(Source: ECI/ABP News/ABP Majha)
Weather Alert in Punjab: ਮੌਸਮ ਵਿਭਾਗ ਦਾ ਅਲਰਟ, ਪੰਜਾਬ 'ਚ ਅਗਲੇ ਪੰਜ ਦਿਨ ਵਰ੍ਹੇਗਾ ਧੁੰਦ ਤੇ ਠੰਢ ਦਾ ਕਹਿਰ
Weather Punjab: ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਆਉਂਦੇ ਪੰਜ ਦਿਨਾਂ ਲਈ ਪੰਜਾਬ ਤੇ ਹਰਿਆਣਾ ਵਿਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਦਾ ਸਿੱਧਾ ਅਸਰ ਆਮ ਜੀਵਨ ’ਤੇ ਦੇਖਣ ਨੂੰ ਮਿਲੇਗਾ
Weather Alert in Punjab: ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਲਈ ਅਲਰਟ ਜਾਰੀ ਕੀਤਾ ਹੈ। ਅਗਲਾ ਹਫਤਾ ਦੋਵਾਂ ਸੂਬਿਆਂ ਵਿੱਚ ਧੁੰਦ ਦਾ ਕਹਿਰ ਰਹੇਗਾ। ਇਸ ਦੇ ਨਾਲ ਹੀ ਪਾਰਾ ਹੋਰ ਹੇਠਾਂ ਜਾਣ ਦੇ ਆਸਾਰ ਹਨ।
ਹਾਸਲ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਆਉਂਦੇ ਪੰਜ ਦਿਨਾਂ ਲਈ ਪੰਜਾਬ ਤੇ ਹਰਿਆਣਾ ਵਿਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਦਾ ਸਿੱਧਾ ਅਸਰ ਆਮ ਜੀਵਨ ’ਤੇ ਦੇਖਣ ਨੂੰ ਮਿਲੇਗਾ। ਉੱਤਰੀ ਭਾਰਤ ਹੀ ਆਉਂਦੇ ਦਿਨਾਂ ’ਚ ਸੰਘਣੀ ਧੁੰਦ ਦੀ ਲਪੇਟ ਵਿਚ ਰਹੇਗਾ।
ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ 30 ਦਸੰਬਰ ਤੱਕ ਸੰਘਣੀ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਸੰਘਣੀ ਧੁੰਦ ਕਾਰਨ ਅੱਜ ਵੀ ਦੂਰ ਤੱਕ ਦੇਖ ਸਕਣ ਦੀ ਸਮਰੱਥਾ ਘੱਟ ਰਹੀ। ਸੜਕਾਂ ਉੱਪਰ ਵਾਹਨਾਂ ਦੀ ਰਫਤਾਰ ਮੱਠੀ ਰਹੀ। ਇਸ ਕਰਕੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਦੱਸ ਦਈਏ ਕਿ ਇਸ ਸਮੇਂ ਦਿੱਲੀ, ਹਰਿਆਣਾ, ਰਾਜਸਥਾਨ ਸਮੇਤ ਪੂਰੇ ਦੇਸ਼ 'ਚ ਠੰਢ ਦਾ ਕਹਿਰ ਵਧਦਾ ਜਾ ਰਿਹਾ ਹੈ। ਉੱਤਰੀ ਭਾਰਤ ਦਾ ਜ਼ਿਆਦਾਤਰ ਹਿੱਸਾ ਸੀਤ ਲਹਿਰ ਦੀ ਮਾਰ ਝੱਲ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ। ਮੌਸਮ ਵਿਭਾਗ (IMD) ਨੇ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਰਾਜਧਾਨੀ ਦਿੱਲੀ 'ਚ ਮੌਸਮ ਬੇਹੱਦ ਠੰਢਾ ਬਣਿਆ ਹੋਇਆ ਹੈ। ਅੱਜ ਮੰਗਲਵਾਰ (27 ਦਸੰਬਰ) ਦੀ ਸਵੇਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
Observed #Minimum #Temperature over #Punjab, #Haryana & #Chandigarh dated 27 DECEMBER 2022 pic.twitter.com/7Va9nbGEMJ
— IMD Chandigarh (@IMD_Chandigarh) December 27, 2022
ਦਿੱਲੀ ਵਿੱਚ ਆਈਐਮਡੀ ਅਨੁਸਾਰ, ਮੰਗਲਵਾਰ 27 ਦਸੰਬਰ ਦੀ ਸਵੇਰ ਨੂੰ ਦਰਮਿਆਨੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ 'ਚ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।