ਪੜਚੋਲ ਕਰੋ

Police Encounter: ਕੌਣ ਸੀ ਯੂਪੀ 'ਚ ਐਨਕਾਊਂਟਰ ਦੌਰਾਨ ਮਾਰੇ ਗਏ ਤਿੰਨ ਸਿੱਖ ਨੌਜਵਾਨ? ਤਿੰਨੇ ਗ਼ਰੀਬ ਪਰਿਵਾਰਾਂ ਨਾਲ ਸਬੰਧਤ

ਬਖਸ਼ੀਵਾਲ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਤਿੰਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦੇ ਮੈਂਬਰ ਸੀ। ਇਸ ਸੰਗਠਨ ਨੂੰ ਵਿਦੇਸ਼ 'ਚ ਬੈਠਾ ਖਾਲਿਸਤਾਨੀ ਜਸਵਿੰਦਰ ਸਿੰਘ ਬਾਗੀ ਉਰਫ ਮੰਨੂ ਅਗਵਾਨ ਚਲਾ ਰਿਹਾ ਹੈ।

Police Encounter in Pilibhit: ਬੀਤੀ 18 ਦਸੰਬਰ ਦੀ ਰਾਤ ਨੂੰ ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਦੀ ਬਖਸ਼ੀਵਾਲ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਤਿੰਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦੇ ਮੈਂਬਰ ਸੀ। ਇਸ ਸੰਗਠਨ ਨੂੰ ਵਿਦੇਸ਼ 'ਚ ਬੈਠਾ ਖਾਲਿਸਤਾਨੀ ਜਸਵਿੰਦਰ ਸਿੰਘ ਬਾਗੀ ਉਰਫ ਮੰਨੂ ਅਗਵਾਨ ਚਲਾ ਰਿਹਾ ਹੈ।

ਪੁਲਿਸ ਮੁਤਾਬਕ ਮੁਕਾਬਲੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਕਲਾਨੌਰ ਦੇ ਰਹਿਣ ਵਾਲੇ ਸੀ। ਇਨ੍ਹਾਂ ਵਿੱਚ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਉਮਰ ਕਰੀਬ 18 ਸਾਲ ਵਾਸੀ ਪਿੰਡ ਨਿੱਕਾ ਸ਼ਾਹੂਰ, ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 25 ਸਾਲ ਵਾਸੀ ਮੁਹੱਲਾ ਕਲਾਨੌਰ ਤੇ ਵਰਿੰਦਰ ਸਿੰਘ ਉਰਫ਼ ਰਵੀ ਪੁੱਤਰ ਰਣਜੀਤ ਸਿੰਘ ਉਮਰ 23 ਸਾਲ ਵਾਸੀ ਪਿੰਡ ਅਗਵਾਨ ਸ਼ਾਮਲ ਸਨ। ਇਹ ਤਿੰਨੇ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਸਨ। 

