What is Dunki: ਵਿਦੇਸ਼ਾਂ ਨੇ ਲਾਈ ਰੋਕ ਤਾਂ ਮੁੜ ਸੁਰਖੀਆਂ 'ਚ ਆਇਆ 'ਡੌਂਕੀ ਰੂਟ', 50-50 ਲੱਖ ਖ਼ਰਚਕੇ ਵੀ ਮੌਤ ਦੇ ਮੂੰਹ 'ਚ ਕਿਉਂ ਜਾਂਦੇ ਨੇ ਨੌਜਵਾਨ ?
ਕੈਨੇਡਾ 'ਚ ਵੀਜ਼ਾ ਦੀ ਸਖਤੀ ਤੋਂ ਬਾਅਦ ਕਾਰੋਬਾਰੀਆਂ ਨੇ ਫਿਰ ਤੋਂ ਗ਼ੈਰ-ਕਾਨੂੰਨੀ ਮਨੁੱਖੀ ਤਸਕਰੀ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਏਜੰਟ 50-50 ਲੱਖ ਰੁਪਏ ਲੈ ਕੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਕਰਵਾ ਰਹੇ ਹਨ। ਪੰਜਾਬ 'ਚ ਖਾਸ ਕਰਕੇ ਜਲੰਧਰ 'ਚ ਇਹ ਕੰਮ ਪੂਰੇ ਜ਼ੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ।
Dunki route: ਕੈਨੇਡਾ 'ਚ ਵੀਜ਼ਾ ਦੀ ਸਖਤੀ ਤੋਂ ਬਾਅਦ ਕਾਰੋਬਾਰੀਆਂ ਨੇ ਫਿਰ ਤੋਂ ਗ਼ੈਰ-ਕਾਨੂੰਨੀ ਮਨੁੱਖੀ ਤਸਕਰੀ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਏਜੰਟ 50-50 ਲੱਖ ਰੁਪਏ ਲੈ ਕੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਕਰਵਾ ਰਹੇ ਹਨ। ਪੰਜਾਬ 'ਚ ਖਾਸ ਕਰਕੇ ਜਲੰਧਰ 'ਚ ਇਹ ਕੰਮ ਪੂਰੇ ਜ਼ੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ।
ਕੀ ਹੈ ਡੌਂਕੀ ਰੂਟ (Dunki route) ?
ਟਰੈਵਲ ਏਜੰਟ ਦਿੱਲੀ ਤੋਂ ਸਰਬੀਆ ਲਈ ਸਿੱਧੀ ਉਡਾਣ ਭਰਨ ਤੇ ਬੇਲਗ੍ਰੇਡ ਵਿੱਚ ਉਤਰਨ ਦਾ ਪ੍ਰਬੰਧ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹੰਗਰੀ ਤੋਂ ਆਸਟਰੀਆ ਲਿਜਾਇਆ ਜਾਂਦਾ ਹੈ। ਆਸਟਰੀਆ ਇਟਲੀ, ਸਵਿਟਜ਼ਰਲੈਂਡ ਤੇ ਜਰਮਨੀ ਨਾਲ ਸਰਹੱਦਾਂ ਸਾਂਝੀਆਂ ਕਰਦਾ ਹੈ। ਭਾਰਤੀ ਗ਼ੈਰ-ਕਾਨੂੰਨੀ ਤਰੀਕੇ ਨਾਲ ਉੱਥੇ ਪਹੁੰਚਦੇ ਸਨ ਤੇ ਇਸ ਯਾਤਰਾ ਨੂੰ ਡੰਕੀ (ਡੌਂਕੀ) ਰੂਟ ਕਿਹਾ ਜਾਂਦਾ ਹੈ। ਇੱਥੋਂ ਜ਼ਿਆਦਾਤਰ ਲੋਕ ਮੈਕਸੀਕਨ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖ਼ਲਾ ਹੁੰਦੇ ਹਨ।
ਹੋਰ ਕੀ ਹੈ ਦੂਜਾ ਰਾਸਤਾ ?
