਰ ਨਿਕ ਜੋਨਸ ਨੇ ਜਨਵਰੀ 2022 ਵਿੱਚ ਸਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਦਾ ਸਵਾਗਤ ਕੀਤਾ। ਇਸ ਦੌਰਾਨ, ਵੋਗ ਨਾਲ ਇੱਕ ਤਾਜ਼ਾ ਇੰਟਰਵਿਊ ਦੌਰਾਨ, ਪ੍ਰਿਯੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਉਸਨੇ ਸਰੋਗੇਸੀ ਦੀ ਚੋਣ ਕਿਉਂ ਕੀਤੀ।

ਪ੍ਰਿਯੰਕਾ ਨੇ ਸਰੋਗੇਸੀ ਨੂੰ ਕਿਉਂ ਚੁਣਿਆ?
ਵੋਗ ਨਾਲ ਇੱਕ ਇੰਟਰਵਿਊ ਵਿੱਚ, ਪ੍ਰਿਯੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਉਸਨੇ ਅਤੇ ਉਸਦੇ ਪਤੀ ਨਿਕ ਨੇ ਸਰੋਗੇਸੀ ਦੀ ਚੋਣ ਕਿਉਂ ਕੀਤੀ। ਅਭਿਨੇਤਰੀ ਨੇ ਕਿਹਾ, "ਮੇਰਾ ਹਮੇਸ਼ਾ ਤੋਂ ਸੁਪਨਾ ਸੀ ਕਿ ਮੈਂ ਮਾਂ ਬਣਾਂ। ਪਰ ਮੇਰੀ ਪ੍ਰੈਗਨੈਂਸੀ 'ਚ ਬਹੁਤ ਕੰਪਲੀਕੇਸ਼ਨਜ਼ (ਪੇਚੀਦਗੀਆਂ) ਸਨ। ਇਹ ਇੱਕ ਜ਼ਰੂਰੀ ਕਦਮ ਸੀ। ਅਤੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਮੈਂ ਇਹ ਆਪਸ਼ਨ ਚੁਣ ਸਕਦੀ ਸੀ।" ਅਦਾਕਾਰਾ ਨੇ ਆਪਣੀ ਧੀ ਦੀ ਸਰੋਗੇਟ ਮਾਂ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ, "ਸਾਡੀ ਸਰੋਗੇਟ ਬਹੁਤ ਉਦਾਰ ਸੀ। ਉਹ ਬਹੁਤ ਵਧੀਆ, ਸਵੀਟ ਅਤੇ ਮਜ਼ਾਕੀਆ ਹੈ ਅਤੇ ਉਸਨੇ ਛੇ ਮਹੀਨਿਆਂ ਲਈ ਸਾਡੇ ਲਈ ਇਸ ਕੀਮਤੀ ਤੋਹਫ਼ੇ ਦੀ ਦੇਖਭਾਲ ਕੀਤੀ।"

ਪ੍ਰਿਯੰਕਾ ਸਰੋਗੇਸੀ ਯਾਤਰਾ 'ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ
ਪ੍ਰਿਯੰਕਾ ਚੋਪੜਾ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਕਿ ਉਹ ਆਪਣੀ ਸਰੋਗੇਸੀ ਯਾਤਰਾ 'ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ। ਉਸਨੇ ਕਿਹਾ, "ਤੁਸੀਂ ਮੈਨੂੰ ਨਹੀਂ ਜਾਣਦੇ। ਤੁਸੀਂ ਨਹੀਂ ਜਾਣਦੇ ਕਿ ਮੈਂ ਮੈਂ ਕਿਸ ਦੌਰ ਵਿੱਚੋਂ ਲੰਘੀ ਹਾਂ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਜੋ ਮੈਡੀਕਲ ਹਿਸਟਰੀ ਮੇਰੀ ਹੈ, ਉਹੀ ਅੰਸ਼ ਮੇਰੀ ਧੀ ਦੇ ਅੰਦਰ ਹੋਣ।"

