ਪੜਚੋਲ ਕਰੋ

ਪੰਜਾਬ ਨੂੰ ਮਿਲੀ ਇੱਕ ਹੋਰ ਪ੍ਰਾਪਤੀ, ਪਿੰਡ ਪੇਰੋਸ਼ਾਹ ਨੂੰ ਮਿਲੇਗਾ ਕੌਮੀ ਐਵਾਰਡ : ਜਿੰਪਾ

ਗੁਰਦਾਸਪੁਰ ਦੇ ਪਿੰਡ ਪੇਰੋਸ਼ਾਹ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਜਲ ਸ਼ਕਤੀ ਮੰਤਰੀ ਵੱਲੋਂ ਕੌਮੀ ਐਵਾਰਡ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਨਾਲ ਸਨਮਾਨਿਤ ਕੀਤਾ ਜਾਵੇਗਾ।

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਾਂ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ 4 ਮਾਰਚ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੇਰੋਸ਼ਾਹ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਜਲ ਸ਼ਕਤੀ ਮੰਤਰੀ ਵੱਲੋਂ ਕੌਮੀ ਐਵਾਰਡ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨੂੰ ਪਿੰਡ ‘ਚ ਸੈਨੀਟੇਸ਼ਨ ਦੀਆਂ ਸ਼ਾਨਦਾਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿੱਤਾ ਜਾਵੇਗਾ।

ਕੌਮਾਂਤਰੀ ਮਹਿਲਾ ਦਿਵਸ ਦੇ ਸੰਦਰਭ ਵਿਚ ਇਹ ਐਵਾਰਡ ਉਨ੍ਹਾਂ ਔਰਤਾਂ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਖੇਤਰਾਂ ਵਿਚ ਵਿਲੱਖਣ ਕੰਮ ਕੀਤਾ ਹੈ। ਜਿੰਪਾ ਨੇ ਪਿੰਡ ਪੇਰੋਸ਼ਾਹ ਦੇ ਸਮੂਹ ਵਾਸੀਆਂ ਨੂੰ ਇਹ ਕੌਮੀ ਐਵਾਰਡ ਮਿਲਣ ‘ਤੇ ਮੁਬਾਰਕਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ: Ajnala incident : ਜਸਕਰਨ ਸਿੰਘ ਦਾ ਹੋਇਆ ਤਬਾਦਲਾ, ਨੌਨਿਹਾਲ ਸਿੰਘ ਬਣੇ ਨਵੇਂ ਪੁਲਿਸ ਕਮਿਸ਼ਨਰ

ਜਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡ ਪੇਰੋਸ਼ਾਹ ਨੇ ਗੰਦੇ ਪਾਣੀ ਅਤੇ ਕੂੜਾ ਕਰਕਟ ਦਾ ਸੁਚੱਜਾ ਪ੍ਰਬੰਧ ਕਰਕੇ ਕੌਮੀ ਪੱਧਰ ‘ਤੇ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਦਾ ਹਰੇਕ ਪਿੰਡ ਇਕ ਮਾਡਲ ਪਿੰਡ ਹੋਵੇ ਅਤੇ ਉੱਥੇ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮਕਸਦ ਦੀ ਪੂਰਤੀ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਸਾਰਥਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਪਿੰਡ ਪੇਰੋਸ਼ਾਹ ਬਟਾਲਾ ਨਜ਼ਦੀਕ ਸ੍ਰੀ ਹਰਿਗੋਬਿੰਦਪੁਰ ਬਲਾਕ ਵਿਚ ਪੈਂਦਾ ਹੈ। ਪਿੰਡ ਵਾਸੀਆਂ ਵੱਲੋਂ ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰਕੇ ਸਾਫ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ। ਔਖੇ ਸਮੇਂ ਵਿਚ ਇਹ ਪਾਣੀ ਪਿੰਡਵਾਸੀਆਂ ਦੀਆਂ ਹੋਰਨਾਂ ਜ਼ਰੂਰਤਾਂ ਲਈ ਵੀ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਵਿਚ ਹੀ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ।

ਕੌਮੀ ਐਵਾਰਡ ਦੀ ਪ੍ਰਾਪਤੀ ‘ਤੇ ਪਿੰਡ ਪੇਰੋਸ਼ਾਹ ਦੀ ਸਰਪੰਚ ਹਰਜਿੰਦਰ ਕੌਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸਾਫ-ਸੁਥਰਾ ਤੇ ਸਵੱਛ ਬਣਾਉਣ ਲਈ ਹੋਰਨਾਂ ਪਿੰਡਾਂ ਨੂੰ ਵੀ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਅਜਿਹੇ ਪ੍ਰੋਜੈਕਟ ਸਥਾਪਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਪਿੰਡ ਪੇਰੋਸ਼ਾਹ ਨੂੰ ਕੌਮੀ ਪੱਧਰ ‘ਤੇ ਸਨਮਾਨ ਮਿਲਣ ਨਾਲ ਪੰਜਾਬ ਦੇ ਹੋਰ ਪਿੰਡ ਵੀ ਗੰਦੇ ਪਾਣੀ ਅਤੇ ਕੂੜਾ ਕਰਕਟ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਹੋਣਗੇ।

ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਵੱਲੋਂ 13 ਮਾਰਚ ਨੂੰ ਦਿੱਲੀ ਸੰਸਦ ਭਵਨ ਵੱਲ ਕੀਤਾ ਜਾਵੇਗਾ ਕੂਚ , ਪ੍ਰਧਾਨ ਮੰਤਰੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ Hack ? ਅਕਾਊਂਟ ਤੋਂ ਸ਼ੇਅਰ ਹੋਈਆਂ ਇਹ ਤਸਵੀਰਾਂ 
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ Hack ? ਅਕਾਊਂਟ ਤੋਂ ਸ਼ੇਅਰ ਹੋਈਆਂ ਇਹ ਤਸਵੀਰਾਂ 
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
Advertisement
ABP Premium

ਵੀਡੀਓਜ਼

ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਪਿਤਾ..Weather Update|  Punjab | ਪੰਜਾਬ 'ਚ ਧੁੰਦ ਦਾ ਕਹਿਰ, ਸੜਕਾ 'ਤੇ ਆਵਾਜਾਈ 'ਚ ਆਈਆਂ ਮੁਸ਼ਕਿਲਾਂਜੇ ਬੰਦੇ ਦਾ ਪੁੱਤਾ ਆ ਤਾਂ ਕਰ Sukhjinder Randhawa'ਤੇAction., Bhagwant Maan ਨੂੰ ਖੁੱਲਾ Challenge| ElectionMc Election | ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਚੋਣ ਕਮਿਸ਼ਨ ਨੇ ਜਾਰੀ ਕੀਤੀ ਨੋਟੀਫ਼ਿਕੇਸ਼ਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ Hack ? ਅਕਾਊਂਟ ਤੋਂ ਸ਼ੇਅਰ ਹੋਈਆਂ ਇਹ ਤਸਵੀਰਾਂ 
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ Hack ? ਅਕਾਊਂਟ ਤੋਂ ਸ਼ੇਅਰ ਹੋਈਆਂ ਇਹ ਤਸਵੀਰਾਂ 
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
ਹੁਣ ਕਿਸ ਦਿਨ ਹੋਵੇਗੀ ਤੁਹਾਡੀ ਮੌਤ, AI ਦੇਵੇਗਾ ਜਵਾਬ
ਹੁਣ ਕਿਸ ਦਿਨ ਹੋਵੇਗੀ ਤੁਹਾਡੀ ਮੌਤ, AI ਦੇਵੇਗਾ ਜਵਾਬ
Maruti New Dzire: ਨਵੀਂ ਡਿਜ਼ਾਇਰ ਦੇ ਬੇਸ ਵੇਰੀਐਂਟ 'ਚ ਇਹ 13 ਸ਼ਾਨਦਾਰ ਸੁਰੱਖਿਆ ਫੀਚਰ, ਕੀਮਤ 6.79 ਲੱਖ ਰੁਪਏ ਤੋਂ ਸ਼ੁਰੂ
ਨਵੀਂ ਡਿਜ਼ਾਇਰ ਦੇ ਬੇਸ ਵੇਰੀਐਂਟ 'ਚ ਇਹ 13 ਸ਼ਾਨਦਾਰ ਸੁਰੱਖਿਆ ਫੀਚਰ, ਕੀਮਤ 6.79 ਲੱਖ ਰੁਪਏ ਤੋਂ ਸ਼ੁਰੂ
ਇਜ਼ਰਾਈਲ ਦਾ ਬੇਰੂਤ 'ਤੇ ਕਹਿਰ, ਹਵਾਈ ਹਮਲਿਆਂ 'ਚ 7 ਬੱਚਿਆਂ ਸਮੇਤ 23 ਲੋਕਾਂ ਦੀ ਮੌਤ
ਇਜ਼ਰਾਈਲ ਦਾ ਬੇਰੂਤ 'ਤੇ ਕਹਿਰ, ਹਵਾਈ ਹਮਲਿਆਂ 'ਚ 7 ਬੱਚਿਆਂ ਸਮੇਤ 23 ਲੋਕਾਂ ਦੀ ਮੌਤ
Embed widget