ਟਰੱਕ ਚਲਾਉਂਦਾ ਸੀ ਜਸ਼ਨਪ੍ਰੀਤ

ਜਸ਼ਨਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਪਰਮਜੀਤ ਕੌਰ ਨੇ ਦੂਜਾ ਵਿਆਹ ਕਰ ਲਿਆ ਸੀ ਤੇ ਪਿੰਡ ਸ਼ਹੂਰ ਵਿੱਚ ਆਪਣੇ ਬੱਚਿਆਂ ਨਾਲ ਰਹਿ ਰਹੀ ਸੀ। ਉਹ ਤਿੰਨ ਭਰਾ ਤੇ ਦੋ ਭੈਣਾਂ ਹਨ। ਜਸ਼ਨਪ੍ਰੀਤ ਦਾ 3 ਮਹੀਨੇ ਪਹਿਲਾਂ ਹੀ ਗੁਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਗਰੀਬ ਪਰਿਵਾਰ ਹੋਣ ਕਾਰਨ ਸਾਰੇ ਮਿਹਨਤ ਮਜ਼ਦੂਰੀ ਕਰਦੇ ਹਨ। ਜਸ਼ਨਪ੍ਰੀਤ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਉਹ 8 ਦਿਨਾਂ ਤੋਂ ਘਰ ਨਹੀਂ ਪਰਤਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜਸਨਪ੍ਰੀਤ ਸਿੰਘ ਦੀ ਮਾਂ ਤੇ ਪਤਨੀ ਨੇ ਦੱਸਿਆ ਕਿ ਉਹ ਆਪਣੇ ਸਾਥੀ ਵਰਿੰਦਰ ਸਿੰਘ ਉਰਫ ਰਵੀ ਅਗਵਾਨ ਦੇ ਨਾਲ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਉਹ ਮੰਗਲਵਾਰ ਨੂੰ ਉਸ ਦੇ ਨਾਲ ਹੀ ਘਰੋਂ ਗਿਆ ਸੀ। ਅੱਜ ਸੂਚਨਾ ਮਿਲੀ ਕਿ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਸ਼ਨਪ੍ਰੀਤ ਬੇਕਸੂਰ ਸੀ। ਉਨ੍ਹਾਂ ਦਾ ਪੁੱਤਰ ਅਜਿਹਾ ਨਹੀਂ ਕਰ ਸਕਦਾ।

12ਵੀਂ ਤੱਕ ਪੜ੍ਹਿਆ ਸੀ ਗੁਰਵਿੰਦਰ 

ਮ੍ਰਿਤਕ ਗੁਰਵਿੰਦਰ ਸਿੰਘ ਦਾ ਪਿਤਾ ਗੁਰਦੇਵ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ। ਗੁਰਵਿੰਦਰ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜਿਸ ਨੂੰ ਗੋਦ ਲਿਆ ਸੀ। ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਸੀ ਤੇ ਉਹ ਅਜੇ ਕੋਈ ਕੰਮ ਨਹੀਂ ਕਰਦਾ ਸੀ। ਉਸ 'ਤੇ ਪਹਿਲਾਂ ਵੀ ਮਾਮਲਾ ਦਰਜ ਹੋਇਆ ਸੀ। ਇਲਜ਼ਾਮ ਸੀ ਕਿ ਉਸ ਨੇ ਇੱਕ ਨੌਜਵਾਨ ਨੂੰ ਨਹਿਰ 'ਚ ਧੱਕਾ ਦੇ ਦਿੱਤਾ ਸੀ। ਗੁਰਵਿੰਦਰ ਵੀ ਮੰਗਲਵਾਰ ਨੂੰ ਘਰੋਂ ਨਿਕਲਿਆ ਸੀ ਤੇ ਉਸ ਮਗਰੋਂ ਫੋਨ ਬੰਦ ਆ ਰਿਹਾ ਸੀ। ਉਸ ਦੀ ਘਰ ਵਾਲਿਆਂ ਨਾਲ ਕੋਈ ਗੱਲ ਨਹੀਂ ਹੋਈ ਸੀ। ਪਰਿਵਾਰ ਨੂੰ ਸਵੇਰੇ ਪੁਲਿਸ ਤੋਂ ਪਤਾ ਲੱਗਾ ਕਿ ਗੁਰਵਿੰਦਰ ਦਾ ਐਨਕਾਊਂਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਹੈ।

ਮੰਨੂ ਅਗਵਾਨ ਦੇ ਸੰਪਰਕ 'ਚ ਵਰਿੰਦਰ 

ਤੀਜਾ ਨੌਜਵਾਨ ਵਰਿੰਦਰ ਸਿੰਘ ਉਰਫ਼ ਰਵੀ ਪਿੰਡ ਅਗਵਾਨ ਦਾ ਰਹਿਣ ਵਾਲਾ ਹੈ। ਉਹ ਵੀ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਹੈ ਤੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ। ਅਜੇ ਤੱਕ ਪਰਿਵਾਰ ਮੀਡੀਆ ਸਾਹਮਣੇ ਨਹੀਂ ਆਇਆ। ਐਨਕਾਊਂਟਰ ਦੀ ਖਬਰ ਆਉਣ ਮਗਰੋਂ ਘਰ ਵਿੱਚ ਕੋਈ ਮੌਜੂਦ ਨਹੀਂ। ਘਰ ਨੂੰ ਤਾਲਾ ਲੱਗਾ ਹੋਇਆ ਹੈ। ਉਸ ਦੀ ਮਾਂ ਵੀ ਘਰੋਂ ਕਿਤੇ ਚਲੀ ਗਈ ਹੈ। ਪੁਲਿਸ ਮੁਤਾਬਕ ਵਰਿੰਦਰ ਸਿੰਘ ਉਰਫ ਰਵੀ ਵਿਦੇਸ਼ 'ਚ ਰਹਿ ਰਹੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੈਂਬਰ ਜਸਵਿੰਦਰ ਸਿੰਘ ਬਾਗੀ ਉਰਫ ਮੰਨੂ ਅਗਵਾਨ ਦੇ ਸੰਪਰਕ 'ਚ ਸੀ। 

ਕੀ ਹੈ ਪੁਰਾ ਮਾਮਲਾ ?

ਦਰਅਸਲ ਪੁਲਿਸ ਨੇ ਯੂਪੀ ਦੇ ਪੀਲੀਭੀਤ ਵਿੱਚ  3 ਖਾਲਿਸਤਾਨੀਆਂ ਦਾ ਐਨਕਾਉਂਟਰ ਕਰਨ ਦਾ ਦਾਅਵਾ ਕੀਤਾ ਹੈ। ਪੀਲੀਭੀਤ ਪੁਲਿਸ ਤੇ ਪੰਜਾਬ ਪੁਲਿਸ ਨੇ ਸੋਮਵਾਰ ਤੜਕੇ ਇਹ ਕਾਰਵਾਈ ਕੀਤੀ ਹੈ। ਮਾਰੇ ਗਏ ਤਿੰਨੇ ਵਿਅਕਤੀ ਖਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਦੱਸੇ ਗਏ ਹਨ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਨੇ ਹੀ 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕੀਤਾ ਸੀ।

ਮਾਰੇ ਗਏ ਖਾਲਿਸਤਾਨੀਆਂ ਕੋਲੋਂ 2 ਏਕੇ-47 ਰਾਈਫਲਾਂ, 2 ਗਲੌਕ ਪਿਸਤੌਲ ਤੇ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ ਹੋਏ ਹਨ। ਮਾਰੇ ਗਏ ਖਾਲਿਸਤਾਨੀਆਂ ਵਿੱਚ ਗੁਰਦਾਸਪੁਰ ਨਿਵਾਸੀ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ ਰਵੀ ਤੇ ਜਸਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਹਨ। ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਕੋਤਵਾਲੀ ਇਲਾਕੇ 'ਚ ਹੋਇਆ। ਗੋਲੀ ਲੱਗਣ ਤੋਂ ਬਾਅਦ ਤਿੰਨੋਂ ਜ਼ਖਮੀਆਂ ਨੂੰ ਪੂਰਨਪੁਰ ਸੀਐਚਸੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੀਲੀਭੀਤ ਦੇ ਐਸਪੀ ਅਵਿਨਾਸ਼ ਪਾਂਡੇ ਨੇ ਦੱਸਿਆ ਸੋਮਵਾਰ ਸਵੇਰੇ ਪੰਜਾਬ ਦੀ ਗੁਰਦਾਸਪੁਰ ਪੁਲਿਸ ਦੀ ਟੀਮ ਪੂਰਨਪੁਰ ਥਾਣੇ ਪਹੁੰਚੀ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਖਾਲਿਸਤਾਨੀਆਂ ਨੇ ਗੁਰਦਾਸਪੁਰ 'ਚ ਬਖਸ਼ੀਵਾਲ ਪੁਲਿਸ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਉਨ੍ਹਾਂ ਦੇ ਪੂਰਨਪੁਰ ਇਲਾਕੇ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਮਗਰੋਂ ਤੁਰੰਤ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ।

