Big Scam: IT ਸਿਟੀ ਤੋਂ ਕੁਰਾਲੀ ਰੋਡ ਘੁਟਾਲੇ 'ਚ ਵੱਡਾ ਐਕਸ਼ਨ, ਹੁਣ ਫਸਣਗੇ ਸਰਕਾਰੀ ਅਫ਼ਸਰ ਤੇ ਵੱਡੇ ਸਿਆਸੀ ਲੀਡਰ, ਇੰਝ ਹੋਇਆ ਸਾਰਾ ਘੁਟਾਲਾ
Kurali to IT City Road land Scam: ਭਾਰਤਮਾਲਾ ਪ੍ਰੋਜੈਕਟ ਰਾਹੀ IT ਸਿਟੀ ਤੋ ਕੁਰਾਲੀ ਤੱਕ ਰੋਡ ਬਣਾਈਆ ਜਾ ਰਿਹਾ ਹੈ। ਜਿਸ ਵਿੱਚ ਵੱਡੇ ਸਿਆਸੀ ਲੀਡਰ, ਪ੍ਰਾਪਟੀ ਡੀਲਰਾਂ ਤੇ ਮਜੂਦਾ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਅਕਵਾਈਰ ਜ਼ਮੀਨ ਦੀ ਖ਼ਰੀਦ ਕਰ
Kurali to IT City Road land Scam: ਭਾਰਤਮਾਲਾ ਪ੍ਰੋਜੈਕਟ ਰਾਹੀ ਨਵੇਂ ਬਣਾਏ ਜਾਂ ਰਹੇ ਮੋਹਾਲੀ IT ਸਿਟੀ ਤੋਂ ਕੁਰਾਲੀ ਤੱਕ ਰੋਡ ਵਿੱਚ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਰਾਜਨੀਤਕ ਲੀਡਰਾਂ, ਪ੍ਰਾਪਟੀ ਡੀਲਰਾਂ ਤੇ ਕੁੱਝ ਅਫ਼ਸਰਾਂ ਦੁਆਰਾ ਕਰੋੜਾਂ ਦਾ ਫ਼ਾਇਦਾ ਪਹੁਚਾਉਣ ਲਈ ਕਨੂੰਨ ਦੀ ਵੱਡੇ ਪੱਧਰ ਤੇ ਉਲੱਗਣਾ ਕੀਤੀ ਗਈ। ਇਸ ਰੋਡ ਵਿੱਚ ਕਈ ਕੇਸ ਸਹਾਮਣੇ ਆਏ ਜਿਨਾ ਵਿੱਚ ਅਫ਼ਸਰਾਂ ਨਾਲ ਮਿਲੀਭੁਕਤ ਕਰ ਵੱਡੇ ਫ਼ਾਇਦੇ ਲਏ ਗਏ ਹਨ। ਜਾਂਚ ਤੋਂ ਵਾਧ ਹੋਰ ਵੀ ਵੱਡੇ ਖੁਲਾਸੇ ਹੋਣਗੇ।
ਮਾਮਲੇ 'ਚ ਬਿਆਨ ਦਰਜ
ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਮੈਨੂੰ ਬੁਲਾ ਕੇ ਇਸ ਮਾਮਲੇ 'ਤੇ ਬਿਆਨ ਦਰਜ ਕਰਵਾਉਣ ਲਈ ਕਿਹਾ ਤੇ ਮੇਰੇ ਵੱਲੋਂ ਬਿਆਨ ਦਰਜ ਕਰਵਾ ਦਿੱਤੇ ਗਏ ਹਨ।
ਭਾਰਤਮਾਲਾ ਪ੍ਰੋਜੈਕਟ ਰਾਹੀ IT ਸਿਟੀ ਤੋ ਕੁਰਾਲੀ ਤੱਕ ਰੋਡ ਬਣਾਈਆ ਜਾ ਰਿਹਾ ਹੈ। ਜਿਸ ਵਿੱਚ ਵੱਡੇ ਸਿਆਸੀ ਲੀਡਰ, ਪ੍ਰਾਪਟੀ ਡੀਲਰਾਂ ਤੇ ਮਜੂਦਾ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਅਕਵਾਈਰ ਜ਼ਮੀਨ ਦੀ ਖ਼ਰੀਦ ਕਰ ਰਜਿਸਟਰੀ ਗੈਰ ਕਾਨੂੰਨੀ ਤਰੀਕੇ ਨਾਲ ਕਰਵਾਈ ਗਈ।
ਕੀ ਹੈ ਧਾਰਾ 3D
ਜ਼ਮੀਨ ਅਕਵਾਇਰ ਐਕਟ ਦੀ ਧਾਰਾ 3D ਲੱਗਣ ਤੇ ਉਹ ਜ਼ਮੀਨ NHAI ਦੀ ਹੋ ਜਾਂਦੀ ਹੈ ਪਰ ਸਰਕਾਰੀ ਅਕਵਾਇਰ ਜ਼ਮੀਨ ਦੀ ਉਸ ਸਮੇਂ ਦੇ ਤਹਿਸੀਲਦਾਰ ਵੱਲੋ ਗਲਤ ਤਰੀਕੇ ਨਾਲ ਰਜਿਸਟਰੀ ਕੀਤੀ ਤੇ ਪਟਵਾਰੀ ਨੂੰ ਇਸ ਮਾਮਲੇ ਬਾਰੇ ਦੱਸਣ 'ਤੇ ਵੀ ਜਲਦੀ ਜਲਦੀ ਵਿੱਚ ਉਸ ਸਰਕਾਰੀ ਜ਼ਮੀਨ ਦਾ ਇਤਕਾਲ ਸਿਆਸੀ ਲੀਡਰ ਦੇ ਪਰਿਵਾਰਕ ਮੈਂਬਰਾਂ ਦੇ ਨਾ ਕਰ ਦਿਤਾ ਗਿਆ।
ਕਿਵੇਂ ਹੋਇਆ ਘੁਟਾਲਾ
ਇਹ ਘੁਟਾਲਾ ਮੋਹਾਲੀ ਦੇ ਇੱਕ ਵੱਡੇ ਰਾਜਨੀਤੀਕ ਲੀਡਰ ਨੇ ਆਪਣੇ ਭਰਾ, ਭਤੀਜੇ ਤੇ ਕੁੱਝ ਪ੍ਰਾਪਟੀ ਡੀਲਰਾਂ ਰਾਹੀਂ ਨਾਲ ਮਿਲ ਕੇ ਪਿੰਡ ਗੋਬਿੰਦਗੜ ਤਹਿਸੀਲ ਤੇ ਜਿਲਾ ਮੋਹਾਲੀ ਦੀ ਇਕ ਜ਼ਮੀਨ 50 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕੌਡੀਆ ਦੇ ਭਾਹ ਖਰੀਦੀ ਗਈ ਤੇ ਉਸੇ ਜ਼ਮੀਨ ਦਾ ਸਰਕਾਰੀ ਮੁਆਵਜ਼ਾ 1 ਕਰੋੜ 60 ਲੱਖ ਦੇ ਨਾਲ ਮੋਟਾ ਮੁਨਾਫਾ ਹਾਸਲ ਕੀਤਾ ਗਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial