ਮਾਨ ਦਾ ਬੁਲਡੋਜ਼ਰ ਐਕਸ਼ਨ ! ਲੁਧਿਆਣਾ 'ਚ ਮਹਿਲਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ, ਵਾਇਰਲ ਵੀਡੀਓ 'ਚ ਕਿਹਾ-ਮੈਂ ਤਾਂ ਵੇਚਾਂਗੀ ਨਸ਼ਾ
ਸਰਪੰਚ ਮਨਿੰਦਰ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਉਨ੍ਹਾਂ ਤੋਂ ਵੀਡੀਓ ਬਾਰੇ ਜਾਣਕਾਰੀ ਲਈ। ਵੀਡੀਓ ਦਾ ਨੋਟਿਸ ਲੈਂਦਿਆਂ, ਮੁੱਖ ਮੰਤਰੀ ਨੇ ਅੱਜ ਸਖ਼ਤ ਕਾਰਵਾਈ ਕਰਦਿਆਂ ਜੇਸੀਬੀ ਦੀ ਮਦਦ ਨਾਲ ਨਸ਼ਾ ਤਸਕਰ ਦੇ ਘਰ ਦੀ ਕੰਧ ਢਾਹ ਦਿੱਤੀ।

Punjab News: ਲੁਧਿਆਣਾ ਦੇ ਨਾਰੰਗਵਾਲ ਪਿੰਡ ਵਿੱਚ ਬੀਤੀ ਦੇਰ ਰਾਤ ਜ਼ਿਲ੍ਹਾ ਪੁਲਿਸ ਨੇ ਇੱਕ ਨਸ਼ਾ ਤਸਕਰ ਦੇ ਘਰ ਦੀ ਕੰਧ ਢਾਹ ਦਿੱਤੀ। ਨਸ਼ਾ ਤਸਕਰੀ ਕਰਨ ਵਾਲੇ ਜੋੜੇ ਦੀ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਨਸ਼ੇ ਵੇਚਣ ਦੀ ਗੱਲ ਕਬੂਲ ਕੀਤੀ ਤੇ ਉਸਨੂੰ ਧਮਕੀ ਦਿੱਤੀ ਸੀ।
ਵੀਡੀਓ ਦਾ ਨੋਟਿਸ ਲੈਂਦੇ ਹੋਏ ਸੀਐਮ ਭਗਵੰਤ ਸਿੰਘ ਮਾਨ (Bhagwant Mann) ਨੇ ਸਖ਼ਤ ਨੋਟਿਸ ਲਿਆ ਤੇ ਜ਼ਿਲ੍ਹਾ ਪੁਲਿਸ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਲਈ ਕਿਹਾ। ਪਿੰਡ ਦੇ ਸਰਪੰਚ ਮਨਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ। ਇਸ ਕਾਰਨ ਪਿੰਡ ਵਾਸੀਆਂ ਨੇ ਖੁਦ ਜਾਲ ਵਿਛਾ ਕੇ ਨਸ਼ਾ ਖਰੀਦਣ ਆਏ ਨੌਜਵਾਨਾਂ ਨੂੰ ਫੜ ਲਿਆ।
ਉਨ੍ਹਾਂ ਹੀ ਨੌਜਵਾਨਾਂ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਜੋੜੇ ਤੋਂ ਨਸ਼ੇ ਖਰੀਦਦੇ ਹਨ। ਜਦੋਂ ਉਸਨੇ ਜੋੜੇ ਨੂੰ ਨਸ਼ੇ ਵੇਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਲੜਨ ਲੱਗ ਪਏ। ਵੀਡੀਓ ਵਿੱਚ ਉਸਨੇ ਖੁੱਲ੍ਹ ਕੇ ਮੰਨਿਆ ਕਿ ਉਹ ਨਸ਼ੇ ਵੇਚਦੇ ਹਨ ਤੇ ਅੱਗੇ ਵੀ ਵੇਚਦੇ ਰਹਿਣਗੇ। ਨਸ਼ਾ ਤਸਕਰਾਂ ਤੋਂ ਨਿਰਾਸ਼ਾ ਕਾਰਨ ਹੀ ਉਸਨੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਸਰਪੰਚ ਮਨਿੰਦਰ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਉਨ੍ਹਾਂ ਤੋਂ ਵੀਡੀਓ ਬਾਰੇ ਜਾਣਕਾਰੀ ਲਈ। ਵੀਡੀਓ ਦਾ ਨੋਟਿਸ ਲੈਂਦਿਆਂ, ਮੁੱਖ ਮੰਤਰੀ ਨੇ ਅੱਜ ਸਖ਼ਤ ਕਾਰਵਾਈ ਕਰਦਿਆਂ ਜੇਸੀਬੀ ਦੀ ਮਦਦ ਨਾਲ ਨਸ਼ਾ ਤਸਕਰ ਦੇ ਘਰ ਦੀ ਕੰਧ ਢਾਹ ਦਿੱਤੀ।
ਇਸ ਮਾਮਲੇ ਵਿੱਚ SSP ਜਗਰਾਉਂ ਅੰਕੁਰ ਗੁਪਤਾ ਨੇ ਕਿਹਾ ਕਿ ਅੱਜ ਪਿੰਡ ਨਾਰੰਗਵਾਲ ਤੋਂ ਇੱਕ ਸ਼ਿਕਾਇਤ ਮਿਲੀ ਹੈ। ਜਦੋਂ ਇਸ 'ਤੇ ਕਾਰਵਾਈ ਕੀਤੀ ਗਈ ਤਾਂ ਹੈਰੋਇਨ ਵੀ ਬਰਾਮਦ ਹੋਈ। ਤਨਵੀਰ ਨਾਂਅ ਦੇ ਮੁੰਡੇ ਤੋਂ ਨਸ਼ਾ ਬਰਾਮਦ ਹੋਇਆ ਹੈ। ਤਨਵੀਰ ਇੱਕ ਔਰਤ ਤੇ ਉਸਦੇ ਪਤੀ ਤੋਂ ਨਸ਼ੀਲੇ ਪਦਾਰਥ ਖਰੀਦਦਾ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















