ਵੱਧ ਰਹੀਆਂ ਮਜੀਠੀਆ ਦੀਆਂ ਮੁਸ਼ਕਿਲਾਂ, ਤੀਜੀ ਵਾਰ ਘਰ ਪਹੁੰਚੀ ਵਿਜੀਲੈਂਸ
ਸੀਨੀਅਰ ਅਕਾਲੂ ਆਗੂ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਵਾਲੀ ਰਿਹਾਇਸ਼ ‘ਤੇ ਵਿਜੀਲੈਂਸ ਦੀ ਟੀਮ ਦੁਬਾਰਾ ਪਹੁੰਚੀ।

Punjab News: ਸੀਨੀਅਰ ਅਕਾਲੂ ਆਗੂ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਵਾਲੀ ਰਿਹਾਇਸ਼ ‘ਤੇ ਵਿਜੀਲੈਂਸ ਦੀ ਟੀਮ ਦੁਬਾਰਾ ਪਹੁੰਚੀ। ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਵੀ ਮੌਕੇ ‘ਤੇ ਮੌਜੂਦ ਰਹੇ। ਇਸ ਤੋਂ ਬਾਅਦ ਟੀਮ ਨੇ ਜਾਇਦਾਦ ਦੀ ਪੈਮਾਈਸ਼ ਅਤੇ ਹੋਰ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਇਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਮਜੀਠੀਆ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਸਰਕਾਰੀ ਵਕੀਲ ਫੈਰੀ ਸੋਫਤ ਨੇ ਕਿਹਾ ਸੀ ਕਿ ਅੱਜ ਰੇਡ ਹੋਣੀ ਪੱਕੀ ਹੈ ਅਤੇ ਸਾਰੀ ਕਾਰਵਾਈ ਮਜੀਠੀਆ ਦੇ ਵਕੀਲ ਦੀ ਮੌਜੂਦਗੀ ਵਿੱਚ ਕੀਤੀ ਜਾਵੇਗੀ।
ਹਾਲਾਂਕਿ, ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਬਿਕਰਮ ਮਜੀਠੀਆ ਜੇਲ੍ਹ ਵਿੱਚ ਪੂਰੀ ਤਰ੍ਹਾਂ ਫਿੱਟ ਹਨ। ਇਹ ਮਜੀਠੀਆ ਦਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਬੀਪੀ ਵਧਿਆ ਹੋਇਆ ਹੈ। ਜਿਹੜੀਆਂ ਮੋਬਾਈਲ ਮਿਲਣ ਤੋਂ ਲੈਕੇ ਹੋਰ ਜਾਣਕਾਰੀਆਂ ਸੀਐਮ ਨੇ ਮੀਡੀਆ ਨੂੰ ਦਿੱਤੀ ਸੀ, ਉਹ ਕਿੱਥੇ ਹਨ।





