'ਆਊਟਸੋਰਸਿੰਗ' ਗਰਭ ਅਵਸਥਾ ਦੇ ਦੋਸ਼
ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਵੋਗ ਫੋਟੋਸ਼ੂਟ ਕਰਵਾਇਆ ਹੈ। ਵੀਰਵਾਰ ਨੂੰ, ਅਭਿਨੇਤਰੀ ਨੇ ਬੱਚੇ ਦੇ ਨਾਲ ਆਪਣਾ ਪਹਿਲਾ ਕਵਰ ਸ਼ੂਟ ਕੀਤਾ ਜਿਸ ਵਿੱਚ ਮਾਂ-ਧੀ ਦੀ ਜੋੜੀ ਪਿਆਰੀ ਲੱਗ ਰਹੀ ਹੈ। ਇੰਟਰਵਿਊ ਦੌਰਾਨ ਪ੍ਰਿਯੰਕਾ ਨੇ ਦੱਸਿਆ ਕਿ ਬੇਟੀ ਦੇ ਜਨਮ ਤੋਂ ਬਾਅਦ ਉਸ 'ਤੇ ਗਰਭ ਨੂੰ 'ਬੇਬੀ ਆਊਟਸੋਰਸਿੰਗ' ਕਰਨ, 'ਕਿਰਾਏ ਦੀ ਕੁੱਖ' ਲੈਣ ਅਤੇ ਸਰੋਗੇਟ ਰਾਹੀਂ 'ਰੇਡੀਮੇਡ ਬੇਬੀ' ਲੈਣ ਦੇ ਦੋਸ਼ ਲੱਗੇ ਸਨ। ਇਸ 'ਤੇ ਪ੍ਰਿਯੰਕਾ ਤੋਂ ਪੁੱਛਿਆ ਗਿਆ ਕਿ ਕੀ ਮਾਂ ਬਣਨ ਤੋਂ ਬਾਅਦ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਣ ਦੀ ਉਮੀਦ ਹੈ? ਇਸ ਲਈ 'ਦੇਸੀ ਗਰਲ' ਨੇ ਕਿਹਾ, "ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ​​ਬਣਾ ਲਿਆ ਹੈ ਕਿ ਲੋਕ ਮੇਰੇ ਬਾਰੇ ਕੀ ਗੱਲ ਕਰਦੇ ਹਨ, ਮੈਨੂੰ ਕੋਈ ਫਰਕ ਨਹੀਂ ਪੈਂਦਾ।"

 
 
 
 
 
View this post on Instagram
 
 
 
 
 
 
 
 
 
 
 

A post shared by Priyanka (@priyankachopra)

ਪ੍ਰਿਯੰਕਾ ਚੋਪੜਾ ਵਰਕਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਜਲਦ ਹੀ ਬਾਲੀਵੁੱਡ ਫਿਲਮ 'ਜੀ ਲੇ ਜ਼ਰਾ' 'ਚ ਨਜ਼ਰ ਆਵੇਗੀ, ਜਿਸ ਦਾ ਨਿਰਦੇਸ਼ਨ ਫਰਹਾਨ ਅਖਤਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਹਾਲੀਵੁੱਡ ਫਿਲਮ 'ਲਵ ਅਗੇਨ ਐਂਡ ਐਂਡਿੰਗ ਥਿੰਗਜ਼' 'ਚ ਨਜ਼ਰ ਆਵੇਗੀ। ਪ੍ਰਿਯੰਕਾ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ਸੀਟਾਡੇਲ ਨਾਲ ਡਿਜੀਟਲ ਡੈਬਿਊ ਕਰਨ ਜਾ ਰਹੀ ਹੈ। ਇਸ ਸੀਰੀਜ਼ ਦਾ ਨਿਰਮਾਣ ਰੂਸੋ ਬ੍ਰਦਰਜ਼ ਨੇ ਕੀਤਾ ਹੈ। ਪੈਟਰਿਕ ਮੋਰਗਨ ਇਸ ਵਿਗਿਆਨ-ਕਥਾ ਸੀਰੀਜ਼ ਦਾ ਨਿਰਦੇਸ਼ਨ ਕਰ ਰਹੇ ਹਨ, ਜਿਸ ਵਿੱਚ ਪ੍ਰਿਯੰਕਾ ਚੋਪੜਾ ਰਿਚਰਡ ਮੈਡਨ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹੈ।

ਟਾਪ ਹੈਡਲਾਈਨ

Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Singer: ਮਸ਼ਹੂਰ ਪੰਜਾਬੀ ਗਾਇਕਾ ਬੋਲੀ- 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...', ਇਹ ਸੁਣ ਪ੍ਰਸ਼ੰਸਕਾਂ ਦੇ ਅਟਕੇ ਸਾਹ; ਜਾਣੋ ਕੌਣ...
ਮਸ਼ਹੂਰ ਪੰਜਾਬੀ ਗਾਇਕਾ ਬੋਲੀ- 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...', ਇਹ ਸੁਣ ਪ੍ਰਸ਼ੰਸਕਾਂ ਦੇ ਅਟਕੇ ਸਾਹ; ਜਾਣੋ ਕੌਣ...
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ
Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'
1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Big News: ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
Embed widget