ਪੜਚੋਲ ਕਰੋ

Vigilance Bureau : ਦਸੂਹਾ ਦਾ SHO ਚੜ੍ਹ ਗਿਆ ਵਿਜੀਲੈਂਸ ਦੇ ਹੱਥੇ, ਰਿਸ਼ਵਤ ਲੈਂਦਿਆਂ ਡਰਾਇਵਰ ਸਮੇਤ ਕਾਬੂ

Police Station Dasuha - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਦਸੂਹਾ ਦੇ ਐਸ.ਐਚ.ਓ. ਬਲਵਿੰਦਰ ਸਿੰਘ (ਇੰਸਪੈਕਟਰ) ਅਤੇ ਉਸਦੇ ਡਰਾਈਵਰ ਏ.ਐਸ.ਆਈ. ਯੋਗਰਾਜ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ

punjab Vigilance Bureau  ਨੇ ਅੱਜ ਥਾਣਾ ਦਸੂਹਾ ਦੇ ਐਸ.ਐਚ.ਓ. ਬਲਵਿੰਦਰ ਸਿੰਘ (ਇੰਸਪੈਕਟਰ) ਅਤੇ ਉਸਦੇ ਡਰਾਈਵਰ ਏ.ਐਸ.ਆਈ. ਯੋਗਰਾਜ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸੇ ਦੌਰਾਨ ਵਿਜੀਲੈਂਸ ਨੇ ਉਕਤ ਐਸ.ਐਚ.ਓ. ਦੇ ਘਰ ਦੀ ਤਲਾਸ਼ੀ ਦੌਰਾਨ 60,000 ਰੁਪਏ ਵੀ ਬਰਾਮਦ ਕੀਤੇ ਹਨ। ਵਿਜੀਲੈਂਸ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਬਲਵਿੰਦਰ ਸਿੰਘ ਵਾਸੀ ਪਿੰਡ ਸੈਦੋਵਾਲ ਕਲਾਂ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਭਰਾ ਲਖਵਿੰਦਰ ਸਿੰਘ ਅਤੇ ਉਸ ਦੇ ਤਾਏ ਦੇ ਮੁੰਡੇ ਗੁਰਨਾਮ ਸਿੰਘ ਵਿਰੁੱਧ ਥਾਣਾ ਦਸੂਹਾ ਵਿਖੇ 08-07-2023 ਨੂੰ ਆਈ.ਪੀ.ਸੀ ਦੀ ਧਾਰਾ 324, 506 ਅਤੇ 34 ਤਹਿਤ ਦਰਜ ਐਫ.ਆਈ.ਆਰ. ਨੰਬਰ 126 ਵਿੱਚ ਧਾਰਾ 326 ਨਾ ਜੋੜਨ ਬਦਲੇ ਮੁਲਜ਼ਮ ਇੰਸਪੈਕਟਰ ਨੇ ਇੱਕ ਲੱਖ ਰੁਪਏ ਰਿਸ਼ਵਤ ਮੰਗੀ ਸੀ ਅਤੇ ਸੌਦਾ 50,000 ਰੁਪਏ ਵਿਚ ਤੈਅ ਹੋਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਐਸ.ਐਚ.ਓ. ਪਹਿਲਾਂ ਹੀ ਉਸ ਕੋਲੋਂ 20 ਹਜ਼ਾਰ ਰੁਪਏ ਲੈ ਚੁੱਕਾ ਹੈ ਅਤੇ ਬਕਾਇਆ ਰਿਸ਼ਵਤ ਮੰਗ ਰਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਦੀ ਟੀਮ ਨੇ ਟਰੈਪ ਲਗਾ ਕੇ ਐਸ.ਐਚ.ਓ. ਬਲਵਿੰਦਰ ਸਿੰਘ ਅਤੇ ਉਸਦੇ ਡਰਾਈਵਰ ਯੋਗਰਾਜ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਹੈ।

ਇਸ ਸਬੰਧੀ ਮੁਲਜ਼ਮ ਐਸ.ਐਚ.ਓ. ਅਤੇ ਉਸਦੇ ਡਰਾਈਵਰ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਮਿਤੀ 29-08-2023 ਨੂੰ ਐਫ.ਆਈ.ਆਰ. ਨੰ. 21 ਦਰਜ ਕੀਤੀ ਗਈ ਹੈ।

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ । ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Join Our Official Telegram Channel : -

https://t.me/abpsanjhaofficial

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
Advertisement
ABP Premium

ਵੀਡੀਓਜ਼

Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ

ਵੱਡੀ ਖ਼ਬਰ ! CM ਮਾਨ ਦੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!

Embed widget