ਰਿਟਰੀਟ ਸੈਰੇਮਨੀ ਵੇਖਣ ਆਏ ਸੈਲਾਨੀ ਨਿਰਾਸ਼, ਬੇਰੰਗ ਪਰਤੇ ਘਰਾਂ ਨੂੰ
ਭਾਰਤ ਸਰਕਾਰ ਵੱਲੋਂ ਅਟਾਰੀ ਵਾਹਗਾ ਸਰਹੱਦ ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਰੀਟਰੀਟ ਸੈਰੇਮਨੀ ਬੰਦ ਕਰਨ ਦਾ ਐਲਾਨ ਕੀਤਾ ਗਿਆ।
ਅਟਾਰੀ: ਦੁਨੀਆ ਭਰ 'ਚ ਤੇਜੀ ਨਾਲ ਫੈਲ ਰਹੇ ਜਾਨਲੇਵਾ ਕੋਰੋਨਾਵਾਇਰਸ ਦੀ ਦਹਿਸ਼ਤ ਦੇ ਚਲਦਿਆਂ ਕੱਲ ਭਾਰਤ ਸਰਕਾਰ ਵੱਲੋਂ ਅਟਾਰੀ ਵਾਹਗਾ ਸਰਹੱਦ ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਰੀਟਰੀਟ ਸੈਰੇਮਨੀ ਬੰਦ ਕਰਨ ਦਾ ਐਲਾਨ ਕੀਤਾ ਗਿਆ। ਕੋਰੋਨਾਵਾਇਰਸ ਤੇ ਸਾਵਧਾਨੀ ਵਰਤਦਿਆਂ ਕੇਂਦਰ ਸਰਕਾਰ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੁੰਦੀ ਇਹ ਰੀਟਰੀਟ ਸੇਰੇਮਨੀ ਨੂੰ 7 ਮਾਰਚ ਤੋਂ ਬੰਦ ਕਰਨ ਦਾ ਫੈਸਲਾ ਲਿਆ ਸੀ।
ਪਰ ਰਿਟਰੀਟ ਦੇਖਣ ਆਉਣ ਵਾਲੇ ਦੇਸ਼ ਭਰ ਤੋ ਸੈਲਾਨੀ ਇਸ ਫੈਸਲੇ ਤੋਂ ਨਿਰਾਸ਼ ਹਨ ਕਿ ਉਹ ਇੰਨੀਂ ਦੂਰ ਤੋਂ ਰਿਟਰੀਟ ਸਮਾਰੋਹ ਵੇਖਣ ਆਏ ਸਨ ਪਰ ਉਹ ਇਹ ਨਹੀਂ ਵੇਖ ਸਕਣਗੇ। ਜਿੱਥੇ ਇੱਕ ਪਾਸੇ ਸੈਲਾਨੀਆਂ 'ਚ ਇਸ ਗੱਲ ਦੀ ਨਿਰਾਸ਼ਾ ਹੈ ਉੱਥੇ ਹੀ ਸੈਲਾਨੀ ਇਹ ਵੀ ਮੰਨ ਰਹੇ ਹਨ ਕਿ ਸਰਕਾਰ ਨੇ ਮਾਰੂ ਕੋਰੋਨਾਵਾਇਰਸ ਨੂੰ ਰੋਕਣ ਲਈ ਠੀਕ ਕਦਮ ਚੁੱਕਿਆ ਹੈ।
ਬੁਹਤ ਸਾਰੇ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸੁਵਗਤ ਕੀਤਾ ਹੈ। ਅਟਾਰੀ-ਵਾਹਗਾ ਬਾਰਡਰ ਤੋਂ ਦੋ ਕਿਲੋਮੀਟਰ ਪਹਿਲਾਂ ਹੀ ਪੰਜਾਬ ਪੁਲਿਸ ਨੇ ਬੈਰੀਕੇਡ ਲਾ ਲੋਕਾਂ ਨੂੰ ਓਥੋਂ ਹੀ ਵਾਪਿਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਰਿਟਰੀਟ ਸੇਰੇਮਨੀ ਕੋਰੋਨਾ ਦੇ ਚੱਲਦੇ ਬੰਦ ਕਰ ਦਿੱਤੀ ਗਈ ਹੈ। ਇਸ ਲਈ ਕਿਸੇ ਵੀ ਵਿਅਕਤੀ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਵਾਹਗਾ ਬਾਰਡਰ 'ਤੇ ਕਰੋਨਾਵਾਇਰਸ ਦੀ ਦਹਿਸ਼ਤ, ਰੀਟਰੀਟ ਸੈਰੇਮਨੀ ਬੰਦ