ਪੜਚੋਲ ਕਰੋ

Flood in Punjab: ਡੈਮ ਤੋਂ ਫਿਰ ਛੱਡਿਆ ਪਾਣੀ! ਪੰਜਾਬ ਦੇ 6 ਜ਼ਿਲ੍ਹਿਆਂ 'ਚ ਹਾਹਾਕਾਰ, ਐਕਸ਼ਨ ਮੋਡ 'ਚ ਸਰਕਾਰ, 438 ਐਨਡੀਆਰਐਫ ਟੀਮਾਂ ਤਾਇਨਾਤ

ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਤਬਾਹੀ ਮਚਾ ਰਿਹਾ ਹੈ। ਸੂਬੇ ਵਿੱਚ ਬੇਸ਼ੱਕ ਜ਼ਿਆਦਾ ਬਾਰਸ਼ ਨਹੀਂ ਪੈ ਰਹੀ ਪਰ ਗੁਆਂਢੀ ਰਾਜ ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

Flood in Punjab: ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਤਬਾਹੀ ਮਚਾ ਰਿਹਾ ਹੈ। ਸੂਬੇ ਵਿੱਚ ਬੇਸ਼ੱਕ ਜ਼ਿਆਦਾ ਬਾਰਸ਼ ਨਹੀਂ ਪੈ ਰਹੀ ਪਰ ਗੁਆਂਢੀ ਰਾਜ ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਰਕੇ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਅੱਜ ਵੀ ਪੌਂਗ ਡੈਮ ਤੋਂ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਮੰਗਲਵਾਰ ਨੂੰ ਡੈਮ ਵਿੱਚ ਪਾਣੀ ਦਾ ਪੱਧਰ 1383.03 ਫੁੱਟ ਤੱਕ ਪਹੁੰਚ ਗਿਆ ਜੋ ਖ਼ਤਰੇ ਦੇ ਨਿਸ਼ਾਨ ਤੋਂ 7 ਫੁੱਟ ਹੇਠਾਂ ਸੀ। 

ਉਧਰ, ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਵੀ ਮੰਗਲਵਾਰ ਦੁਪਹਿਰ ਨੂੰ ਚਾਰ ਫਲੱਡ ਗੇਟ ਖੋਲ੍ਹੇ ਗਏ। ਇਸ ਦੌਰਾਨ 45 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਅੱਧਾ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਤੇ ਬਾਕੀ ਨਹਿਰਾਂ ਵਿੱਚ ਛੱਡਿਆ ਗਿਆ। ਫਲੱਡ ਗੇਟ ਸਿਰਫ਼ ਦੋ ਫੁੱਟ ਤੱਕ ਖੋਲ੍ਹੇ ਗਏ। ਉਂਝ ਡੀਸੀ ਵਰਿੰਦਰ ਵਾਲੀਆ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਭਾਖੜਾ ਡੈਮ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਹੈ। 

ਦੂਜੇ ਪਾਸੇ ਰਾਵੀ ਤੇ ਉੱਜ ਦਰਿਆਵਾਂ ਦੇ ਪਾਣੀ ਦੇ ਪੱਧਰ ਵਿੱਚ ਕਮੀ ਕਾਰਨ ਪਠਾਨਕੋਟ ਤੇ ਗੁਰਦਾਸਪੁਰ ਦੇ ਸਰਹੱਦੀ ਖੇਤਰਾਂ ਵਿੱਚ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਕਪੂਰਥਲਾ ਵਿੱਚ ਬਿਆਸ ਦਾ ਪਾਣੀ ਵੀ ਥੋੜ੍ਹਾ ਘੱਟ ਹੋਣਾ ਸ਼ੁਰੂ ਹੋ ਗਿਆ ਹੈ ਪਰ ਮੰਡ ਖੇਤਰ ਦੇ 25 ਤੋਂ ਵੱਧ ਪਿੰਡਾਂ ਵਿੱਚ ਸਥਿਤੀ ਉਹੀ ਹੈ, ਜਿਸ ਕਾਰਨ ਸਮੱਸਿਆ ਬਣੀ ਹੋਈ ਹੈ। ਸਰਕਾਰੀ ਸੂਤਰਾਂ ਮੁਤਾਬਕ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਹੈ। ਸੈਂਕੜੇ ਪਿੰਡਾਂ ਤੇ 14 ਹਜ਼ਾਰ 200 ਏਕੜ ਝੋਨੇ ਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ।

ਹੜ੍ਹਾਂ ਨਾਲ ਫਿਰੋਜ਼ਪੁਰ, ਫਾਜ਼ਿਲਕਾ ਤੇ ਕਪੂਰਥਲਾ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕੁਝ ਪਿੰਡਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲੋਂ ਸੰਪਰਕ ਟੁੱਟ ਗਿਆ ਹੈ। ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਰਾਹਤ ਕਾਰਜਾਂ ਲਈ 172 ਐਂਬੂਲੈਂਸਾਂ ਤੇ 438 ਐਨਡੀਆਰਐਫ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਹਾਲਾਂਕਿ, ਅੱਜ ਯਾਨੀ 20 ਅਗਸਤ ਤੋਂ ਅਗਲੇ ਤਿੰਨ ਦਿਨਾਂ ਯਾਨੀ 23 ਤਰੀਕ ਤੱਕ ਭਾਰੀ ਬਾਰਸ਼ ਦੀ ਕੋਈ ਚੇਤਾਵਨੀ ਨਹੀਂ ਹੈ। ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਸਵੇਰੇ ਮੁਹਾਲੀ ਦੇ ਖਰੜ ਸਮੇਤ ਕੁਝ ਇਲਾਕਿਆਂ ਵਿੱਚ ਮੀਂਹ ਪਿਆ। ਇਸੇ ਤਰ੍ਹਾਂ ਪਠਾਨਕੋਟ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ। ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਤਾਪਮਾਨ ਵਿੱਚ 2.4 ਡਿਗਰੀ ਦਾ ਵਾਧਾ ਹੋਇਆ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 39.8 ਡਿਗਰੀ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਜੇਕਰ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ 20 ਤੇ 22 ਅਗਸਤ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। 23 ਅਗਸਤ ਨੂੰ ਜ਼ਿਆਦਾਤਰ ਥਾਵਾਂ 'ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਦਿਨ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ 25 ਤੱਕ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਟਾਪ ਹੈਡਲਾਈਨ

NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 
NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 
Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ
Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ
Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...
Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...
Punjab Congress 'ਚ ਅੰਦਰੂਨੀ ਕਲੇਸ਼ ਵਧਿਆ, ਸੰਸਦ ਮੈਂਬਰ ਘੁਬਾਇਆ ਬੋਲੇ- ਪ੍ਰਧਾਨ ਅਸਤੀਫਾ ਦੇਣ, ਪੰਜਾਬ ਦੇ ਲੋਕ ਨਾਰਾਜ਼
Punjab Congress 'ਚ ਅੰਦਰੂਨੀ ਕਲੇਸ਼ ਵਧਿਆ, ਸੰਸਦ ਮੈਂਬਰ ਘੁਬਾਇਆ ਬੋਲੇ- ਪ੍ਰਧਾਨ ਅਸਤੀਫਾ ਦੇਣ, ਪੰਜਾਬ ਦੇ ਲੋਕ ਨਾਰਾਜ਼

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Punjab Congress Crisis: ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
Embed widget