ਇਸ ਦੌਰਾਨ ਖਬਰੀਆ ਪੁਆਇੰਟ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇੱਕ ਬਾਈਕ 'ਤੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਹੈ। ਉਨ੍ਹਾਂ ਕੋਲ ਕੁਝ ਸ਼ੱਕੀ ਵਸਤੂਆਂ ਵੀ ਹਨ। ਉਹ ਮੋਟਰ ਸਾਈਕਲ ਰਾਹੀਂ ਪੀਲੀਭੀਤ ਵੱਲ ਗਏ ਹਨ। ਪੰਜਾਬ ਪੁਲਿਸ ਤੇ ਪੂਰਨਪੁਰ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਹੋਰ ਥਾਣਿਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ।

ਪੂਰਨਪੁਰ ਤੇ ਪੀਲੀਭੀਤ ਵਿਚਕਾਰ ਨਿਰਮਾਣ ਅਧੀਨ ਪੁਲ 'ਤੇ ਜਦੋਂ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਘੇਰ ਲਿਆ ਤਾਂ ਉਹ ਪਟੜੀ ਵੱਲ ਵੱਲ ਮੁੜ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਟੀਮ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ 'ਚ ਤਿੰਨੋਂ ਖਾਲਿਸਤਾਨੀਆਂ ਨੂੰ ਗੋਲੀ ਮਾਰ ਦਿੱਤੀ ਗਈ। ਪੰਜਾਬ ਪੁਲਿਸ ਨੇ ਕਿਹਾ ਹੈ ਕਿ ਇਨ੍ਹਾਂ ਖਾਲਿਸਤਾਨੀਆਂ ਦੇ ਵਿਦੇਸ਼ਾਂ ਵਿੱਚ ਵੀ ਸਬੰਧ ਹਨ।

ਮੁਲਜ਼ਮਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਇਹ ਪੂਰਨਪੁਰ ਥਾਣਾ ਖੇਤਰ ਤੋਂ ਚੋਰੀ ਹੋਇਆ ਸੀ। ਮੁਕਾਬਲੇ 'ਚ ਦੋ ਪੁਲਿਸ ਕਾਂਸਟੇਬਲ ਵੀ ਜ਼ਖਮੀ ਹੋ ਗਏ। ਕਰੀਬ ਅੱਧੇ ਘੰਟੇ 'ਚ ਪੁਲਿਸ ਤੇ ਅੱਤਵਾਦੀਆਂ ਵਿਚਾਲੇ 100 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਜ਼ਿਆਦਾਤਰ ਫਾਇਰਿੰਗ ਅੱਤਵਾਦੀਆਂ ਨੇ ਹੀ ਕੀਤੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
Advertisement
ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ! ਜਵਾਈ ਨੇ ਕੀਤਾ ਸੱਸ ਦਾ ਕਤਲ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ! ਜਵਾਈ ਨੇ ਕੀਤਾ ਸੱਸ ਦਾ ਕਤਲ
ਮੁੱਖ ਮੰਤਰੀ ਮਾਨ ਦੀ ਗਵਰਨਰ ਨਾਲ ਮੁਲਾਕਾਤ, 40 ਮਿੰਟ ਤੱਕ ਚੱਲੀ ਮੀਟਿੰਗ, ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ
ਮੁੱਖ ਮੰਤਰੀ ਮਾਨ ਦੀ ਗਵਰਨਰ ਨਾਲ ਮੁਲਾਕਾਤ, 40 ਮਿੰਟ ਤੱਕ ਚੱਲੀ ਮੀਟਿੰਗ, ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ
ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !
ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
Embed widget