ਦੂਜਾ ਰਸਤਾ ਸਰਬੀਆ ਤੋਂ ਨਿਕਲਦਾ ਹੈ। ਗ਼ੈਰ-ਕਾਨੂੰਨੀ ਯਾਤਰਾ ਦੇ ਮੱਦੇਨਜ਼ਰ, ਸਰਬੀਆ ਨੇ 1 ਜਨਵਰੀ, 2023 ਤੋਂ ਭਾਰਤੀਆਂ ਲਈ ਵੀਜ਼ਾ-ਮੁਕਤ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ। ਪਿਛਲੇ ਸਾਲ ਦਸੰਬਰ ਤੱਕ ਭਾਰਤੀ ਬਿਨਾਂ ਵੀਜ਼ੇ ਦੇ ਸਰਬੀਆ ਜਾ ਸਕਦੇ ਸਨ ਤੇ ਉੱਥੇ 30 ਦਿਨ ਰਹਿ ਸਕਦੇ ਸਨ। ਭਾਰਤੀ ਸਰਬੀਆ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਯੂਰਪੀ ਦੇਸ਼ਾਂ ਵਿੱਚ ਜਾਂਦੇ ਸਨ। ਭਾਰਤ ਤੋਂ ਅਮਰੀਕਾ ਪਹੁੰਚਣ ਦਾ ਸਾਰਾ ਕੰਮ ਡੌਂਕੀ ਰਸਤੇ ਰਾਹੀ ਗ਼ੈਰ-ਕਾਨੂੰਨੀ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਅਮਰੀਕਾ ਪਹੁੰਚਣ ਲਈ ਕਈ ਦਿਨ ਨਹੀਂ ਸਗੋਂ ਕਈ ਹਫ਼ਤੇ ਜਾਂ ਮਹੀਨੇ ਲੱਗ ਜਾਂਦੇ ਹਨ। ਇਸ ਤਰ੍ਹਾਂ ਅਮਰੀਕਾ ਪਹੁੰਚਣ ਵਿੱਚ ਮਦਦ ਕਰਨ ਵਾਲੇ ਤਸਕਰ ਵੀ ਮੋਟੀ ਰਕਮ ਵਸੂਲਦੇ ਹਨ। ਇੱਕ ਤਰ੍ਹਾਂ ਨਾਲ ਪੂਰਾ ਕਾਰਟੈਲ ਜਾਂ ਨੈੱਟਵਰਕ ਇਸ ਵਿੱਚ ਕੰਮ ਕਰਦਾ ਹੈ।
50 ਲੱਖ ਰੁਪਏ ਖਰਚਕੇ ਜਾਂਦੇ ਨੇ ਨੌਜਵਾਨ
ਇਸ ਵਿੱਚ ਭਾਰਤ ਤੋਂ ਲੋਕ ਸਿੱਧੇ ਅਮਰੀਕਾ ਨਹੀਂ ਪਹੁੰਚਦੇ। ਇਸ ਦੀ ਬਜਾਇ, ਉਹ ਬਹੁਤ ਸਾਰੇ ਦੇਸ਼ਾਂ ਰਾਹੀਂ ਪਹੁੰਚਦੇ ਹਨ, ਪਹਿਲਾਂ ਉਨ੍ਹਾਂ ਨੂੰ ਮੱਧ ਪੂਰਬ ਜਾਂ ਯੂਰਪ ਦੇ ਕਿਸੇ ਦੇਸ਼ ਵਿੱਚ ਲਿਜਾਇਆ ਜਾਂਦਾ ਹੈ। ਫਿਰ ਇੱਥੋਂ ਅਗਲਾ ਸਟਾਪ ਅਫਰੀਕਾ ਜਾਂ ਦੱਖਣੀ ਅਮਰੀਕਾ ਹੈ। ਉਸ ਤੋਂ ਬਾਅਦ ਇੱਥੋਂ ਦੱਖਣੀ ਮੈਕਸੀਕੋ ਤੇ ਫਿਰ ਉੱਤਰੀ ਮੈਕਸੀਕੋ ਤੇ ਅੰਤ ਵਿੱਚ ਮੈਕਸੀਕੋ ਬਾਰਡਰ ਤੋਂ ਅਮਰੀਕਾ ਤੱਕ ਲਜਾਇਆ ਜਾਂਦਾ ਹੈ। ਇਸ ਦੀ ਕੁੱਲ ਲਾਗਤ 50 ਲੱਖ ਰੁਪਏ ਹੈ। ਇੱਕ ਅੰਕੜੇ ਮੁਤਾਬਕ 2023 ਤੋਂ ਜੁਲਾਈ 2024 ਤੱਕ 17 ਹਜ਼ਾਰ 774 ਭਾਰਤੀ ਅਮਰੀਕੀ ਸਰਹੱਦ ਪਾਰ ਕਰਦੇ ਹੋਏ ਫੜੇ ਗਏ ਹਨ।