Punjab News: ਕੀ ਲੁਕਾਉਣਾ ਚਾਹੁੰਦੀ ਪੰਜਾਬ ਸਰਕਾਰ ? ਪੰਜਾਬ ਦੀ ਕੈਬਨਿਟ ਮੀਟਿੰਗ 'ਚ ਦਿੱਲੀ ਦਾ ਕੋਈ ਵਿਅਕਤੀ ਹੋਇਆ ਸੀ ਸ਼ਾਮਲ ? ਜਾਣੋ ਕਿਉਂ ਕੀਤੇ ਜਾ ਰਹੇ ਨੇ ਦਾਅਵੇ
ਭਾਜਪਾ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਤਾਂ ਹੈ ਜੋ ਛੁਪਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿਹਾ ਕਿ ਇਸ ਵਿੱਚ ਕੋਈ ਦਿੱਲੀ ਦਾ ਲੀਡਰ ਵੀ ਸ਼ਾਮਲ ਹੋ ਸਕਦਾ ਹੈ।
Punjab News: ਦਿੱਲੀ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤ ਚੋਂ ਲਾਭੇ ਹੋਣ ਤੋਂ ਬਾਅਦ ਹੁਣ ਪੰਜਾਬ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ। ਪੰਜਾਬ ਵਿੱਚ ਭਲਕੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਮਨਜਿੰਦਰ ਸਿਰਸਾ ਨੇ ਤਾਂ ਇਸ ਨੂੰ ਲੈ ਕੇ ਜਾਂਚ ਦੀ ਵੀ ਮੰਗ ਕੀਤੀ ਹੈ।
ਦਰਅਸਲ, ਭਾਜਪਾ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਤਾਂ ਹੈ ਜੋ ਛੁਪਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿਹਾ ਕਿ ਇਸ ਵਿੱਚ ਕੋਈ ਦਿੱਲੀ ਦਾ ਲੀਡਰ ਵੀ ਸ਼ਾਮਲ ਹੋ ਸਕਦਾ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਸ਼ਾਇਦ ਪੰਜਾਬ ਦੀ 'ਆਪ' ਸਰਕਾਰ ਦੇ ਪਿਛਲੇ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਹੈ ਕਿ ਕੱਲ੍ਹ ਮੁੱਖ ਮੰਤਰੀ ਦੇ ਨਿਵਾਸ 'ਤੇ ਹੋਈ ਕੈਬਨਿਟ ਮੀਟਿੰਗ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ। ਉਹ ਵੀ ਇੱਕ ਅਜਿਹੀ ਸਰਕਾਰ ਦੁਆਰਾ ਜੋ ਪ੍ਰਚਾਰ ਅਤੇ ਝੂਠੇ ਪ੍ਰਚਾਰ 'ਤੇ ਚੱਲਦੀ ਹੈ। ਕੀ ਇਹ ਇਸ ਲਈ ਹੈ ਕਿਉਂਕਿ ਇਸ ਮੀਟਿੰਗ ਵਿੱਚ ਕੋਈ ਅਜਿਹਾ ਵਿਅਕਤੀ ਮੌਜੂਦ ਸੀ ਜਿਸਦੀ ਪਛਾਣ ਸਰਕਾਰ ਪ੍ਰਗਟ ਨਹੀਂ ਕਰਨਾ ਚਾਹੁੰਦੀ। ਕੁਝ ਅਜਿਹਾ ਹੈ ਜਿਸਨੂੰ ਛੁਪਾਇਆ ਜਾ ਰਿਹਾ ਹੈ।
It’s probably the first time in the last three years of AAP Govt of Punjab that no photograph of a Cabinet meeting, which was held yesterday day at CM’s residence has been released. That too by a government which thrives on propoganda and false publicity. Is it because there was…
— Sunil Jakhar (@sunilkjakhar) February 28, 2025
ਦਿੱਲੀ ਤੋਂ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਵਾਸ ਸਥਾਨ 'ਤੇ ਹੋਈ, ਪਰ 3 ਸਾਲਾਂ ਵਿੱਚ ਪਹਿਲੀ ਵਾਰ ਕੋਈ ਵੀ ਫੋਟੋ ਜਾਰੀ ਨਹੀਂ ਕੀਤੀ ਗਈ! ਪ੍ਰਚਾਰ 'ਤੇ ਚੱਲਣ ਵਾਲੀ ਸਰਕਾਰ ਅਚਾਨਕ ਚੁੱਪ ਹੋ ਗਈ ਹੈ।
Punjab Cabinet meets at CM @BhagwantMann Ji’s residence, but for the first time in 3 years, no photos have been released!
— Manjinder Singh Sirsa (@mssirsa) February 28, 2025
A government that thrives on propaganda is suddenly silent.
It has been learned that someone from AAP Delhi was present at the meeting, whose identity they…
ਇਹ ਪਤਾ ਲੱਗਾ ਹੈ ਕਿ 'ਆਪ' ਦਿੱਲੀ ਦਾ ਕੋਈ ਵਿਅਕਤੀ ਮੀਟਿੰਗ ਵਿੱਚ ਮੌਜੂਦ ਸੀ, ਜਿਸਦੀ ਪਛਾਣ ਉਹ ਛੁਪਾਉਣਾ ਚਾਹੁੰਦੇ ਹਨ। ਇਹ ਕੈਬਨਿਟ ਦੁਆਰਾ ਲਈ ਗਈ ਗੁਪਤਤਾ ਸਹੁੰ ਦੀ ਸਿੱਧੀ ਉਲੰਘਣਾ ਹੈ। ਮੈਂ ਮਾਣਯੋਗ ਪੰਜਾਬ ਦੇ ਰਾਜਪਾਲ ਨੂੰ ਤੁਰੰਤ ਜਾਂਚ ਕਰਨ ਅਤੇ ਦਖਲ ਦੇਣ ਅਤੇ ਆਮ ਆਦਮੀ ਪਾਰਟੀ ਦੇ ਅਜਿਹੇ ਗੈਰ-ਸੰਵਿਧਾਨਕ ਕੰਮਾਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕਰਦਾ ਹਾਂ।
ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਜੋ ਕੈਬਨਿਟ ਮੀਟਿੰਗ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਉਸ ਵਿੱਚ ਸਾਰੇ ਪੰਜਾਬ ਦੇ ਮੰਤਰੀ ਹੀ ਦਿਖਾਈ ਦੇ ਰਹੇ ਹਨ, ਉਸ ਵਿੱਚ ਕੋਈ ਬਾਹਰੀ ਵਿਅਕਤੀ ਦੀ ਸ਼ਮੂਲੀਅਤ ਤਾਂ ਸਾਹਮਣੇ ਨਹੀਂ ਆਈ ਹੈ ਪਰ ਵਿਰੋਧੀ ਧਿਰਾਂ ਨੇ ਇਸ ਨੂੰ ਲੈ ਕੇ ਸਵਾਲ ਜ਼ਰੂਰ ਖੜ੍ਹੇ ਕੀਤੇ ਹਨ।






















