(Source: ECI/ABP News)
ਭਰਤ ਇੰਦਰ ਸਿੰਘ ਚਹਿਲ ਨੂੰ ਵਿਜੀਲੈਂਸ ਨੇ ਜਾਰੀ ਕੀਤਾ ਸੰਮਨ ,10 ਮਾਰਚ ਨੂੰ ਹੋਵੇਗੀ ਪੁੁੱਛਗਿੱਛ
ਪੰਜਾਬ ਦੇ ਸਾਬਕਾ ਮੁੱਖ ਮਤਰੀ ਦੇ ਓਐਸਡੀ (OSD) ਰਹਿ ਚੁਕੇ ਭਰਤ ਇੰਦਰ ਸਿੰਘ ਚਹਿਲ ਨੂੰ ਵਿਜੀਲੈਂਸ ਨੇ 10 ਮਾਰਚ ਨੂੰ ਪੁਛਗਿਛ ਕਰਨ ਲਈ ਸੰਮਨ ਜਾਰੀ ਕੀਤਾ ਹੈ।
![ਭਰਤ ਇੰਦਰ ਸਿੰਘ ਚਹਿਲ ਨੂੰ ਵਿਜੀਲੈਂਸ ਨੇ ਜਾਰੀ ਕੀਤਾ ਸੰਮਨ ,10 ਮਾਰਚ ਨੂੰ ਹੋਵੇਗੀ ਪੁੁੱਛਗਿੱਛ Vigilance issued summons to Bharat Inder Singh Chahal, interrogation will be held on March 10 ਭਰਤ ਇੰਦਰ ਸਿੰਘ ਚਹਿਲ ਨੂੰ ਵਿਜੀਲੈਂਸ ਨੇ ਜਾਰੀ ਕੀਤਾ ਸੰਮਨ ,10 ਮਾਰਚ ਨੂੰ ਹੋਵੇਗੀ ਪੁੁੱਛਗਿੱਛ](https://feeds.abplive.com/onecms/images/uploaded-images/2021/10/14/ffe746ee536792bfa44b9761f34fec2a_original.jpeg?impolicy=abp_cdn&imwidth=1200&height=675)
Punjab news: ਪੰਜਾਬ ਦੇ ਸਾਬਕਾ ਮੁੱਖ ਮਤਰੀ ਦੇ ਓਐਸਡੀ (OSD) ਰਹਿ ਚੁਕੇ ਭਰਤ ਇੰਦਰ ਸਿੰਘ ਚਹਿਲ ਨੂੰ ਵਿਜੀਲੈਂਸ ਨੇ ਸੰਮਨ ਜਾਰੀ ਕੀਤੀ ਹੈ। ਵਿਜੀਲੈਂਸ ਨੇ ਭਰਤ ਇੰਦਰ ਚਾਹਲ ਨੂੰ 10 ਮਾਰਚ ਨੂੰ ਪੁੱਛਗਿੱਛ ਲਈ ਸੱਦਿਆ ਹੈ।
ਇੰਨੀ ਹੈ ਸੰਪਤੀ
ਦੱਸ ਦਈਏ ਕਿ ਵਿਜੀਲੈਂਸ ਉਨ੍ਹਾਂ ਤੋਂ ਆਮਦਨ ਤੋ ਵੱਧ ਸੰਪਤੀ ਬਣਾਉਣ ਦੇ ਕੇਸ ਵਿਚ ਪੁੱਛਗਿੱਛ ਕਰੇਗੀ। ਜਾਣਕਾਰੀ ਮੁਤਾਬਿਕ ਪਟਿਆਲਾ ਦੇ ਤਵਕਲੀ ਮੋਡ ਰੋਡ ‘ਤੇ ਭਰਤ ਇੰਦਰ ਸਿੰਘ ਚਹਿਲ ਦੀ ਰਿਹਾਈਸ਼ ਹੈ। ਇਸ ਤੋਂ ਇਲਾਵਾ ਭਰਤ ਇੰਦਰ ਸਿੰਘ ਚਾਹਲ ਦਾ ਪਟਿਆਲਾ ਸਰਹਿੰਦ ਰੋਡ ‘ਤੇ ਆਲੀਸ਼ਾਨ ਮੈਰੇਜ ਪੈਲੇਸ ਬਣਾਇਆ ਗਿਆ ਹੈ ਜਿਸ ਦਾ ਨਾਮ ਐਲਕਾਜਾਰ ਰਿਸੋਰਟ ਹੈ।
ਇਸ ਮੈਰੇਜ ਪੈਲੇਸ ਦੇ ਉਦਘਾਟਨ ਮੌਕੇ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਪਹੁੰਚੇ ਸਨ। ਇਸ ਦੇ ਨਾਲ ਹੀ ਪਟਿਆਲਾ ਦੇ ਮਿੰਨੀ ਸਕਤਰੇਤ ਰੋਡ ‘ਤੇ ਵੀ ਇਕ ਹੋਰ ਸ਼ਾਨਦਾਰ ਬੈਂਕੁਏਟ ਹਾਲ ਬਣਾਇਆ ਗਿਆ ਹੈ। ਇਸ ਬੈਂਕੁਏਟ ਹਾਲ ਦੇ ਵਿਚ ਹੀ ਸ਼ਾਪਿੰਗ ਕੰਪਲੈਕਸ ਵੀ ਬਣਾਇਆ ਗਿਆ ਹੈ। ਗਰੈਂਡ ਰਿਗਾਲੀਆ ਨਾਮ ਦਾ ਲਗਜ਼ਰੀ ਬੈਂਕੁਏਟ ਹਾਲ ਜੋ ਕਿ ਪਟਿਆਲਾ ਦੇ ਵਿਚ ਬਣਿਆ ਹੋਇਆ ਹੈ। ਇਸ ਵਡੀ ਇਮਾਰਤ ਨੂੰ ਦੇਖ ਤੇ ਤੁਸੀ ਅੰਦਾਜਾ ਲਾ ਸਕਦੇ ਹੋ ਕਿ ਇਸ ‘ਤੇ ਕਿੰਨਾ ਖਰਚ ਆਇਆ ਹੋਏਗਾ ਅਤੇ ਇਸ ਵਿਚ ਹੋਣ ਵਾਲੇ ਸਮਾਗਮਾਂ ਤੋਂ ਕਿੰਨੀ ਕਮਾਈ ਹੁੰਦੀ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ ਭਰਤ ਇੰਦਰ ਚਾਹਲ ਨੂੰ ਪੁੱਛਗਿੱਛ ਲਈ ਸੱਦਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਇੰਨੀ ਸੰਪਤੀ ਕਿਵੇਂ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿੰਨੀ ਜਾਇਦਾਦ ਉਨ੍ਹਾਂ ਕੋਲ ਹੈ, ਉਹ ਉਨ੍ਹਾਂ ਦੀ ਆਮਦਨ ਤੋਂ ਵੱਧ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਖੰਨਾ 'ਚ ਪਲਾਈਵੁੱਡ ਫੈਕਟਰੀ 'ਚ ਲੱਗੀ ਭਿਆਨਕ ਅੱਗ , ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)