Lok Sabha Election 2024: ਪੋਲਿੰਗ ਦੌਰਾਨ ਬਦਲਿਆ ਮੌਸਮ! ਤੇਜ਼ ਹਨ੍ਹੇਰੀ ਨੇ ਉਖਾੜ ਸੁੱਟੇ ਟੈਂਟ ਤੇ ਪੋਲਿੰਗ
ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕ ਸਭਾ ਚੋਣਾਂ ਲਈ ਪੋਲਿੰਗ ਦੌਰਾਨ ਗਰਮੀ ਤੋਂ ਰਾਹਤ ਮਿਲੀ ਹੈ। ਹਲਕੀ ਬਾਰਸ਼ ਨਾਲ ਪਾਰਾ ਹੇਠਾਂ ਆਇਆ ਹੈ।
Lok Sabha Election 2024: ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕ ਸਭਾ ਚੋਣਾਂ ਲਈ ਪੋਲਿੰਗ ਦੌਰਾਨ ਗਰਮੀ ਤੋਂ ਰਾਹਤ ਮਿਲੀ ਹੈ। ਹਲਕੀ ਬਾਰਸ਼ ਨਾਲ ਪਾਰਾ ਹੇਠਾਂ ਆਇਆ ਹੈ। ਇਸ ਦੇ ਨਾਲ ਹੀ ਤੇਜ਼ ਹਨ੍ਹੇਰੀ ਨੇ ਕਈ ਥਾਈਂ ਟੈਂਟ ਵੀ ਉਖਾੜ ਦਿੱਤੇ। ਉਂਝ ਵੋਟਿੰਗ ਦਾ ਕੰਮ ਨਿਰਵਿਘਣ ਜਾਰੀ ਹੈ।
ਦਰਅਸਲ ਪੰਜਾਬ ਵਿੱਚ ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਫ਼ਰੀਦਕੋਟ ਵਿੱਚ ਚੋਣ ਅਮਲੇ ਨੇ ਸਖ਼ਤ ਗਰਮੀ ਦੇ ਮੱਦੇਨਜ਼ਰ ਵੋਟਰਾਂ ਵਾਸਤੇ ਕੂਲਰ ਪੱਖੇ ਤੇ ਟੈਂਟ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਦਿਨ ਚੜ੍ਹਦਿਆਂ ਅੱਜ ਹੋਈ ਹਲਕੀ ਬਾਰਸ਼ ਤੇ ਤੇਜ਼ ਹਨੇਰੀ ਨੇ ਗਰਮੀ ਤੋਂ ਤਾਂ ਰਾਹਤ ਦਿੱਤੀ ਪਰ ਪੋਲਿੰਗ ਬੂਥਾਂ ਦੇ ਆਸ ਪਾਸ ਲੱਗੇ ਟੈਂਟ ਪੁੱਟੇ ਗਏ।
ਹਾਸਲ ਜਾਣਕਾਰੀ ਮੁਤਾਬਕ ਫ਼ਰੀਦਕੋਟ ਦੇ ਬਰਜਿੰਦਰ ਕਾਲਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਨੂੰ ਉਤਸਾਹਤ ਕਰਨ ਲਈ ਵਿਸ਼ੇਸ਼ ਟੈਂਟ ਲਾਇਆ ਸੀ, ਜਿਸ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਤੇ ਬਜ਼ੁਰਗ ਵੋਟਰ ਬੈਠੇ ਸਨ। ਅਚਾਨਕ ਹਨੇਰੀ ਕਾਰਨ ਇਹ ਟੈਂਟ ਡਿੱਗ ਪਿਆ। ਇਸ ਘਟਨਾ ਸਮੇਂ ਕੁਝ ਚੋਣ ਅਮਲਾ ਵੀ ਟੈਂਟ ਵਿੱਚ ਬੈਠਾ ਸੀ।
ਪ੍ਰਸ਼ਾਸਨ ਨੇ ਇਸ ਟੈਂਟ ਵਿੱਚ ਬੈਠੇ ਸਾਰੇ ਵਿਅਕਤੀਆਂ ਨੂੰ ਬਚਾਅ ਲਿਆ ਤੇ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ। ਤੇਜ਼ ਹਨੇਰੀ ਕਾਰਨ ਜਿੱਥੇ ਇਹ ਟੈਂਟ ਪੁੱਟਿਆ ਗਿਆ, ਉੱਥੇ ਫਰੀਦਕੋਟ ਸ਼ਹਿਰ ਵਿੱਚ ਲਗਪਗ ਸਾਰੀਆਂ ਪਾਰਟੀਆਂ ਵੱਲੋਂ ਲਾਏ ਗਏ ਬੂਥ ਵੀ ਪੁੱਟੇ ਗਏ। ਫ਼ਰੀਦਕੋਟ ਵਿੱਚ ਚੋਣ ਅਮਲੇ ਨੇ ਸਖ਼ਤ ਗਰਮੀ ਦੇ ਮੱਦੇਨਜ਼ਰ ਵੋਟਰਾਂ ਵਾਸਤੇ ਕੂਲਰ ਪੱਖੇ ਤੇ ਟੈਂਟ ਦਾ ਪ੍ਰਬੰਧ ਕੀਤਾ ਹੋਇਆ ਹੈ।ਅੱਜ ਹੋਈ ਹਲਕੀ ਬਾਰਸ਼ ਤੇ ਤੇਜ਼ ਹਨੇਰੀ ਦੇ ਕਾਰਨ ਪੋਲਿੰਗ ਬੂਥਾਂ ਦੇ ਆਸ ਪਾਸ ਲੱਗੇ ਹੋਏ ਇਹ ਟੈਂਟ ਪੁੱਟੇ ਗਏ। ਪਰ ਇਸ ਦੌਰਾਨ ਕੋਈ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।