ਪੜਚੋਲ ਕਰੋ
Advertisement
ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ ਨੂੰ ਮਿਲੀ ਸਰਕਾਰੀ ਇਮਦਾਦ
ਲੁਧਿਆਣਾ: ਖ਼ਰਾਬ ਸਿਹਤ ਤੇ ਮੰਦੀ ਆਰਥਕ ਹਾਲਤ ਦੇ ਚੱਲਦਿਆਂ ਪੰਜਾਬੀ ਸਿਨੇਮਾ ਦੇ ਉੱਘੇ ਅਦਾਕਾਰ ਸਤੀਸ਼ ਕੌਲ ਨੂੰ ਕੈਪਟਨ ਸਰਕਾਰ ਨੇ ਵਿੱਤੀ ਮਦਦ ਭੇਜੀ ਹੈ। ਲੁਧਿਆਣਾ ਦੇ ਸਹਾਇਕ ਕਮਿਸ਼ਨਰ ਸਾਗਰ ਸੇਤੀਆ ਨੇ ਪੰਜ ਲੱਖ ਰੁਪਏ ਦਾ ਚੈੱਕ ਸਤੀਸ਼ ਕੌਲ ਨੂੰ ਸੌਂਪਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਟਵੀਟ ਕਰਕੇ ਉਨ੍ਹਾਂ ਦੀ ਸਿਹਤ ਪ੍ਰਤੀ ਫਿਕਰਮੰਦੀ ਜ਼ਾਹਰ ਕੀਤੀ ਸੀ ਤੇ ਅਧਿਕਾਰੀਆਂ ਨੂੰ ਮਦਦ ਕਰਨ ਦੇ ਨਿਰਦੇਸ਼ ਦਿੱਤੇ ਸਨ।
ਕੌਲ ਦੀ ਮਦਦ ਲਈ ਪੰਜਾਬੀ ਸਿਨੇਮਾ ਦੇ ਕਈ ਹੋਰ ਕਲਾਕਾਰ ਵੀ ਪਹੁੰਚ ਰਹੇ ਹਨ। ਸਤੀਸ਼ ਕੌਲ 80ਵੇਂ ਤੇ 90ਵੇਂ ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਅਦਾਕਾਰ ਹਨ। ਉਨ੍ਹਾਂ ਆਪਣੇ ਦੌਰ ਵਿੱਚ ਕਈ ਹਿੱਟ ਫ਼ਿਲਮਾਂ ਸਮੇਤ ਤਕਰੀਬਨ 300 ਹਿੰਦੀ ਤੇ ਪੰਜਾਬੀ ਫ਼ਿਲਮਾਂ ਦਿੱਤੀਆਂ। ਇਨ੍ਹਾਂ ਵਿੱਚੋਂ ਪਟੋਲਾ, ਦੋ ਪੋਸਤੀ ਤੇ ਰਾਣੋ ਮਸ਼ਹੂਰ ਹਨ। ਉਹ ਪੰਜਾਬੀ ਫ਼ਿਲਮਾਂ ਵਿੱਚ ਬਜ਼ੁਰਗ ਕਿਰਦਾਰ ਵੀ ਨਿਭਾਉਂਦੇ ਰਹੇ ਪਰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹ ਵੀ ਬੰਦ ਹੈ।While fulfilling commitment, CM @capt_amarinder have sent Rs 5 lac financial help to iconic artist Satish Kaul. SDM Ldh (W) Sagar Setia handed over the cheque to Mr Kaul today. Kaul thanked the @capt_amarinder and @PunjabGovtIndia for this act of kind. pic.twitter.com/xz1re0Xefy
— DPRO LUDHIANA (@LudhianaDpro) January 12, 2019
ਕੁਝ ਦਿਨ ਪਹਿਲਾਂ ਜਦ ਇਹ ਮਾਮਲਾ ਮੀਡੀਆ ਵਿੱਚ ਆਇਆ ਸੀ ਤਾਂ ਸਤੀਸ਼ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਹੁਣ ਦਵਾਈ ਖਰੀਦਣ ਲਈ ਵੀ ਪੈਸੇ ਨਹੀਂ ਬਚੇ। ਉਨ੍ਹਾਂ ਸਰਕਾਰ ਤੋਂ ਦਵਾਈਆਂ ਅਤੇ ਸਹਾਇਕ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ। ਸਤੀਸ਼ ਨੇ ਇਹ ਵੀ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਘਰ ਦੀ ਵੀ ਲੋੜ ਹੈ ਅਤੇ ਨਾਲ ਹੀ ਉਹ ਇੱਕ ਸਕੂਲ ਚਾਹੁੰਦੇ ਹਨ ਜਿੱਥੇ ਉਹ ਬੱਚਿਆਂ ਨੂੰ ਪੜ੍ਹਾ ਸਕਣ। ਅੱਜ ਵੀ ਉਨ੍ਹਾਂ ਸਰਕਾਰ ਤੋਂ ਵਿੱਤੀ ਸਹਾਇਤਾ ਪਾ ਕੇ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਉਨ੍ਹਾਂ ਦੀਆਂ ਬਾਕੀ ਮੰਗਾਂ ਵੀ ਮੰਨ ਲਈਆਂ ਜਾਣਗੀਆਂ।Sorry to learn about the condition of our iconic actor Satish Kaul ji. Asking DC Ludhiana to visit him and send me a report. The State Government will surely assist him. pic.twitter.com/4To8EoUZyX
— Capt.Amarinder Singh (@capt_amarinder) January 7, 2019
Veteran actor Satish Kaul: I have many problems. I don't have money to buy medicines. Bank balance is nil. I am unwell. I want a house, medicines, and an attendant. I also want to open a little school where I can teach children. pic.twitter.com/fkgnPQFdFs
— ANI (@ANI) January 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement